
Bharti Singh : ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ, ਪਿੱਤੇ 'ਚ ਪੱਥਰੀ ਕਰਕੇ ਹੋ ਰਿਹਾ ਸੀ ਦਰਦ
Bharti Singh : ਮੁੰਬਈ - ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਆਪਣੀ ਕਮਾਲ ਦੀ ਕਮੇਡੀ ਅਤੇ ਜ਼ਬਰਦਸਤ ਸ਼ੋਅ ਹੋਸਟਿੰਗ ਦੇ ਲਈ ਜਾਣੀ ਜਾਂਦੀ ਹੈ। ਫ਼ਿਲਹਾਲ ਭਾਰਤੀ ਦੀ ਸਿਹਤ ਵਿਗੜਨ ਨੂੰ ਲੈ ਕੇ ਲੋਕਾਂ ਨੂੰ ਝਟਕਾ ਲੱਗਿਆ ਹੈ। ਦਰਅਸਲ, ਹਾਲ ਹੀ 'ਚ ਭਾਰਤੀ ਸਿੰਘ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਹਸਪਤਾਲ 'ਚ ਨਜ਼ਰ ਆ ਰਹੀ ਹੈ। ਦਰਅਸਲ, ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਦਰਦ 'ਚ ਸੀ। ਉਸ ਨੂੰ ਅਚਾਨਕ ਢਿੱਡ ਦਰਦ ਹੋਇਆ ਅਤੇ ਡਾਕਟਰ ਕੋਲ ਜਾਣਾ ਪਿਆ। ਭਾਰਤੀ ਸਿੰਘ ਨੇ ਦੱਸਿਆ ਕਿ 3 ਦਿਨਾਂ ਤੋਂ ਮੇਰੇ ਢਿੱਡ 'ਚ ਦਰਦ ਸੀ। ਪਹਿਲਾਂ ਤਾਂ ਮੈਂ ਸੋਚਿਆ ਕਿ ਇਹ ਐਸਿਡਿਟੀ ਹੈ। 3 ਦਿਨ ਦਰਦ 'ਚ ਰਹਿਣ ਤੋਂ ਬਾਅਦ ਜਦੋਂ ਭਾਰਤੀ ਦਾ ਦਰਦ ਤੇਜ਼ ਹੋਇਆ ਤਾਂ ਉਸ ਨੂੰ ਮੁਬੰਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਉਥੇ ਪਤਾ ਲੱਗਾ ਕਿ ਮੇਰੇ ਪਿੱਤੇ 'ਚ ਪੱਥਰੀ ਹੈ, ਜੋ ਕਿ ਕਿਸੇ ਨਾੜੀ 'ਚ ਫਸ ਗਈ ਹੈ। ਹੁਣ ਭਾਰਤੀ ਸਿੰਘ ਨੂੰ ਇਸ ਲਈ ਆਪਰੇਸ਼ਨ ਕਰਵਾਉਣਾ ਪਵੇਗਾ।
ਇਹ ਵੀ ਪੜੋ:Road Accident News: ਟਰਾਲੀ ਨਾਲ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ’ਚ ਵਿਅਕਤੀ ਦੀ ਮੌਤ
ਦੱਸ ਦਈਏ ਕਿ ਵੀਡੀਓ 'ਚ ਭਾਰਤੀ ਸਿੰਘ ਆਪਣੇ ਪੁੱਤਰ ਗੋਲਾ ਨੂੰ ਯਾਦ ਕਰਕੇ ਰੋ ਰਹੀ ਹੈ। ਉਸ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਕਦੇ ਵੀ ਇੰਨੇ ਲੰਬੇ ਸਮੇਂ ਤੋਂ ਦੂਰ ਨਹੀਂ ਰਹੀ ਹੈ ਅਤੇ ਉਹ ਸਿਰਫ਼ ਇਹ ਚਾਹੁੰਦੀ ਹੈ ਕਿ ਕਿਸੇ ਵੀ ਮਾਂ ਨੂੰ ਆਪਣੇ ਬੱਚੇ ਤੋਂ ਦੂਰ ਨਾ ਰਹਿਣਾ ਪਵੇ। ਭਾਰਤੀ ਸਿੰਘ ਨੇ ਦੱਸਿਆ ਕਿ ਜਦੋਂ ਵੀ ਅਸੀਂ ਆਲੇ-ਦੁਆਲੇ ਨਹੀਂ ਹੁੰਦੇ ਤਾਂ ਗੋਲਾ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੰਮੀ-ਡੈਡੀ ਨੂੰ ਇਕੱਠੇ ਬੁਲਾਉਂਦਾ ਹੈ। ਦੱਸਣਯੋਗ ਹੈ ਕਿ ਭਾਰਤੀ ਸਿੰਘ ਇਨ੍ਹੀਂ ਦਿਨੀਂ 'ਡਾਂਸ ਦੀਵਾਨੇ ਸੀਜ਼ਨ 4' ਨੂੰ ਹੋਸਟ ਕਰ ਰਹੀ ਹੈ, ਜਿਸ 'ਚ ਮਾਧੁਰੀ ਦੀਕਸ਼ਿਤ ਅਤੇ ਸੁਨੀਲ ਸ਼ੈੱਟੀ ਜੱਜ ਹਨ। ਕਾਮੇਡੀਅਨ ਭਾਰਤੀ ਸਿੰਘ ਇਸ ਤੋਂ ਪਹਿਲਾਂ 'ਸਾ ਰੇ ਗਾ ਮਾ ਪਾ ਲਿੱਲ ਚੈਂਪਸ', 'ਖਤਰਾ ਖਤਰਾ ਖਤਰਾ', 'ਇੰਡੀਆਜ਼ ਗੌਟ ਟੈਲੇਂਟ' ਅਤੇ ਕਈ ਹੋਰ ਟੀਵੀ ਸ਼ੋਅ ਹੋਸਟ ਕਰ ਚੁੱਕੀ ਹੈ।
(For more news apart from Famous comedian Bharti Singh of Bad health News in Punjabi, stay tuned to Rozana Spokesman)