3 ਸਾਲ ਦੀ ਬੱਚੀ ਨਾਲ ਹੋਏ ਗੈਂਗਰੇਪ 'ਤੇ ਫੁੱਟਿਆ Anushka Sharma ਦਾ ਗੁੱਸਾ, ਕੀਤਾ ਇਹ ਟਵੀਟ

ਏਜੰਸੀ
Published Aug 2, 2019, 12:45 pm IST
Updated Aug 2, 2019, 12:51 pm IST
ਝਾਰਖੰਡ ਦੇ ਜਮਸ਼ੇਦਪੁਰ ਦੇ ਟਾਟਾਨਗਰ ਰੇਲਵੇ ਸਟੇਸ਼ਨ ਤੋਂ ਚੁਰਾਈ ਗਈ 3 ਸਾਲ ਦੀ ਬੱਚੀ ਦੇ ਨਾਲ ਦੋ ਲੋਕਾਂ ਨੇ ਜੋ ਹੈਵਾਨੀਅਤ ਦਿਖਾਈ..
Anushka sharma
 Anushka sharma

ਮੁੰਬਈ : ਝਾਰਖੰਡ ਦੇ ਜਮਸ਼ੇਦਪੁਰ ਦੇ ਟਾਟਾਨਗਰ ਰੇਲਵੇ ਸਟੇਸ਼ਨ ਤੋਂ ਚੁਰਾਈ ਗਈ 3 ਸਾਲ ਦੀ ਬੱਚੀ ਦੇ ਨਾਲ ਦੋ ਲੋਕਾਂ ਨੇ ਜੋ ਹੈਵਾਨੀਅਤ ਦਿਖਾਈ, ਉਸਨੇ ਪੂਰੇ ਦੇਸ਼ ਨੂੰ ਹਿਲਾਕੇ ਰੱਖ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਆਪਣਾ ਗੁੱਸਾ ਦਿਖਾਉਂਦੇ ਹੋਏ ਗੁਨਹਗਾਰ ਨੂੰ ਫ਼ਾਂਸੀ ਦੀ ਮੰਗ ਕਰ ਰਹੇ ਹਨ। ਹੁਣ ਇਸ ਤੇ ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਦੇਸ਼ 'ਚ ਹੋਈ ਦਿਲ ਦਹਿਲਾ ਦੇਣ ਵਾਲੀ ਗੈਂਗਰੇਪ ਅਤੇ ਹੱਤਿਆ ਦੀ ਘਟਨਾ ਨੂੰ ਲੈ ਕੇ ਕਾਫ਼ੀ ਗ਼ੁੱਸੇ 'ਚ ਹੈ। ਇਸ ਮਾਮਲੇ 'ਤੇ ਅਨੁਸ਼ਕਾ ਸ਼ਰਮਾ ਨੇ ਟਵੀਟ ਕਰਦੇ ਹੋਏ ਦੋਸ਼ੀਆਂ ਖਿਲਾਫ਼ ਸ਼ਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ।

 

Advertisement

 

ਆਪਣੇ ਦੂਜੇ ਟਵੀਟ 'ਚ ਅਨੁਸ਼ਕਾ ਨੇ ਲਿਖਿਆ 'ਇਹ ਕਾਫੀ ਡਰਾਵਨਾ ਹੈ। ਮੈਂ ਉਮੀਦ ਕਰਦੀ ਹਾਂ ਕਿ ਇਸ ਮਾਮਲੇ 'ਚ ਜਲਦ ਤੋਂ ਜਲਦ ਨਿਆਂ ਕੀਤਾ ਜਾਵੇਗਾ। ਇਸ ਮਾਮਲੇ 'ਚ ਇੰਨੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿ ਕੋਈ ਅਜਿਹਾ ਕੰਮ ਕਰਨ ਤੋਂ ਪਹਿਲਾਂ ਕੰਬ ਜਾਵੇ। 

 

ਜਮਸ਼ੇਦਪੁਰ ਦੇ ਟਾਟਾਨਗਰ ਰੇਲਵੇ ਸਟੇਸ਼ਨ 'ਚ ਇਹ ਵਾਰਦਾਤ 26 ਜੁਲਾਈ ਦੀ ਦੱਸੀ ਜਾ ਰਹੀ ਹੈ। ਬੱਚੀ ਨੂੰ ਸਟੇਸ਼ਨ ਤੋਂ ਕਿਡਨੈਪ ਕਰਨ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਰਿਕਾਰਡ ਹੋ ਗਈ ਸੀ। ਦੋਸ਼ੀ ਸਟੇਸ਼ਨ ਤੋਂ ਬੱਚੀ ਨੂੰ ਚੋਰੀ ਕਰਦੇ ਹੋਏ ਨਜ਼ਰ ਆ ਰਹੇ ਸਨ। ਇਸ ਘਟਨਾ ਦੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਦੋਵਾਂ ਹੀ ਦੋਸ਼ੀਆਂ ਨੇ ਕੋਰਟ 'ਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਪੁਲਿਸ ਨੇ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

Anushka sharmaAnushka sharma

Advertisement

 

Advertisement
Advertisement