ਕਿਮ ਸ਼ਰਮਾ 'ਤੇ ਨੌਕਰਾਣੀ ਨਾਲ ਕੁੱਟ-ਮਾਰ ਦਾ ਇਲਜ਼ਾਮ, ਕੇਸ ਦਰਜ
Published : Jul 3, 2018, 11:19 am IST
Updated : Jul 3, 2018, 11:19 am IST
SHARE ARTICLE
Assault charges against Kim Sharma
Assault charges against Kim Sharma

ਬਾਲੀਵੁਡ ਅਦਾਕਾਰਾ ਕਿਮ ਸ਼ਰਮਾ ਵਿਰੁਧ ਨਾਨ - ਕਾਗਨਿਜ਼ੇਬਲ (ਨਾਜਾਇਜ਼) ਦੋਸ਼ ਦਾ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਆਈ ਹੈ। ਦਸਿਆ ਜਾ ਰਿਹਾ ਹੈ ਕਿ ਕਿਮ ਉਤੇ ਉਨ੍ਹਾਂ ਦੇ...

ਮੰਬਈ : ਬਾਲੀਵੁਡ ਅਦਾਕਾਰਾ ਕਿਮ ਸ਼ਰਮਾ ਵਿਰੁਧ ਨਾਨ - ਕਾਗਨਿਜ਼ੇਬਲ (ਨਾਜਾਇਜ਼) ਦੋਸ਼ ਦਾ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਆਈ ਹੈ। ਦਸਿਆ ਜਾ ਰਿਹਾ ਹੈ ਕਿ ਕਿਮ ਉਤੇ ਉਨ੍ਹਾਂ ਦੇ ਘਰ ਕੰਮ ਕਰ ਚੁਕੀ ਇਕ ਨੌਕਰਾਣੀ ਨੇ ਅਪਣੇ ਨਾਲ ਕੁੱਟ-ਮਾਰ ਦਾ ਇਲਜ਼ਾਮ ਲਗਾਇਆ ਹੈ। ਦਸਿਆ ਜਾ ਰਿਹਾ ਹੈ ਕਿ ਘਰ ਵਿਚ ਕੰਮ ਕਰਨ ਵਾਲੀ ਉਸ ਨੌਕਰਾਣੀ ਦੀ ਗਲਤੀ ਇਹ ਸੀ ਕਿ ਉਹ ਕਪੜੇ ਨੂੰ ਧੋਂਦੇ ਸਮਾਂ ਉਨ੍ਹਾਂ ਵਿਚੋਂ ਸਫੇਦ ਕਪੜਿਆਂ ਨੂੰ ਵੱਖ ਕਰਨਾ ਭੁੱਲ ਗਈ ਸੀ। ਇਹ ਘਟਨਾ ਮਈ ਮਹੀਨੇ ਦੀ ਦਸੀ ਗਈ ਹੈ।

Kim SharmaKim Sharma

31 ਸਾਲ ਦਾ ਐਸਥਰ ਖੇਸ ਜੋ ਕਿ ਕਿਮ ਦੇ ਘਰ 27 ਅਪ੍ਰੈਲ ਤੋਂ ਕੰਮ 'ਤੇ ਲੱਗੀ ਸੀ, ਜਦੋਂ 21 ਮਈ ਨੂੰ ਉਹ ਕਪੜੇ ਧੋਣ ਦਾ ਕੰਮ ਕਰ ਰਹੀ ਸੀ। ਦਸਿਆ ਜਾਂਦਾ ਹੈ ਕਿ ਉਹ ਫਿੱਕੇ ਅਤੇ ਗੂੜੇ ਰੰਗ ਦੇ ਕਪੜਿਆਂ ਨੂੰ ਵੱਖ ਕਰਨਾ ਭੁੱਲ ਗਈ ਸੀ। ਖੇਰ ਨੇ ਕਿਹਾ ਕਿ ਜਦੋਂ ਕਪੜੇ ਧੋ ਦਿਤੇ ਸਨ ਤਾਂ ਮੈਂ ਦੇਖਿਆ ਕਿ ਕਾਲੇ ਰੰਗ ਦੇ ਬਲਾਊਜ਼ ਦਾ ਰੰਗ ਚਿੱਟੀ ਟੀ-ਸ਼ਰਟ ਵਿਚ ਲੱਗ ਚੁੱਕਾ ਸੀ। ਉਸ ਸਮੇਂ ਮੈਨੂੰ ਅਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਮੈਂ ਝੱਟਪੱਟ ਉਨ੍ਹਾਂ ਨੂੰ ਇਹ ਦੱਸਣ ਲਈ ਉਨ੍ਹਾਂ ਦੇ ਕੋਲ ਗਈ। ਇਹ ਦੇਖਦੇ ਹੀ ਕਿਮ ਤਾਂ ਪਹਿਲਾਂ ਬਹੁਤ ਗੁਸਾ ਹੋਈ, ਚਿੱਲਾਈ ਅਤੇ ਉਨ੍ਹਾਂ ਨੇ ਹੱਥ ਵੀ ਚੁੱਕਿਆ।

Kim SharmaKim Sharma

ਸਾਂਤਾਕ੍ਰੂਜ਼ ਵਿਚ ਰਹਿਣ ਵਾਲੀ ਐਸਥਰ ਨੇ ਦੱਸਿਆ, ਉਨ੍ਹਾਂ ਨੇ ਮੈਨੂੰ ਘਰ ਤੋਂ ਬਾਹਰ ਧੱਕਾ ਮਾਰ ਕੇ ਕੱਢ ਦਿਤਾ ਅਤੇ ਕਦੇ ਨਾ ਪਰਤਣ ਦੀ ਧਮਕੀ ਦਿਤੀ। ਉਨ੍ਹਾਂ ਨੇ ਮੇਰੇ ਲਈ ਕੁੱਝ ਭੱਦੇ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਜੋ ਪੈਸੇ ਬਣਦੇ ਸਨ, ਉਹ ਵੀ ਦੇਣ ਤੋਂ ਸ਼ਰਮਾ ਨੇ ਇਨਕਾਰ ਕਰ ਦਿਤਾ। ਐਸਥਰ ਨੇ ਕਿਹਾ ਕਿ ਮੈਂ ਕਈ ਵਾਰ ਅਪਣੀ ਤਨਖ਼ਾਅ ਲੈਣ ਦੀ ਕੋਸ਼ਿਸ਼ ਕੀਤੀ, ਜਦੋਂ ਉਨ੍ਹਾਂ ਨੇ ਅਖੀਰ 'ਚ ਪੈਸੇ ਦੇਣ ਤੋਂ ਮਨਾ ਕਰ ਦਿਤਾ ਤਾਂ 27 ਜੂਨ ਨੂੰ ਮੈਨੂੰ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਉਣੀ ਪਈ।

Kim SharmaKim Sharma

ਹਾਲਾਂਕਿ, ਉਨ੍ਹਾਂ ਦਾ ਇਲਜ਼ਾਮ ਹੈ ਕਿ ਖਾਰ ਪੁਲਿਸ ਨੇ ਨਾ ਤਾਂ ਹੁਣੇ ਤਕ ਅਦਾਕਾਰ ਦੇ ਵਿਰੁਧ ਕੋਈ ਸਮਨ ਜਾਰੀ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦੀ ਕੰਪਲੇਂਟ ਦਾ ਸਟੇਟਸ ਉਨ੍ਹਾਂ ਨੂੰ ਦਸਿਆ ਗਿਆ ਹੈ। ਉਂਝ, ਖਾਰ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਖਿਲਾਫ ਇਹ ਨਾਨ - ਕਾਗਨਿਜ਼ੇਬਲ ਦੋਸ਼ ਦਾ ਮਾਮਲਾ, ਆਈਪੀਸੀ ਧਾਰਾ 323 (ਮਾਰ - ਕੁੱਟ ਕਰਨ ਜਾਂ ਜ਼ਖਮੀ ਕਰਨ ਦਾ ਮਾਮਲਾ), 504 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣ ਬੂੱਝ ਕੇ ਬੇਇੱਜ਼ਤੀ ਕਰਨਾ) ਦੇ ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕਾਨੂੰਨ ਦੇ ਮੁਤਾਬਕ ਇਹ ਸ਼ਿਕਾਇਤ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਕੋਰਟ ਤੱਕ ਜਾ ਸਕਦੀ ਹੈ।

Kim SharmaKim Sharma

ਮੀਡੀਆ ਨੇ ਕਿਮ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ ਉਹ ਹਰ ਮਹੀਨੇ ਦੀ 7 ਤਰੀਕ ਨੂੰ ਤਨਖਾਹ ਦਿੰਦੀ ਸੀ। ਉਨ੍ਹਾਂ ਨੇ ਕਿਹਾ ਕਿ ਖੇਸ ਨੂੰ ਦੱਸਿਆ ਗਿਆ ਹੈ ਕਿ ਉਸ ਦੀ ਬਾਕੀ ਤਨਖਾਹ 7 ਨੂੰ ਦਿਤੀ ਜਾਵੇਗੀ। ਮੈਂ ਉਸ ਨੂੰ ਨਹੀਂ ਮਾਰਿਆ ਹੈ। ਉਸ ਨੇ ਮੇਰੇ 70 ਹਜ਼ਾਰ ਦੇ ਕੱਪੜਿਆਂ ਨੂੰ ਖ਼ਰਾਬ ਕਰ ਦਿਤਾ। ਜਦੋਂ ਉਸ ਨੇ ਇਹ ਕੀਤਾ ਉਸ ਤੋਂ ਬਾਅਦ ਮੈਂ ਉਸ ਨੂੰ ਸਿਰਫ਼ ਬਾਹਰ ਨਿਕਲ ਜਾਣ ਨੂੰ ਕਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement