
ਬਿੱਗ ਬੌਸ 13 ਦਾ ਫਾਈਨਲ ਸਮਾਂ ਆ ਗਿਆ ਹੈ
ਮੁੰਬਈ- ਬਿਗ ਬੌਸ 13 ਦਾ ਫਾਈਨਲ ਸਮਾਂ ਆ ਗਿਆ ਹੈ ਦੇਸ਼ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ ਨੂੰ ਆਪਣੇ 5 ਫਾਈਨਲਿਸਟ ਵੀ ਮਿਲ ਗਏ ਹਨ। ਅਸੀਂ ਗੱਲ ਕਰ ਰਹੇ ਹਾਂ ਸਿਧਾਰਥ ਸ਼ੁਕਲਾ, ਅਸੀਮ ਰਿਆਜ਼, ਰਸ਼ਮੀ ਦੇਸਾਈ, ਸ਼ਹਿਨਾਜ਼ ਗਿੱਲ ਅਤੇ ਆਰਤੀ ਸਿੰਘ ਦੀ। ਗੱਲ ਕਰ ਰਹੇ ਹਾਂ। ਜੀ ਹਾਂ ਇਹ ਸਹੀ ਹੈ ਕਿ ਮੁਕਾਬਲੇਬਾਜ਼ ਪਾਰਸ ਛਾਬੜਾ ਦੀ ਬਿੱਗ ਬੌਸ ਯਾਤਰਾ ਖ਼ਤਮ ਹੋ ਗਈ ਹੈ।
File
ਉਹ ਹੁਣ ਸ਼ੋਅ ਤੋਂ ਬਾਹਰ ਹੋ ਗਏ ਹਨ। ਸਪਾਟਬੁਆਏ ਦੀ ਰਿਪੋਰਟ ਅਨੁਸਾਰ ਪਾਰਸ ਛਾਬੜਾ 10 ਲੱਖ ਦੀ ਰਕਮ ਦੇ ਨਾਲ ਸ਼ੋਅ ਤੋਂ ਬਾਹਰ ਹੋ ਗਏ ਹੈਂ। ਹਰ ਸੀਜ਼ਨ ਦੀ ਤਰ੍ਹਾਂ, ਇਸ ਵਾਰ ਵੀ, ਬਿਗ ਬੌਸ ਦੇ ਘਰ ਪੈਸੇ ਦਾ ਇੱਕ ਥੈਲਾ ਲਿਆਂਦਾ ਗਿਆ ਅਤੇ ਸਾਰੇ ਪ੍ਰਤੀਯੋਗੀ ਨੂੰ ਇੱਕ ਮੌਕਾ ਦਿੱਤਾ ਗਿਆ ਕਿ ਉਹ ਇਸ ਰਕਮ ਨਾਲ ਸ਼ੋਅ ਤੋਂ ਬਾਹਰ ਹੋ ਸਕਦੇ ਹਨ।
File
ਸਾਰਿਆਂ ਨੇ ਇਸ ਰਕਮ ਬਾਰੇ ਸੋਚਿਆ ਤਾਂ ਜ਼ਰੂਰ ਪਰ ਅੰਤ ਵਿੱਚ ਪਾਰਸ ਛਾਬੜਾ ਨੇ ਇਹ ਪੈਸਾ ਲੈਣ ਦਾ ਫੈਸਲਾ ਕੀਤਾ। ਉਹ ਬਿੱਗ ਬੌਸ ਵੱਲੋਂ ਦਿੱਤੇ ਗਏ 10 ਲੱਖ ਰੁਪਏ ਲੈ ਕੇ ਫਾਈਨਲ ਤੋਂ ਬਾਹਰ ਚਲੇ ਗਏ। ਅਤੇ ਸਾਨੂੰ ਬਿਗ ਬੌਸ 13 ਦੇ ਚੋਟੀ ਦੇ 5 ਫਾਈਨਲਿਸਟ ਮਿਲੇ। ਪਹਿਲਾਂ ਅਜ਼ਿਹਾ ਖ਼ਬਰਾਂ ਆ ਰਹੀਆਂ ਸਨ ਕਿ ਅਸੀਮ ਰਿਆਜ਼ ਨੇ ਇਹ ਨਕਦੀ ਲੈਣ ਦਾ ਫੈਸਲਾ ਕੀਤਾ ਹੈ।
File
ਪਰ ਉਨ੍ਹਾਂ ਦੀ ਟੀਮ ਨੇ ਸਾਰੀਆਂ ਅਟਕਲਾਂ ਨੂੰ ਖਤਮ ਕਰਦਿਆਂ ਇਹ ਸਪੱਸ਼ਟ ਕਰ ਦਿੱਤਾ ਕਿ ਇਹ ਪੈਸੇ ਆਸਿਮ ਨੇ ਨਹੀਂ ਪਾਰਸ ਛਾਬੜਾ ਨੇ ਲਏ ਸਨ। ਪਾਰਸ ਨੇ ਫਾਈਨਲ ਤੋਂ ਠੀਕ ਪਹਿਲਾਂ ਸ਼ੋਅ ਛੱਡਣ ਦਾ ਫੈਸਲਾ ਕਿਉਂ ਕੀਤਾ ਇਹ ਦੱਸਣਾ ਤਾਂ ਮੁਸ਼ਕਲ ਹੈ, ਪਰ ਦੱਸ ਦਈਏ ਕੁਝ ਦਿਨ ਪਹਿਲਾਂ ਸ਼ੋਅ ਤੋਂ ਉਸਦੀ ਕਰੀਬੀ ਦੋਸਤ ਮਾਹੀਰਾ ਸ਼ਰਮਾ ਵੀ ਬੇਘਰ ਹੋ ਗਈ ਸੀ। ਹੁਣ ਇਹ ਵੇਖਣਾ ਹੈ ਕਿ ਇਨ੍ਹਾਂ ਟਾਪ 5 ਪ੍ਰਤੀਯੋਗਤਾਵਾਂ ਵਿਚੋ ਕੌਣ ਬਿਗ ਬੌਸ ਸੀਜ਼ਨ 13 ਦਾ ਵਿਜੇਤਾ ਬਣਦਾ ਹੈ।
File