
ਸਾਹਮਣੇ ਆਈ ਜਲਦ ਆਪਰੇਸ਼ਨ ਕੀਤੇ ਜਾਣ ਦੀ ਖ਼ਬਰ
ਮੁੰਬਈ - ਗਾਇਕ ਜੁਬਿਨ ਨੌਟਿਆਲ ਦੀ ਸਿਹਤ ਠੀਕ ਨਹੀਂ ਹੈ, ਕਿਉਂਕਿ ਪੌੜੀਆਂ ਤੋਂ ਡਿੱਗ ਜਾਣ ਕਾਰਨ ਉਸ ਨੂੰ ਕਈ ਸੱਟਾਂ ਲੱਗੀਆਂ ਹਨ। 'ਰਾਤਾਂ ਲੰਮੀਆਂ' ਵਰਗੇ ਹਿੱਟ ਗੀਤ ਗਾਉਣ ਵਾਲੇ ਜੁਬਿਨ ਦੀ ਟੀਮ ਦੇ ਦੱਸਣ ਅਨੁਸਾਰ, ਪੌੜੀਆਂ ਤੋਂ ਪੈਰ ਫ਼ਿਸਲ ਜਾਣ ਕਰਕੇ ਡਿੱਗਣ ਨਾਲ ਜੁਬਿਨ ਦੀ ਕੂਹਣੀ 'ਚ ਗੰਭੀਰ ਸੱਟ ਵੱਜੀ, ਉਸ ਦੀਆਂ ਪਸਲੀਆਂ ਟੁੱਟੀਆਂ, ਅਤੇ ਸਿਰ 'ਚ ਵੀ ਸੱਟਾਂ ਵੱਜੀਆਂ।
ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਜੁਬਿਨ ਨੂੰ ਆਪਣੀ ਸੱਜੀ ਬਾਂਹ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਉਸ ਦਾ ਆਪਰੇਸ਼ਨ ਕੀਤਾ ਜਾਵੇਗਾ।
ਇਸ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ, ਜੁਬਿਨ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
"ਜੁਬਿਨ ਜਲਦੀ ਠੀਕ ਹੋ ਜਾਓ," ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਟਿੱਪਣੀ ਕੀਤੀ।
"ਤੁਹਾਡੇ ਜਲਦੀ ਠੀਕ ਹੋਣ ਲਈ ਸ਼ੁਭਕਾਮਨਾਵਾਂ। ਮਜ਼ਬੂਤ ਰਹੋ," ਇੱਕ ਹੋਰ ਨੇ ਲਿਖਿਆ।
ਪੇਸ਼ੇਵਰ ਤੌਰ 'ਤੇ ਕੰਮ ਦੀ ਗੱਲ ਕਰੀਏ ਤਾਂ ਜੁਬਿਨ ਪਿਛਲੇ ਹਫਤੇ ਦੁਬਈ ਵਿੱਚ ਇੱਕ ਲਾਈਵ ਕੰਸਰਟ ਵਿੱਚ ਪ੍ਰਦਰਸ਼ਨ ਕਰ ਚੁੱਕਿਆ ਹੈ।
ਨਾਲ ਹੀ, ਵਿੱਕੀ ਕੌਸ਼ਲ ਦੀ ਫਿਲਮ ਗੋਵਿੰਦਾ ਨਾਮ ਮੇਰਾ, ਅਤੇ ਕਾਜੋਲ ਦੀ ਸਲਾਮ ਵੈਂਕੀ ਦੇ 'ਯੂੰ ਤੇਰੇ ਹੂਏ ਹਮ' ਦੇ ਗੀਤਾਂ ਨਾਲ ਵੀ ਉਹ ਚਰਚਾ ਬਤੋਰ ਚੁੱਕਿਆ ਹੈ।