Bigg Boss 17 Promo: ਕੈਪਟਨ ਬਣਦੇ ਹੀ ਬਦਲਿਆ ਅੰਕਿਤਾ ਦਾ ਰਵੱਈਆ, ਪਤੀ ਨੂੰ ਕਹਿ ਦਿਤਾ ‘ਗਧਾ’
Published : Jan 4, 2024, 3:47 pm IST
Updated : Jan 4, 2024, 3:47 pm IST
SHARE ARTICLE
Vicky Jain fights with Ankita Lokhande as she becomes the captain
Vicky Jain fights with Ankita Lokhande as she becomes the captain

ਕਪਤਾਨ ਬਣਦੇ ਹੀ ਅੰਕਿਤਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ

Bigg Boss 17 Promo: 'ਬਿੱਗ ਬੌਸ 17' ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਜਿਥੇ ਸ਼ੋਅ ਨਾਲ ਜੁੜੇ ਤਾਜ਼ਾ ਅਪਡੇਟਸ ਦੇਖੇ ਜਾ ਸਕਦੇ ਹਨ। 4 ਜਨਵਰੀ ਦੇ ਐਪੀਸੋਡ 'ਚ ਕਈ ਵੱਡੇ ਧਮਾਕੇ ਹੋਣ ਜਾ ਰਹੇ ਹਨ। ਜਿਥੇ ਇਕ ਪਾਸੇ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਆਹਮੋ-ਸਾਹਮਣੇ ਹੋਣਗੇ, ਉਥੇ ਹੀ ਦੂਜੇ ਪਾਸੇ ਈਸ਼ਾ-ਸਮਰਥ ਵਿਚਕਾਰ ਸਖ਼ਤ ਟੱਕਰ ਦੇਖਣ ਨੂੰ ਮਿਲੇਗੀ। ਅਭਿਸ਼ੇਕ ਨੂੰ ਲੈ ਕੇ ਈਸ਼ਾ ਅਪਣੇ ਬੁਆਏਫ੍ਰੈਂਡ ਨਾਲ ਲੜਦੀ ਹੈ। ਉਹ ਸਮਰਥ ਨੂੰ ਪੋਕਿੰਗ ਦਾ ਰਾਜਾ ਤਕ ਕਹਿ ਦਿੰਦੀ ਹੈ।

ਪ੍ਰੋਮੋ ਦੀ ਸ਼ੁਰੂਆਤ ਮੰਨਾਰਾ ਚੋਪੜਾ ਨਾਲ ਹੁੰਦੀ ਹੈ। ਜਿਥੇ ਇਕ ਵਾਰ ਫਿਰ ਉਸ ਨੇ ਮੁਨੱਵਰ ਫਾਰੂਕੀ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਉਹ ਦੱਸਦੀ ਹੈ ਕਿ ਉਹ ਨਹੀਂ ਚਾਹੁੰਦੀ ਕਿ ਮੁਨੱਵਰ ਇਸ ਸ਼ੋਅ ਦਾ ਵਿਜੇਤਾ ਬਣੇ। ਉਹ ਲੋਕਾਂ ਨੂੰ ਪੌੜੀਆਂ ਵਾਂਗ ਵਰਤਦਾ ਹੈ। ਜਦੋਂ ਕੰਮ ਹੋ ਜਾਵੇ ਤਾਂ ਛੱਡ ਦਿਓ।

ਈਸ਼ਾ ਵੀ ਕਪਤਾਨੀ ਟਾਸਕ ਨੂੰ ਲੈ ਕੇ ਮੰਨਾਰਾ ਚੋਪੜਾ ਦਾ ਸਮਰਥਨ ਕਰਦੀ ਹੈ। ਉਹ ਮੁਨੱਵਰ ਨੂੰ ਕਹਿੰਦੀ ਹੈ, 'ਜੋ ਵੀ ਹੋਵੇ, ਮੁਨੱਵਰ ਨਹੀਂ ਚਾਹੁੰਦਾ ਸੀ ਕਿ ਮੰਨਾਰਾ ਕਪਤਾਨ ਬਣੇ। ਇਸੇ ਲਈ ਉਸ ਨੇ ਮੰਨਾਰਾ ਦਾ ਬਿਲਕੁਲ ਸਾਥ ਨਹੀਂ ਦਿਤਾ। ਇਸ 'ਤੇ ਮੁਨੱਵਰ ਗੁੱਸੇ 'ਚ ਆ ਜਾਂਦਾ ਹੈ ਅਤੇ ਗੁੱਸੇ 'ਚ ਕਹਿੰਦਾ ਹੈ, 'ਹਾਂ, ਮੈਂ ਨਹੀਂ ਚਾਹੁੰਦਾ ਸੀ ਕਿ ਮੰਨਾਰਾ ਕਪਤਾਨ ਬਣੇ ਕਿਉਂਕਿ ਮੈਂ ਉਸ ਦੀ ਤਰਜੀਹ ਨਹੀਂ ਹਾਂ।'

ਅੰਕਿਤਾ ਲੋਖੰਡੇ ਦੀ ਅਪਣੇ ਪਤੀ ਨਾਲ ਹੋਈ ਲੜਾਈ

ਕਪਤਾਨ ਬਣਦੇ ਹੀ ਅੰਕਿਤਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ ਜੋ ਕਿ ਘਰ ਲਈ ਬਿਲਕੁਲ ਸਹੀ ਸੀ। ਕਪਤਾਨ ਹੋਣ ਦੇ ਨਾਤੇ, ਉਹ ਹਰ ਕਿਸੇ ਨੂੰ ਘਰੇਲੂ ਡਿਊਟੀ ਦਿੰਦੀ ਹੈ। ਇਸ ਦੌਰਾਨ ਉਹ ਮੈਂਬਰਾਂ ਨੂੰ ਉਨ੍ਹਾਂ ਦੇ ਹਿੱਸੇ ਦੇ ਕੰਮ ਬਾਰੇ ਦੱਸਦੀ ਹੈ, ਜਿਵੇਂ ਹੀ ਉਹ ਗਾਰਡਨ ਦੀ ਸਫ਼ਾਈ ਦਾ ਕੰਮ ਅਪਣੇ ਪਤੀ ਨੂੰ ਦਿੰਦੀ ਹੈ ਤਾਂ ਵਿੱਕੀ ਨੇ ਇਨਕਾਰ ਕਰ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵਿੱਕੀ ਜੈਨ ਇਥੇ ਅੰਕਿਤਾ ਨਾਲ ਲੜਨਾ ਸ਼ੁਰੂ ਕਰ ਦਿੰਦਾ ਹੈ ਕਿ ਉਹ ਅਜਿਹਾ ਨਹੀਂ ਕਰੇਗਾ। ਉਹ ਆਪ ਕੀ ਕਰਦੀ ਹੈ? ਉਸ ਨੂੰ ਕੀ ਆਉਂਦਾ ਹੈ? ਇਸ ਗੱਲ 'ਤੇ ਅੰਕਿਤਾ ਗੁੱਸੇ ਵਿਚ ਆ ਦਿੰਦੀ ਹੈ ਅਤੇ ਉਸ ਨੂੰ ਗਧਾ ਆਦਿ ਬੁਲਾਉਂਦੀ ਹੈ। ਅੰਕਿਤਾ ਦਾ ਕਹਿਣਾ ਹੈ ਕਿ ਵਿੱਕੀ ਅਪਣੀ ਪਤਨੀ ਦੇ ਕਪਤਾਨ ਬਣਨ ਤੋਂ ਖੁਸ਼ ਨਹੀਂ ਹੈ।ਉਧਰ ਈਸ਼ਾ ਮਾਲਵੀਆ ਅਤੇ ਸਮਰਥ ਵਿਚਕਾਰ ਵੀ ਲੜਾਈ ਦੇਖਣ ਨੂੰ ਮਿਲੀ ਹੈ।

(For more Punjabi news apart from Vicky Jain fights with Ankita Lokhande as she becomes the captain, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement