Kamal Haasan News: ''ਪਹਿਲਾਂ ਮੈਂ ਤਮਿਲ ਹਾਂ, ਫਿਰ ਭਾਰਤੀ'', ਹੁਣ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਨਹੀਂ ਚੱਲੇਗੀ- ਕਮਲ ਹਾਸਨ
Published : Jun 3, 2024, 1:09 pm IST
Updated : Jun 3, 2024, 1:09 pm IST
SHARE ARTICLE
First I'm a Tamil, then an Indian Kamal Haasan News in punjabi
First I'm a Tamil, then an Indian Kamal Haasan News in punjabi

Kamal Haasan News: ''ਉਹ ਦਿਨ ਕਿਉਂ ਨਹੀਂ ਆਉਣਾ ਚਾਹੀਦਾ ਜਦੋਂ ਇੱਕ ਤਮਿਲੀਅਨ ਭਾਰਤ 'ਤੇ ਰਾਜ ਕਰੇਗਾ''?

First I'm a Tamil, then an Indian Kamal Haasan News in punjabi : ਹਾਲ ਹੀ 'ਚ ਕਮਲ ਹਾਸਨ ਦੀ ਆਉਣ ਵਾਲੀ ਫਿਲਮ 'ਇੰਡੀਅਨ 2' ਦਾ ਆਡੀਓ ਲਾਂਚ ਈਵੈਂਟ ਚੇਨਈ 'ਚ ਆਯੋਜਿਤ ਕੀਤਾ ਗਿਆ। ਇਸ ਮੌਕੇ ਫਿਲਮ ਦੇ ਨਿਰਦੇਸ਼ਕ ਸ਼ੰਕਰ, ਅਦਾਕਾਰਾ ਕਾਜਲ ਅਗਰਵਾਲ, ਰਕੁਲ ਪ੍ਰੀਤ ਸਿੰਘ, ਬ੍ਰਹਮਾਨੰਦਮ, ਗੁਲਸ਼ਨ ਗਰੋਵਰ ਅਤੇ ਸੰਗੀਤਕਾਰ ਅਨਿਰੁਧ ਰਵੀਚੰਦਰ ਨੇ ਵੀ ਸ਼ਿਰਕਤ ਕੀਤੀ।

ਇਸ ਈਵੈਂਟ 'ਚ ਕਮਲ ਹਾਸਨ ਨੇ ਖੁਦ ਗ੍ਰੈਂਡ ਐਂਟਰੀ ਲਈ। ਇਸ ਦੌਰਾਨ ਉਨ੍ਹਾਂ ਨੇ ਸਟੇਜ 'ਤੇ ਫਿਲਮ ਦੇ ਨਾਲ-ਨਾਲ ਰਾਜਨੀਤੀ 'ਤੇ ਵੀ ਗੱਲਬਾਤ ਕੀਤੀ।
ਕਮਲ ਨੇ ਪੁੱਛਿਆ ਕਿ ਅੱਜ ਭਾਰਤੀ ਹੋਣ ਦਾ ਕੀ ਮਤਲਬ ਹੈ? ਉਨ੍ਹਾਂ ਨੇ ਫੁਟ ਪਾਓ ਅਤੇ ਰਾਜ ਕਰੋ' ਦੀ ਸਦੀਆਂ ਪੁਰਾਣੀ ਨੀਤੀ ਬਾਰੇ ਵੀ ਗੱਲ ਕੀਤੀ ਅਤੇ ਪੁੱਛਿਆ ਕਿ ਇੱਕ ਤਾਮਿਲੀਅਨ ਨੂੰ ਦੇਸ਼ 'ਤੇ ਰਾਜ ਕਿਉਂ ਨਹੀਂ ਕਰਨਾ ਚਾਹੀਦਾ?

ਇਹ ਵੀ ਪੜ੍ਹੋ: Indian Student Missing in America: ਅਮਰੀਕਾ ਵਿਚ ਇਕ ਹੋਰ ਭਾਰਤੀ ਵਿਦਿਆਰਥਣ ਲਾਪਤਾ, ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਕਮਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਨਿਰਦੇਸ਼ਕ ਸ਼ੰਕਰ ਦੀ ਤਾਰੀਫ਼ ਕਰਕੇ ਕੀਤੀ। ਉਨ੍ਹਾਂ ਕਿਹਾ ਕਿ ਆਮਤੌਰ 'ਤੇ ਦੱਖਣ 'ਚ ਕਿਸੇ ਐਕਟਰ ਨੂੰ ਠੁਕਰਾਏ ਜਾਣ ਤੋਂ ਬਾਅਦ ਕੋਈ ਵੀ ਨਿਰਦੇਸ਼ਕ ਉਸ ਨੂੰ ਫਿਲਮ ਲੈ ਕੇ ਦੁਬਾਰਾ ਸੰਪਰਕ ਨਹੀਂ ਕਰਦਾ ਪਰ ਸ਼ੰਕਰ ਉਨ੍ਹਾਂ 'ਚੋਂ ਨਹੀਂ ਹੈ। ਫਿਲਮ 'ਇੰਡੀਅਨ 2' ਦੇ ਨਿਰਮਾਤਾ ਸੁਭਾਸ਼ਕਰਨ ਬਾਰੇ ਕਮਲ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਇਸ ਫਿਲਮ ਦੀ ਇਕ ਝਲਕ ਵੀ ਨਹੀਂ ਦੇਖੀ ਪਰ ਉਨ੍ਹਾਂ ਨੂੰ ਸਾਡੇ 'ਤੇ ਪੂਰਾ ਭਰੋਸਾ ਹੈ।

ਅੰਤ ਵਿੱਚ, ਰਾਜਨੀਤੀ ਬਾਰੇ ਗੱਲ ਕਰਦੇ ਹੋਏ, ਕਮਲ ਨੇ ਕਿਹਾ, 'ਪਾੜੋ ਅਤੇ ਰਾਜ ਕਰੋ ਦੀ ਬ੍ਰਿਟਿਸ਼ ਨੀਤੀ ਹੁਣ ਇਸ ਦੇਸ਼ ਵਿੱਚ ਕੰਮ ਨਹੀਂ ਕਰੇਗੀ। ਬ੍ਰਿਟਿਸ਼ ਕੋਲ ਆਪਣੀ ਨੀਤੀ ਅਸਫਲ ਹੋਣ ਤੋਂ ਬਾਅਦ ਵਾਪਸ ਜਾਣ ਲਈ ਆਪਣਾ ਘਰ ਸੀ ਪਰ ਜੇਕਰ ਇੱਥੇ ਰਹਿਣ ਵਾਲੇ ਲੋਕ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਵਾਪਸ ਆਉਣ ਲਈ ਕੋਈ ਥਾਂ ਨਹੀਂ ਹੋਵੇਗੀ।

ਇਹ ਵੀ ਪੜ੍ਹੋ: Ludhiana Lok Sabha Election Results 2024 LIVE: ਲੁਧਿਆਣਾ ਹਲਕੇ ਦਾ ਵੇਖੋ ਕੀ ਹੈ ਹਾਲ?

ਕਮਲ ਨੇ ਅੱਗੇ ਕਿਹਾ- 'ਪਹਿਲਾਂ ਮੈਂ ਤਾਮਿਲੀਅਨ ਹਾਂ ਅਤੇ ਫਿਰ ਭਾਰਤੀ ਹਾਂ। ਇਹ ਮੇਰੀ ਵੀ ਪਹਿਚਾਣ ਹੈ ਤੇ ਤੁਹਾਡੀ ਵੀ। ਇੱਕ ਤਮਿਲ ਨੂੰ ਪਤਾ ਹੈ ਕਿ ਕਦੋਂ ਚੁੱਪ ਰਹਿਣਾ ਹੈ ਅਤੇ ਕਦੋਂ ਨਹੀਂ। ਮੈਂ ਇਸ ਬਾਰੇ ਪਹਿਲਾਂ ਵੀ ਕੁਝ ਕਿਹਾ ਸੀ ਅਤੇ ਮੁਸੀਬਤ ਵਿੱਚ ਪੈ ਗਿਆ ਸੀ ਪਰ ਹੁਣ ਮੈਂ ਇਸ ਬਾਰੇ ਚਿੰਤਾ ਨਹੀਂ ਕਰਦਾ। ਉਹ ਦਿਨ ਕਿਉਂ ਨਹੀਂ ਆਉਣਾ ਚਾਹੀਦਾ ਜਦੋਂ ਇੱਕ ਤਮਿਲੀਅਨ ਭਾਰਤ 'ਤੇ ਰਾਜ ਕਰੇਗਾ? ਜ਼ਰਾ ਸੋਚੋ, ਅਸੀਂ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਾਈ (ਇੰਦਰਾ ਗਾਂਧੀ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਕੇ. ਕਾਮਰਾਜ ਦੇ ਸਮਰਥਨ ਨਾਲ ਹੀ ਪ੍ਰਧਾਨ ਮੰਤਰੀ ਬਣੀ ਸੀ)। ਹੁਣ ਅਸੀਂ ਇਸ ਨੂੰ ਵੀ ਹਕੀਕਤ ਬਣਾਵਾਂਗੇ। ਸ਼ੰਕਰ ਦੁਆਰਾ ਨਿਰਦੇਸ਼ਿਤ 'ਇੰਡੀਅਨ 2' 'ਚ ਕਮਲ ਤੋਂ ਇਲਾਵਾ ਕਾਜਲ ਅਗਰਵਾਲ, ਰਕੁਲ ਪ੍ਰੀਤ ਸਿੰਘ ਅਤੇ ਸਿਧਾਰਥ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਇਹ 12 ਜੁਲਾਈ ਨੂੰ ਰਿਲੀਜ਼ ਹੋਣੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from First I'm a Tamil, then an Indian Kamal Haasan News in punjabi, stay tuned to Rozana Spokesman)

Location: India, Tamil Nadu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement