Vogue ਦੇ ਕਵਰ ਪੇਜ 'ਤੇ ਛਾਇਆ ਅਮਰੀਕੀ ਰੈਪਰ ਫੇਰਲ ਅਤੇ ਬੱਚਨ ਨੂੰਹ ਦਾ ਜਾਦੂ  
Published : Apr 3, 2018, 4:59 pm IST
Updated : Apr 3, 2018, 4:59 pm IST
SHARE ARTICLE
Aishwarya Rai with Pharrell Williams
Aishwarya Rai with Pharrell Williams

ਐਸ਼ਵਰਿਆ ਨੇ ਅਮਰੀਕੀ ਐਕਟਰ ਤੇ ਰੈਪਰ ਫੇਰਲ ਵਿਲਿਅਮਸ ਨਾਲ ਇਕ ਹਾਟ ਫੋਟੋਸ਼ੂਟ ਕਰਵਾਇਆ ਹੈ

ਵਿਸ਼ਵ ਸੁੰਦਰੀ ਅਤੇ ਬੱਚਨ ਪਰਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨੇ 44 ਦੀ ਉਮਰ ਪਾਰ ਕਰਨ ਤੋਂ ਬਾਅਦ ਵੀ ਅੱਜ ਦੀਆਂ ਨੌਜਵਾਨ ਹਸੀਨਾਵਾਂ ਤੋਂ ਘਟ ਨਹੀਂ। ਅੱਜ ਵੀ ਐਸ਼ਵਰਿਆ ਦੀ ਖ਼ੂਬਸੂਰਤੀ ਦੇ ਅੱਗੇ ਵੱਡੀਆਂ ਵੱਡੀਆਂ ਮਾਡਲਾਂ ਫਿੱਕੀਆਂ ਪੈ ਜਾਂਦੀਆਂ ਹਨ।  ਜਿਸ ਦੀ ਤਾਜ਼ਾ ਮਿਸਾਲ 'ਵੋਗ ਮੈਗਜ਼ੀਨ' ਦੇ ਅਪ੍ਰੈਲ ਐਡੀਸ਼ਨ ਨੂੰ ਦੇਖਦੇ ਹੀ ਮਿਲਦੀ ਹੈ। ਜਿਸ ਵਿਚ ਐਸ਼ਵਰਿਆ ਨੇ ਅਮਰੀਕੀ ਐਕਟਰ ਤੇ ਰੈਪਰ ਫੇਰਲ ਵਿਲਿਅਮਸ ਨਾਲ ਇਕ ਹਾਟ ਫੋਟੋਸ਼ੂਟ ਕਰਵਾਇਆ ਹੈ । ਮੈਗਜ਼ੀਨ ਦੇ ਕਵਰ ਪੇਜ਼ 'ਤੇ ਛਾਈ ਐਸ਼ਵਰਿਆ ਤੇ ਫੇਰਲ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। Aishwarya Rai with Pharrell Williams Aishwarya Rai with Pharrell Williamsਮੈਗਜ਼ੀਨ ਦੇ ਕਵਰ 'ਤੇ ਛਪੀ ਇਸ ਤਸਵੀਰ 'ਚ ਐਸ਼ਵਰਿਆ ਨੇ ਫਿਰੋਜ਼ੀ ਰੰਗ ਦੀ ਫ੍ਰਿਲ ਵਾਲੀ ਡਰੈੱਸ ਪਾਈ ਹੈ,ਅਤੇ ਦੂਜੇ ਪਾਸੇ ਫੇਰਲ ਕਲਰਫੁੱਲ ਹੁਡੀ ਜੈਕਟ 'ਚ ਨਜ਼ਰ ਆ ਰਿਹਾ ਹੈ। ਇਨ੍ਹਾਂ ਕਪੜਿਆਂ 'ਚ ਦੋਵੇਂ ਹੀ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ । ਫੇਰਲ ਦੇ ਕੱਪੜੇ ਦੇਖ ਕੇ ਲਗ ਰਿਹਾ ਹੈ ਕਿ ਉਹ ਹੋਲੀ ਦੇ ਤਿਉਹਾਰ ਤੋਂ ਕਾਫ਼ੀ ਇੰਸਪਾਇਰ ਹੋਏ ਹਨ ।ਇਸ ਫੋਟੋਸ਼ੂਟ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਫੇਰਲ ਦਾ ਭਾਰਤ ਪ੍ਰੇਮ ਕਾਫ਼ੀ ਜ਼ਿਆਦਾ ਹੈ। ਕਿਉਂਕਿ ਹਾਲ ਹੀ ਦੇ ਵਿਚ ਉਹ ਭਾਰਤ ਆਏ ਸਨ ਜਿਥੇ ਉਨ੍ਹਾਂ ਨੇ ਰਣਵੀਰ ਸਿੰਘ ਨਾਲ ਹੋਲੀ ਦਾ ਅਨੰਦ ਮਾਣਿਆ ਸੀ।   Aishwarya Rai with Pharrell Williams Aishwarya Rai with Pharrell Williamsਆਪਣੇ ਫੋਟੋਸ਼ੂਟ ਬਾਰੇ ਗੱਲ ਕਰਦਿਆਂ ਬੱਚਨ ਨੂੰਹ ਨੇ ਦੱਸਿਆ ਕਿ ਮੈਂ ਇਸ ਸ਼ੂਟ ਦੇ ਲਈ ਕਾਫ਼ੀ ਉਤਸ਼ਾਹਿਤ ਸੀ ਪਰ ਇਸ ਲਈ ਸਮਾਂ ਕੱਢਣਾ ਮੇਰੇ ਲਈ ਬੇਹੱਦ ਮੁਸ਼ਕਿਲ ਸੀ । ਮੈਂ ਆਪਣਾ ਸਾਰਾ ਸਮਾਂ ਆਰਾਧਿਆ ਨਾਲ ਬਿਤਾਉਂਦੀ ਹਾਂ। ਹਾਲਾਂਕਿ ਮੇਰੇ ਨਾਲ ਨੈਨੀ ਵੀ ਹੁੰਦੀ ਹੈ ਪਰ ਫਿਰ ਵੀ ਮੈਂ ਆਪਣੀ ਬੇਟੀ ਨੂੰ ਸਮਾਂ ਦੇਣਾ ਚਾਹੁੰਦੀ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਹੋਮਮੇਕਰਸ ਦੀ ਇੱਜ਼ਤ ਕਰਦੀ ਹਾਂ ਕਿਉਂਕਿ ਉਹ ਕਦੀ ਨਾ ਖਤਮ ਹੋਣ ਵਾਲਾ ਕੰਮ ਬਿਨਾਂ ਕਿਸੇ ਸਵਾਰਥ ਦੇ ਕਰਦਿਆਂ ਹਨ।  

Aishwarya Rai with Pharrell Williams Aishwarya Rai with Pharrell Williamsਤੁਹਾਨੂੰ ਦਸ ਦਈਏ ਕਿ ਆਸ਼ਵਰਿਆ ਪਹਿਲਾਂ ਵੀ ਕਈ ਮੈਗਜ਼ੀਨ ਦੇ ਕਵਰ ਪੇਜ਼ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ ਪਰ ਸ਼ਾਇਦ ਇਹ ਪਹਿਲਾਂ ਮੌਕਾ ਹੈ ਜਦੋਂ ਉਹ ਕਿਸੇ ਅਮਰੀਕੀ  ਸੈਲੀਬ੍ਰਿਟੀ ਨਾਲ ਮੈਗਜ਼ੀਨ ਦੇ ਕਵਰ ਪੇਜ਼ 'ਤੇ ਨਜ਼ਰ ਆਈ ਹੋਵੇ । ਇਸ ਫੋਟੋਸ਼ੂਟ ਦੇ ਚਰਚੇ ਸੋਸ਼ਲ ਮੀਡੀਆ 'ਤੇ ਕਾਫੀ ਹੋ ਰਹੀ ਹੈ।  ਇਸ ਫੋਟੋਸ਼ੂਟ ਨੂੰ ਦੇਖ ਕੇ ਲਗਦਾ ਹੈ ਕਿ ਐਸ਼ਵਰਿਆ ਹਾਲੀਵੁੱਡ ਜਾ ਚੁਕੀ ਪ੍ਰਿਯੰਕਾ ਨੂੰ ਮੁਕਾਬਲਾ ਦੇ ਰਹੀ ਹੈ। Aishwarya Rai with Pharrell Williams Aishwarya Rai with Pharrell Williamsਤੁਹਾਨੂੰ ਦੱਸ ਦਈਏ ਕਿ ਬੱਚਨ ਨੂੰਹ ਇੰਨੀ ਦਿਨੀਂ 'ਫੰਨੇ ਖਾਂ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਜਿਸ ਦੇ ਵਿਚ ਉਨ੍ਹਾਂ ਦੇ ਨਾਲ ਅਨਿਲ ਕਪੂਰ , ਰਾਜ ਕੁਮਾਰ ਰਾਓ ਵੀ ਅਹਿਮ ਕਿਰਦਾਰ 'ਚ ਹਨ। ਇਹ ਫ਼ਿਲਮ 13 ਜੁਲਾਈ 2018 ਨੂੰ ਰਲੀਜ਼ ਹੋਵੇਗੀ। ਇਸ ਤੋਂ ਇਲਾਵਾ ਐਸ਼ਵਰਿਆ ਨੂੰ 'ਰਾਤ ਔਰ ਦਿਨ ਕੌਣ ਥੀ' ਦੇ ਰੀਮੇਕ ਲਈ ਵੀ ਅਪ੍ਰੋਚ ਕੀਤਾ ਗਿਆ ਹੈ।
Aishwarya Rai with Pharrell Williams Aishwarya Rai with Pharrell Williams

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement