
ਕਰਿਅਰ ਦੀ ਪਹਿਲੀ ਫ਼ਿਲਮ ਕੇਦਾਰਨਾਥ ਦੀ ਰੀਲੀਜ਼ ਤੋਂ ਪਹਿਲਾਂ ਹੀ ਸੈਫ਼ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਕਾਨੂੰਨੀ ਪਚੜੇ 'ਚ ਫਸ ਗਈ ਹੈ। ਦਰਅਸਲ, ਕੇਦਾਰਨਾਥ ਦੇ ਡਾਈਰੈਕਟਰ...
ਮੁੰਬਈ : ਕਰਿਅਰ ਦੀ ਪਹਿਲੀ ਫ਼ਿਲਮ ਕੇਦਾਰਨਾਥ ਦੀ ਰੀਲੀਜ਼ ਤੋਂ ਪਹਿਲਾਂ ਹੀ ਸੈਫ਼ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਕਾਨੂੰਨੀ ਪਚੜੇ 'ਚ ਫਸ ਗਈ ਹੈ। ਦਰਅਸਲ, ਕੇਦਾਰਨਾਥ ਦੇ ਡਾਈਰੈਕਟਰ - ਪ੍ਰੋਡਿਊਸਰ ਅਭੀਸ਼ੇਕ ਕਪੂਰ ਨੇ ਉਨ੍ਹਾਂ 'ਤੇ ਫ਼ਿਲਮ ਦੇ ਕਾਂਟਰੈਕਟ ਦੇ ਉਲੰਘਨ ਦਾ ਦੋਸ਼ ਲਗਾਉਂਦੇ ਹੋਏ ਕੋਰਟ 'ਚ ਘਸੀਟਿਆ ਹੈ।
Kedarnath Actors
ਅਭੀਸ਼ੇਕ ਦਾ ਕਹਿਣਾ ਹੈ ਕਿ ਸਾਰਾ ਨੇ ਕੇਦਾਰਨਾਥ ਦੇ ਕਾਂਟਰੈਕਟ ਨੂੰ ਨਜ਼ਰਅੰਦਾਜ ਕਰਦੇ ਹੋਏ ਡਾਇਰੈਕਟਰ ਰੋਹੀਤ ਸ਼ੈੱਟੀ ਦੀ ਫ਼ਿਲਮ 'ਸਿੰਬਾ' ਨੂੰ ਤਰੀਕਾਂ ਦੇ ਦਿਤੀਆਂ ਹਨ। ਸ਼ੁਕਰਵਾਰ ਨੂੰ ਕੋਰਟ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣੀਆਂ। ਅਦਾਲਤ 'ਚ ਅਭੀਸ਼ੇਕ ਵਲੋਂ ਸ਼ਰਨ ਜਗਤੀਯਾਨੀ ਅਤੇ ਸਾਰਾ ਵਲੋਂ ਗੌਰਵ ਜੋਸ਼ੀ ਨੇ ਅਪਣਾ - ਅਪਣਾ ਪੱਖ ਰਖਿਆ।
Kedarnath shooting
ਜਦੋਂ ਅਦਾਲਤ ਨੇ ਦੋਹਾਂ ਪੱਖਾਂ ਤੋਂ ਬੰਦੋਬਸਤ ਕਰਨ ਨੂੰ ਕਿਹਾ ਤਾਂ ਉਹ ਤਿਆਰ ਨਹੀਂ ਹੋਏ। ਅਦਾਲਤ ਹੁਣ ਮੰਗਲਵਾਰ ਨੂੰ ਇਸ ਮਾਮਲੇ 'ਚ ਸੁਣਵਾਈ ਕਰੇਗਾ। ਅਭੀਸ਼ੇਕ ਕਪੂਰ ਦੇ ਇਕ ਬਹੁਤ ਕਰੀਬੀ ਨੇ ਦਸਿਆ ਕਿ ਉਹ ਇਸ ਗੱਲ ਨੂੰ ਲੈ ਕੇ ਸਾਰਾ ਤੋਂ ਬਹੁਤ ਨਰਾਜ਼ ਹਨ ਕਿ ਪਹਿਲੀ ਫ਼ਿਲਮ ਦੀ ਸ਼ੂਟਿੰਗ ਹੁਣੇ ਬਾਕੀ ਹੈ ਅਤੇ ਉਨ੍ਹਾਂ ਨੇ ਦੂਜੀ ਫ਼ਿਲਮ (ਸਿੰਬਾ) ਸਾਈਨ ਕਰ ਲਈ।
Simba
ਕਰੀਬੀ ਨੇ ਦਸਿਆ ਕਿ ਅਭਿਸ਼ੇਕ ਗੁੱਸਾ ਹੈ ਅਤੇ ਨਿਰਾਸ਼ ਵੀ। ਇਹ ਠੀਕ ਨਹੀਂ ਹੋਇਆ ਕਿਉਂਕਿ 'ਸਿੰਬਾ' ਕਾਰਨ ਕੇਦਾਰਨਾਥ 'ਚ ਸ਼ੂਟ ਅੱਧ 'ਚ ਲਟਕ ਗਿਆ ਹੈ। ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਪਹਿਲਾਂ ਅਭੀਸ਼ੇਕ ਦੀ ਫ਼ਿਲਮ ਪੂਰੀ ਕਰਨੀ ਚਾਹੀਦੀ ਹੈ। ਸਿੰਬਾ ਦੀ ਸ਼ੂਟਿੰਗ ਸ਼ੁਰੂ ਕਰ ਉਨ੍ਹਾਂ ਨੂੰ ਕਾਂਟਰੈਕਟ ਦਾ ਉਲੰਘਨ ਨਹੀਂ ਕਰਨਾ ਚਾਹੀਦਾ ਹੈ।