ਵਿਆਹ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦੇ ਮਾਮਲੇ ’ਚ ਕੰਗਨਾ ਰਣੌਤ ਦਾ ਬਾਡੀਗਾਰਡ ਗ੍ਰਿਫ਼ਤਾਰ
Published : May 30, 2021, 3:35 pm IST
Updated : May 30, 2021, 3:35 pm IST
SHARE ARTICLE
Kangana Ranaut's bodyguard arrested
Kangana Ranaut's bodyguard arrested

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਬਾਡੀਗਾਰਡ ਕੁਮਾਰ ਹੇਗੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਬਾਡੀਗਾਰਡ ਕੁਮਾਰ ਹੇਗੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੇਗੜੇ ਨੂੰ ਮਹਿਲਾ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ ਕਰਨਾਟਕਾ ਦੇ ਮਾਂਡਿਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।  ਪੁਲਿਸ ਅਧਿਕਾਰੀਆਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ,“ਮੁੰਬਈ ਪੁਲਿਸ ਦੀ ਇਕ ਟੀਮ ਨੇ ਸ਼ਨੀਵਾਰ ਨੂੰ ਮਾਂਡਿਆ ਦੇ ਹੇਗਦਹਾਲੀ ਤੋਂ ਕੁਮਾਰ ਹੇਗੜੇ ਨੂੰ ਗ੍ਰਿਫਤਾਰ ਕੀਤਾ ਹੈ।" 

Kangana Ranaut's Twitter account suspendedKangana Ranaut

ਦੱਸ ਦਈਏ ਕਿ ਬੀਤੇ ਦਿਨੀਂ ਕੰਗਨਾ ਰਣੌਤ ਦੇ ਬਾਡੀਗਾਰਡ ਕੁਮਾਰ ਹੇਗੜੇ ਖਿਲਾਫ਼ ਬਲਾਤਕਾਰ ਕੇਸ ਵਿਚ ਐਫਆਈਆਰ ਦਰਜ ਕੀਤੀ ਗਈ ਸੀ। ਮੁੰਬਈ ਦੇ ਡੀਐਨ ਨਗਰ ਪੁਲਿਸ ਸਟੇਸ਼ਨ ਵਿਚ ਇਕ ਬਿਊਟੀਸ਼ੀਅਨ ਦੀ ਸ਼ਿਕਾਇਤ ਤੋਂ ਬਾਅਦ ਹੇਗੜੇ ’ਤੇ ਮਾਮਲਾ ਦਰਜ ਕੀਤਾ ਗਿਆ।

Kangana Ranaut's bodyguard arrestedKangana Ranaut's bodyguard arrested

ਖ਼ਬਰਾਂ ਅਨੁਸਾਰ 30 ਸਾਲਾ ਬਿਊਟੀਸ਼ੀਅਨ ਦਾ ਕਹਿਣਾ ਹੈ ਕਿ ਹੇਗੜੇ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਹੈ। ਪੁਲਿਸ ਨੇ ਦੋਸ਼ੀ ਖਿਲਾਫ ਆਈ.ਪੀ.ਸੀ. ਦੀ ਧਾਰਾ 376 (ਬਲਾਤਕਾਰ ਦੇ ਦੋਸ਼) ਅਤੇ 420 (ਧੋਖਾਧੜੀ) ਅਤੇ 377 ਤਹਿਤ ਕੇਸ ਦਰਜ ਕੀਤਾ ਸੀ। ਬਿਊਟੀਸ਼ੀਅਨ ਨੇ ਅਪਣੇ ਬਿਆਨ ਵਿਚ ਦੱਸਿਆ ਕਿ ਉਹ 8 ਸਾਲ ਪਹਿਲਾਂ ਹੇਗੜੇ ਦੇ ਸੰਪਰਕ ਵਿਚ ਆਈ ਸੀ। ਪਿਛਲੇ ਸਾਲ ਜੂਨ ਵਿਚ ਹੇਗੜੇ ਨੇ ਉਸ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ। ਖ਼ਬਰਾਂ ਅਨੁਸਾਰ ਪੀੜਤ ਲੜਕੀ ਨੇ ਦੋਸ਼ ਲਗਾਇਆ ਕਿ ਹੇਗੜੇ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਅਤੇ ਉਸ ਕੋਲੋਂ 50,000 ਰੁਪਏ ਵੀ ਲਏ।

Kangana Ranaut's bodyguard arrestedKangana Ranaut's bodyguard arrested

ਇਸ ਤੋਂ ਪਹਿਲਾਂ ਕੰਗਨਾ ਦੇ ਹੇਅਰ ਸਟਾਇਲਿਸਟ ਐਲੀਸਟਰ ਡੀਜੀ ਨੂੰ ਵੀ ਨਾਬਾਲਗ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ’ਤੇ POSCO ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਕੰਗਨਾ ਨੇ ਹੁਣ ਤੱਕ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਉਹਨਾਂ ਨੇ ਅਕਸਰ ਜ਼ਿਕਰ ਕੀਤਾ ਹੈ ਕਿ ਕੁਮਾਰ ਉਹਨਾਂ ਦੇ ਪਰਿਵਾਰ ਦੀ ਤਰ੍ਹਾਂ ਹਨ। ਹਾਲ ਹੀ ਵਿਚ ਉਹ ਉਸ ਦਾ ਜਨਮਦਿਨ ਧੂਮਧਾਮ ਨਾਲ ਮਨਾਉਂਦੇ ਹੋਏ ਨਜ਼ਰ ਆਈ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement