Passport Renewal Case: ਜਾਵੇਦ ਅਖ਼ਤਰ ਨੇ ਕੰਗਨਾ ’ਤੇ ਤੱਥ ਲੁਕਾਉਣ ਦਾ ਲਾਇਆ ਇਲਜ਼ਾਮ
Published : Jul 3, 2021, 2:30 pm IST
Updated : Jul 3, 2021, 2:30 pm IST
SHARE ARTICLE
Javed Akhtar told the Court that Kangana hid facts
Javed Akhtar told the Court that Kangana hid facts

ਜਾਵੇਦ ਅਖ਼ਤਰ ਨੇ ਦਾਅਵਾ ਕੀਤਾ ਹੈ ਕਿ ਕੰਗਨਾ ਨੇ ਆਪਣੀ ਪਾਸਪੋਰਟ ਦੀ ਸਿਫਾਰਸ਼ ਵਿਚ ਤੱਥਾਂ ਨੂੰ ਛੁਪਾਇਆ ਹੈ।

ਮੁੰਬਈ: ਹਾਲ ਹੀ ਵਿਚ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ (Bollywood Actress Kangana Ranaut) ਦਾ ਪਾਸਪੋਰਟ ਰਿਨੀਊ (Passport Renew) ਕੀਤਾ ਗਿਆ ਹੈ। ਮਸ਼ਹੂਰ ਲੇਖਕ ਅਤੇ ਗੀਤਕਾਰ ਜਾਵੇਦ ਅਖ਼ਤਰ (Javed Akhtar) ਕੰਗਨਾ ਰਣੌਤ ਦੇ ਪਾਸਪੋਰਟ ਨਵੀਨੀਕਰਣ ਮਾਮਲੇ ਵਿੱਚ ਬੰਬੇ ਹਾਈ ਕੋਰਟ (Bombay High Court) ਪਹੁੰਚੇ। ਜਾਵੇਦ ਨੇ ਬੰਬੇ ਹਾਈ ਕੋਰਟ ਅੱਗੇ ਇਕ ਪਟੀਸ਼ਨ ਦਾਇਰ ਕਰਦਿਆਂ ਦਾਅਵਾ ਕੀਤਾ ਹੈ ਕਿ ਅਦਾਕਾਰਾ ਨੇ ਆਪਣੀ ਪਾਸਪੋਰਟ ਦੀ ਸਿਫਾਰਸ਼ ਵਿਚ ਤੱਥਾਂ ਨੂੰ ਛੁਪਾਇਆ (Kangana hid facts) ਹੈ।

ਹੋਰ ਪੜ੍ਹੋ: ਮਾਈਨਿੰਗ ਵਾਲੀਆਂ ਥਾਵਾਂ 'ਤੇ ਸੁਖਬੀਰ ਬਾਦਲ ਦਾ ਛਾਪਾ, ਬੀਬੀ ਨੇ ਵੀ ਰੋ-ਰੋ ਸੁਣਾਇਆ ਦੁਖੜਾ 

Javed AkhtarJaved Akhtar

ਦਰਅਸਲ, ਜਾਵੇਦ ਅਖਤਰ ਦਾ ਕਹਿਣਾ ਹੈ ਕਿ ਕੰਗਨਾ ਰਨੌਤ ਨੇ ਆਪਣੇ ਕੇਸ ਅਦਾਲਤ ਤੋਂ ਛੁਪਾਏ (Javed Akhtar told Court that kangana hid facts) ਹਨ। ਜਾਵੇਦ ਨੇ ਕਿਹਾ ਕਿ ਹਾਈ ਕੋਰਟ ਨੇ ਕੰਗਨਾ ਨੂੰ ਪੁੱਛਿਆ ਸੀ ਕਿ ਕੀ ਉਸ ਖ਼ਿਲਾਫ ਕੋਈ ਅਪਰਾਧਕ ਕੇਸ ਚੱਲ ਰਿਹਾ ਹੈ। ਜਿਸ ਤੋਂ ਬਾਅਦ ਅਦਾਕਾਰਾ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਜੱਜ ਕੋਰਟ ਨੂੰ ਦੱਸਿਆ ਕਿ ਉਸਦੇ ਖ਼ਿਲਾਫ ਸਿਰਫ ਦੋ ਐਫਆਈਆਰ (FIR) ਦਰਜ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਐਫਆਈਆਰਜ਼ ਵਿੱਚ ਅਭਿਨੇਤਰੀ ਦੇ ਖ਼ਿਲਾਫ ਅਪਰਾਧਿਕ ਕਾਰਵਾਈ ਸ਼ੁਰੂ ਨਹੀਂ ਹੋਈ ਹੈ।

ਇਹ ਵੀ ਪੜ੍ਹੋ - ਦਿੱਲੀ ਤੋਂ ਪਟਿਆਲਾ ਵਾਪਸ ਪਰਤੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਨਹੀਂ ਹੋਈ ਮੁਲਾਕਾਤ

Kangana RanautKangana Ranaut

ਹੋਰ ਪੜ੍ਹੋ: ਆਮਿਰ ਖ਼ਾਨ ਨੇ ਪਤਨੀ ਕਿਰਨ ਰਾਓ ਨੂੰ ਦਿੱਤਾ ਤਲਾਕ, ਆਪਸੀ ਸਹਿਮਤੀ ਨਾਲ ਲਿਆ ਵੱਖ ਹੋਣ ਦਾ ਫੈਸਲਾ

ਜਾਵੇਦ ਅਖਤਰ ਨੇ ਕਿਹਾ ਕਿ, ਉਸਨੇ ਮੇਰੇ ਕੇਸ ਬਾਰੇ ਨਹੀਂ ਦੱਸਿਆ ਜੋ ਮੈਂ ਕੰਗਨਾ ਦੇ ਖ਼ਿਲਾਫ ਦਾਇਰ ਕੀਤਾ ਹੈ। ਮੈਂ ਕੰਗਨਾ ਖ਼ਿਲਾਫ ਮਾਣਹਾਨੀ ਦਾ ਕੇਸ (Defamation Case) ਦਾਇਰ ਕੀਤਾ ਹੈ ਜੋ ਮੈਜਿਸਟਰੇਟ ਅਦਾਲਤ ਵਿਚ ਵਿਚਾਰ ਅਧੀਨ ਹੈ। ਤੁਹਾਨੂੰ ਦੱਸ ਦੇਈਏ ਕਿ ਜਾਵੇਦ ਨੇ ਕੰਗਨਾ ਖਿਲਾਫ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਉਸਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਤੋਂ ਬਾਅਦ ਅਭਿਨੇਤਰੀ ਨੇ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਉਸਦੇ ਖਿਲਾਫ ਝੂਠੇ ਦੋਸ਼ ਲਗਾਏ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement