Yo Yo Honey Singh ਤੀਸ ਹਜ਼ਾਰੀ ਅਦਾਲਤ ’ਚ ਹੋਏ ਪੇਸ਼, ਪਤਨੀ ਨੇ ਘਰੇਲੂ ਹਿੰਸਾ ਦੇ ਲਾਏ ਸਨ ਦੋਸ਼
Published : Sep 3, 2021, 1:39 pm IST
Updated : Sep 3, 2021, 1:39 pm IST
SHARE ARTICLE
Yo Yo Honey Singh appears in Tis Hazari Court in Domestic Violence case
Yo Yo Honey Singh appears in Tis Hazari Court in Domestic Violence case

ਪਿਛਲੀ ਸੁਣਵਾਈ ਵਿਚ ਹਨੀ ਸਿੰਘ ਅਦਾਲਤ ਦੇ ਆਦੇਸ਼ ਦੇ ਬਾਵਜੂਦ ਪੇਸ਼ ਨਹੀਂ ਹੋਏ ਸਨ।

 

ਨਵੀਂ ਦਿੱਲੀ: ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ (Yo Yo Honey Singh) ਸਿੰਘ ਉਰਫ਼ ਹਿਰਦੇਸ਼ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ (Shalini Talwar) ਨੇ ਉਨ੍ਹਾਂ 'ਤੇ ਘਰੇਲੂ ਹਿੰਸਾ (Domestic Violence Case), ਮਾਨਸਿਕ ਸ਼ੋਸ਼ਣ ਅਤੇ ਵਿੱਤੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਸ ਮਾਮਲੇ ਵਿਚ ਅੱਜ ਉਹ ਤੀਸ ਹਜ਼ਾਰੀ ਅਦਾਲਤ (Tis Hazari Court) ਵਿਚ ਪੇਸ਼ ਹੋਏ। ਜਦੋਂ ਕਿ ਪਿਛਲੀ ਸੁਣਵਾਈ ਵਿਚ ਅਦਾਲਤ ਨੇ ਹਨੀ ਸਿੰਘ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ।

ਹੋਰ ਵੀ ਪੜ੍ਹੋ: ਹਸਪਤਾਲ ਤੋਂ ਲਿਜਾਈ ਜਾ ਰਹੀ ਹੈ ਸਿਧਾਰਥ ਸ਼ੁਕਲਾ ਦੀ ਮ੍ਰਿਤਕ ਦੇਹ, ਥੋੜੀ ਦੇਰ ਵਿਚ ਅੰਤਿਮ ਵਿਦਾਈ

Yo Yo Honey SinghYo Yo Honey Singh

ਦਰਅਸਲ, ਪਿਛਲੀ ਸੁਣਵਾਈ ਵਿਚ ਹਨੀ ਸਿੰਘ ਅਦਾਲਤ ਦੇ ਆਦੇਸ਼ ਦੇ ਬਾਵਜੂਦ ਪੇਸ਼ ਨਹੀਂ ਹੋਏ ਸਨ। ਇਸ 'ਤੇ ਅਦਾਲਤ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਦੋਸ਼ੀ ਨੂੰ ਸੋਚਣਾ ਚਾਹੀਦਾ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।

ਹੋਰ ਪੜ੍ਹੋ: 'ਆਪ' ਵੱਲੋਂ ਇਜਲਾਸ ਵਧਾਉਣ ਦੀ ਮੰਗ, ਕਿਹਾ-ਇੱਕ ਦਿਨ ਦਾ ਸੈਸ਼ਨ ਰੱਖ ਕੇ ਸਰਕਾਰ ਨੇ ਕੀਤੀ ਖਾਨਾਪੂਰਤੀ

PHOTOPHOTO

ਹੋਰ ਪੜ੍ਹੋ: ਦਿੱਲੀ ਦੰਗੇ:ਕੋਰਟ ਦੀ ਨਾਰਾਜ਼ਗੀ, ‘ਪੁਲਿਸ ਨੇ ਅਦਾਲਤ ਦੀਆਂ ਅੱਖਾਂ 'ਤੇ ਪੱਟੀ ਬੰਨ੍ਹਣ ਦੀ ਕੀਤੀ ਕੋਸ਼ਿਸ਼’

ਦੱਸ ਦੇਈਏ ਕਿ ਮਸ਼ਹੂਰ ਗਾਇਕ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੇ 'ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ' (Protection of Women from Domestic Violence Act) ਦੇ ਤਹਿਤ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਗਾਇਕ ਦੇ ਖਿਲਾਫ਼ ਘਰੇਲੂ ਹਿੰਸਾ ਲਈ ਪਟੀਸ਼ਨ ਦਾਇਰ ਕੀਤੀ ਹੈ। ਸ਼ਾਲਿਨੀ ਨੇ ਦੋਸ਼ ਲਾਇਆ ਕਿ ਹਿਰਦੇਸ਼ ਨੇ, ਉਸਦੇ ਮਾਪਿਆਂ ਅਤੇ ਛੋਟੀ ਭੈਣ ਨੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਹੈ। ਸ਼ਾਲਿਨੀ ਦਾ ਦੋਸ਼ ਹੈ ਕਿ 10 ਸਾਲ ਪਹਿਲਾਂ ਹਨੀਮੂਨ ਦੌਰਾਨ ਹੀ ਹਨੀ ਸਿੰਘ ਨੇ ਉਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ। 

Location: India, Delhi, New Delhi

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement