
ਟੈਲੀਵਿਜ਼ਨ ਦਾ ਸਭ ਤੋਂ ਮਸ਼ਹੂਰ ਸ਼ੋਅ ਬਿਗ ਬਾਸ ਅਪਣੇ ਨਵੇਂ ਸੀਜ਼ਨ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।
ਨਵੀਂ ਦਿੱਲੀ: ਟੈਲੀਵਿਜ਼ਨ ਦਾ ਸਭ ਤੋਂ ਮਸ਼ਹੂਰ ਸ਼ੋਅ ਬਿਗ ਬਾਸ ਅਪਣੇ ਨਵੇਂ ਸੀਜ਼ਨ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਜਲਦ ਹੀ ਬਿਗ ਬਾਸ 14 ਸ਼ੁਰੂ ਹੋ ਸਕਦਾ ਹੈ। ਇਕ ਵਾਰ ਫਿਰ ਸਲਮਾਨ ਖਾਨ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਉੱਥੇ ਹੀ ਇਸ ਸ਼ੋਅ ਨਾਲ ਸਬੰਧਤ ਕਈ ਖ਼ਬਰਾਂ ਆ ਰਹੀਆਂ ਹਨ, ਜਿਨ੍ਹਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਰਮਾਤਾਵਾਂ ਨੇ ‘ਰਾਧੇ ਮਾਂ’ ਕੋਲ ਬਿਗ ਬਾਸ 14 ਲਈ ਪਹੁੰਚ ਕੀਤੀ ਹੈ।
Big Boss
ਇੰਸਟਾਗ੍ਰਾਮ ‘ਤੇ ‘ਬਿਗ ਬਾਸ ਜਾਸੂਸ’ ਨਾਮ ਦੇ ਇਕ ਅਕਾਊਂਟ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਕੋਲ ਸ਼ੋਅ ਲਈ ਪਹੁੰਚ ਕੀਤੀ ਜਾ ਚੁੱਕੀ ਹੈ, ਉਸ ਸਮੇਂ ਉਹਨਾਂ ਨੇ ਸ਼ੋਅ ਵਿਚ ਐਂਟਰੀ ਨਹੀਂ ਕੀਤੀ ਸੀ।।
Radhe Maa Entry In Big Boss
ਦੱਸ ਦਈਏ ਕਿ ‘ਰਾਧੇ ਮਾਂ’ ਦਾ ਅਸਲ ਨਾਮ ਸੁਖਵਿੰਦਰ ਕੌਰ ਹੈ। ‘ਰਾਧੇ ਮਾਂ’ ਦੀ ਬਿਗ ਬਾਸ ਵਿਚ ਐਂਟਰੀ ਸਬੰਧੀ ਹਾਲੇ ਕਿਸੇ ਵੀ ਖ਼ਬਰ ‘ਤੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਪਰ ਕਈ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ‘ਰਾਧੇ ਮਾਂ’ ਬਿਗ ਬਾਸ 14 ਵਿਚ ਨਜ਼ਰ ਆ ਸਕਦੀ ਹੈ। ਦੱਸ ਦਈਏ ਕਿ ‘ਰਾਧੇ ਮਾਂ’ ਅਪਣੇ ਪਹਿਰਾਵੇ ਅਤੇ ਬੋਲਚਾਲ ਨੂੰ ਲੈ ਕੇ ਕਾਫ਼ੀ ਲੰਬੇ ਸਮੇਂ ਤੱਕ ਸੁਰਖੀਆਂ ਵਿਚ ਰਹੀ ਸੀ।
Radhe Maa
‘ਰਾਧੇ ਮਾਂ’ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਦੋਰਾਂਗਲਾ ਪਿੰਡ ਨਾਲ ਸਬੰਧ ਰੱਖਦੀ ਹੈ। ‘ਰਾਧੇ ਮਾਂ’ ਤੋਂ ਇਲਾਵਾ ਇਸ ਸ਼ੋਅ ਵਿਚ ਜੈਸਮੀਨ ਭਸੀਨ, ਨਿਆ ਸ਼ਰਮਾ, ਨਲਿਨੀ ਨੇਗੀ, ਨੈਨਾ ਸਿੰਘ ਆਦਿ ਸਿਤਾਰਿਆਂ ਦੀ ਐਂਟਰੀ ਨੂੰ ਲੈ ਕੇ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਦਾ ਸ਼ੋਅ ਕਾਫ਼ੀ ਮਜ਼ੇਦਾਰ ਹੋਣ ਵਾਲਾ ਹੈ।