ਕੰਗਨਾ ਰਣੌਤ ਦੇ Passport Renewal 'ਤੇ ਲੱਗੀ ਰੋਕ, ਕਿਹਾ ਆਮਿਰ ਖ਼ਾਨ ਨਾਲ ਤਾਂ ਅਜਿਹਾ ਨਹੀਂ ਹੋਇਆ ਸੀ
Published : Jun 17, 2021, 6:01 pm IST
Updated : Jun 17, 2021, 6:01 pm IST
SHARE ARTICLE
Kangana Ranaut draws Aamir Khan in passport controversy
Kangana Ranaut draws Aamir Khan in passport controversy

ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਕ ਵਾਰ ਫਿਰ ਮਹਾਰਾਸ਼ਟਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।

ਮੁੰਬਈ: ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਨੇ ਇਕ ਵਾਰ ਫਿਰ ਮਹਾਰਾਸ਼ਟਰ ਸਰਕਾਰ (Maharashtra Government) ਨੂੰ ਨਿਸ਼ਾਨੇ ’ਤੇ ਲਿਆ ਹੈ। ਇਸ ਵਾਰ ਅਦਾਕਾਰਾ ਨੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ (Aamir Khan) ਦਾ ਨਾਮ ਵੀ ਲਿਆ ਹੈ। ਦਰਅਸਲ ਮਾਮਲਾ ਕੰਗਨਾ ਰਣੌਤ ਦੇ ਪਾਸਪੋਰਟ (Passport Renewal) ਨੂੰ ਰਿਨਿਊ ਕਰਵਾਉਣ ਸਬੰਧੀ ਹੈ, ਜਿਸ ਵਿਚ ਮੁੰਬਈ ਹਾਈ ਕੋਰਟ ਨੇ ਉਸ ਦੀ ਸੁਣਵਾਈ ਨੂੰ 25 ਜੂਨ ਤੱਕ ਵਧਾ ਦਿੱਤਾ ਹੈ।

Kangana Ranaut tests positive for CovidKangana Ranaut

ਹੋਰ ਪੜ੍ਹੋ: ਪੰਜਾਬ ਪਟਵਾਰੀ ਭਰਤੀ: 1152 ਅਸਾਮੀਆਂ ਲਈ 8 ਅਗਸਤ ਨੂੰ ਹੋਵੇਗੀ ਲਿਖਤੀ ਪ੍ਰੀਖਿਆ

ਇਸ ਕਾਰਵਾਈ ’ਤੇ ਪ੍ਰਤੀਕਿਰਿਆ ਦਿੰਦਿਆਂ ਕੰਗਨਾ ਨੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੇ ਅਸਹਿਣਸ਼ੀਲਤਾ (intolerance) ਵਾਲੇ ਬਿਆਨ ਦਾ ਜ਼ਿਕਰ ਕੀਤਾ ਹੈ। ਕੰਗਨਾ ਨੇ ਸੋਸ਼ਲ ਮੀਡੀਆ (Social Media) ਪੋਸਟ ’ਤੇ ਲਿਖਿਆ, ‘ਮਹਾਵਿਨਾਸ਼ਕਾਰੀ ਸਰਕਾਰ ਨੇ ਫਿਰ ਤੋਂ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਪਾਸਪੋਰਟ ਰਿਨਿਊ ਕਰਵਾਉਣ ਲਈ ਮੇਰੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਕਿਉਂਕਿ ਅਲੀ ਨਾਮ ਦੇ ਇਕ ਟਪੋਰੀ ਸੜਕ ਛਾਪ ਰੋਮਿਓ ਨੇ ਮੇਰੇ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ’।

Aamir KhanAamir Khan

ਹੋਰ ਪੜ੍ਹੋ: Shopping ਕਰਨ ਤੋਂ ਰੋਕਣ 'ਤੇ ਪਤਨੀ ਨੇ ਪਤੀ ਨੂੰ ਦਿੱਤੀ ਖੌਫ਼ਨਾਕ ਮੌਤ, ਪਾਇਆ ਉਬਲਦਾ ਪਾਣੀ

ਕੰਗਨਾ ਨੇ ਅੱਗੇ ਲਿਖਿਆ, ‘ਅਦਾਲਤ ਨੇ ਮਾਮਲਾ ਲਗਭਗ ਖਾਰਜ ਕਰ ਦਿੱਤਾ ਸੀ ਅਤੇ ਕਾਰਨ ਦਿੱਤਾ ਕਿ ਮੇਰੀ ਬੇਨਤੀ ਅਸਪੱਸ਼ਟ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਜਦੋਂ ਆਮਿਰ ਖ਼ਾਨ ਨੇ ਭਾਰਤ ਸਰਕਾਰ ਨੂੰ ਅਸਹਿਣਸ਼ੀਲ ਕਹਿ ਕੇ ਭਾਜਪਾ ਸਰਕਾਰ ਨੂੰ ਨਾਰਾਜ਼ ਕੀਤਾ ਸੀ ਤਾਂ ਕਿਸੇ ਨੇ ਵੀ ਉਸ ਦੀਆਂ ਫ਼ਿਲਮਾਂ ਜਾਂ ਸ਼ੂਟਿੰਗਾਂ ਨੂੰ ਰੋਕਣ ਲਈ ਉਸ ਦਾ ਪਾਸਪੋਰਟ ਵਾਪਸ ਨਹੀਂ ਲਿਆ ਸੀ। ਕਿਸੇ ਵੀ ਤਰ੍ਹਾਂ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਗਿਆ ਸੀ’।

Photo

ਹੋਰ ਪੜ੍ਹੋ: Fact Check: ਭਗਵੰਤ ਮਾਨ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀਆਂ ਐਡੀਟਡ ਤਸਵੀਰਾਂ ਵਾਇਰਲ

ਸੁਣਵਾਈ ਦੌਰਾਨ ਮੁੰਬਈ ਹਾਈ ਕੋਰਟ (Bombay High Court) ਦੀ ਬੈਂਚ ਨੇ ਕੰਗਨਾ ਦੇ ਵਕੀਲ ਨੂੰ ਕਿਹਾ, ''ਕਿਹੜੀ ਅਥਾਰਟੀ ਹੈ ਜਿਸ ਨੇ ਤੁਹਾਨੂੰ ਮਨ੍ਹਾਂ ਕਰ ਦਿੱਤਾ? ਤੁਸੀਂ ਪਾਸਪੋਰਟ ਅਥਾਰਟੀ ਆਫ਼ ਇੰਡੀਆ ਨੂੰ ਪਾਰਟੀ ਬਣਾਏ ਬਿਨਾਂ ਉਸ ਖ਼ਿਲਾਫ਼ ਨਿਰਦੇਸ਼ ਮੰਗ ਰਹੇ ਹੋ?  ਪਾਸਪੋਰਟ ਦਾ ਨਵੀਨੀਕਰਨ ਪਾਸਪੋਰਟ ਅਥਾਰਟੀ ਦਾ ਕੰਮ ਹੈ ਨਾ ਕਿ ਪੀਐਸਆਈ ਦਾ।" ਦੱਸ ਦਈਏ ਕਿ ਕੰਗਨਾ ਰਣੌਤ ਨੇ ਅਪਣੀ ਫਿਲਮ ਦੀ ਸ਼ੂਟਿੰਗ ਲਈ ਹੰਗਰੀ ਜਾਣਾ ਹੈ।

Kangana Ranaut's Twitter account suspendedKangana Ranaut

ਹੋਰ ਪੜ੍ਹੋ: ਆਰਥਿਕ ਤੰਗੀ ਨਾਲ ਜੂਝ ਰਹੇ ਤਿੰਨ ਬੱਚਿਆਂ ਦੇ ਪਿਓ ਨੇ ਚੁੱਕਿਆ ਖੌਫ਼ਨਾਕ ਕਦਮ

ਅਦਾਕਾਰਾ ਦਾ ਪਾਸਪੋਰਟ 15 ਸਤੰਬਰ ਨੂੰ ਐਕਸਪਾਇਰ ਹੋ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅਦਾਕਾਰਾ ਹਾਈ ਕੋਰਟ ਪਹੁੰਚੀ ਹੈ। ਐਡਵੋਕੇਟ ਰਿਜਵਾਨ ਸਿੱਦੀਕੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਕੰਗਨਾ ਰਣੌਤ ਨੇ ਕਿਹਾ ਕਿ ਮੁੰਬਈ ਦੇ ਸਥਾਨਕ ਪਾਸਪੋਰਟ ਦਫ਼ਤਰ ਨੇ ਉਸ ਦਾ ਪਾਸਪੋਰਟ ਰਿਨਿਊ ਕਰਨ ਤੋਂ ਇਨਕਾਰ ਕਰ ਦਿੱਤਾ। ਪਾਸਪੋਰਟ ਦਫ਼ਤਰ ਮੁਤਾਬਕ ਅਭਿਨੇਤਰੀ ਕੰਗਨਾ ਰਣੌਤ ਖ਼ਿਲਾਫ਼ ਬਾਂਦਰਾ ਪੁਲਿਸ ਨੇ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਹੋਇਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement