
Chhawa Movie News : ਇਸ ਦਿਨ ਹੋਵੇਗੀ ਰਿਲੀਜ਼, ਹਿੰਦੀ ਵਿਚ ਕੀਤਾ 450 ਕਰੋੜ ਦਾ ਅੰਕੜਾ ਪਾਰ
Vicky Kaushal's 'Chhawa' is all set to create a stir in Telugu after Hindi News in Punjabi : ਬਾਲੀਵੁੱਡ ਦੇ ਮਸ਼ਹੂਰ ਤੇ ਅਪਣੇ ਹਰ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਇਕ ਨਵੀਂ ਤੇ ਅਮਿੱਟ ਛਾਪ ਛੱਡਣ ਵਾਲੇ ਅਦਾਕਾਰ ਵਿੱਕੀ ਕੌਸ਼ਲ ਦੀ ਹਿੰਦੀ ਤੋਂ ਬਾਅਦ, ਵਿੱਕੀ ਕੌਸ਼ਲ ਦੀ ਮਸ਼ਹੂਰ ਫ਼ਿਲਮ 'ਛਾਵਾ' ਹੁਣ ਤੇਲਗੂ ਵਿਚ ਵੀ ਰਿਲੀਜ਼ ਹੋਵੇਗੀ, ਜਿਸ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਨਾਲ ਹੀ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿਤਾ ਗਿਆ ਹੈ।
ਵਿੱਕੀ ਕੌਸ਼ਲ ਦੀ ਫ਼ਿਲਮ 'ਛਾਵਾ' ਇਨ੍ਹੀਂ ਦਿਨੀਂ ਬਾਕਸ ਆਫ਼ਿਸ 'ਤੇ ਰਾਜ ਕਰ ਰਹੀ ਹੈ। ਇਸ ਫ਼ਿਲਮ ਨੇ ਹਿੰਦੀ ਬਾਕਸ ਆਫ਼ਿਸ 'ਤੇ ਰਿਕਾਰਡ ਤੋੜ ਕਮਾਈ ਕੀਤੀ ਹੈ ਅਤੇ ਹੁਣ ਇਹ ਭਾਰਤ ਵਿਚ 500 ਕਰੋੜ ਰੁਪਏ ਦੇ ਕਲੱਬ ਵਿਚ ਸ਼ਾਮਲ ਹੋਣ ਵੱਲ ਵਧ ਰਹੀ ਹੈ। ਸੂਤਰਾਂ ਤੇ ਮਿਲੀ ਜਾਣਕਾਰੀ ਅਨੁਸਾਰ, ਫ਼ਿਲਮ ਨੇ 17ਵੇਂ ਦਿਨ ਯਾਨੀ ਤੀਜੇ ਐਤਵਾਰ ਨੂੰ 24.25 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ, ਜਿਸ ਤੋਂ ਬਾਅਦ ਇਸ ਦੀ ਕੁੱਲ ਕਮਾਈ 456 ਕਰੋੜ ਰੁਪਏ ਤਕ ਪਹੁੰਚ ਗਈ ਹੈ। ਇਸ ਦੌਰਾਨ, ਵਿੱਕੀ ਕੌਸ਼ਲ ਦੀ 'ਛਾਵਾ' ਦੀ ਤੇਲਗੂ ਰਿਲੀਜ਼ ਦਾ ਐਲਾਨ ਕਰ ਦਿਤਾ ਗਿਆ ਹੈ। ਫ਼ਿਲਮ ਦੇ ਤੇਲਗੂ ਵਰਜ਼ਨ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ। ਇਹ 7 ਮਾਰਚ, 2025 ਨੂੰ ਵਿਸ਼ਵ ਮਹਿਲਾ ਦਿਵਸ ਦੇ ਮੌਕੇ 'ਤੇ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
ਤੁਹਾਨੂੰ ਦਸ ਦਈਏ ਕਿ ਵਿੱਕੀ ਕੌਸ਼ਲ ਦੀ 'ਛਾਵਾ' ਨੇ ਜਿੱਥੇ ਭਾਰਤ ’ਚ ਕਮਾਈ ਨਾਲ ਰਿਕਾਰਡ ਕਾਇਮ ਕੀਤਾ ਹੈ। ਉਥੇ ਫ਼ਿਲਮ ਨੇ ਇੰਗਲੈਂਡ ਵਿਚ ਵੀ ਵੱਖਰਾ ਰਿਕਾਰਡ ਕਾਇਮ ਕੀਤਾ ਹੈ। ਵਿੱਕੀ ਕੌਸ਼ਲ ਦੀ 'ਛਾਵਾ' ਨੇ ਲੰਡਨ ਦੇ ਵੈਸਟਮਿੰਸਟਰ ਪੈਲੇਸ ’ਚ ਲੱਗਣ ਵਾਲੀ ਇਤਿਹਾਸ ਦੀ ਪਹਿਲੀ ਭਾਰਤੀ ਫ਼ਿਲਮ ਬਣ ਗਈ ਹੈ।
ਫ਼ਿਲਮ ਨੂੰ ਦੇਖਣ ਵਾਲੇ ਦਰਸ਼ਕਾਂ ਵਲੋਂ ਵਿੱਕੀ ਕੌਸ਼ਲ ਦੀ ਐਕਟਿੰਗ ਤੇ ਭਾਰਤ ਦੇ ਇਤਿਹਾਸ ਦੀ ਸੱਚਾਈ ਪੇਸ਼ ਕਰਦੀ ਫ਼ਿਲਮ ਦੀ ਕਹਾਣੀ ਨੂੰ ਸਲਾਹਿਆ ਜਾ ਰਿਹਾ ਹੈ। ਇਸ ਦਾ ਸਬੂਤ ਫ਼ਿਲਮ ਦੀ ਕਮਾਈ ਤੇ ਸਿਨੇਮਾ ਘਰਾਂ ’ਚ ਲਗ ਰਹੀ ਦਰਸ਼ਕਾਂ ਦੀ ਭੀੜ ਤੋਂ ਮਿਲਦਾ ਹੈ।