Elvish Yadav Threat News: ਅਣਪਛਾਤੇ ਨੇ ਬਿੱਗ ਬੌਸ ਜੇਤੂ ਐਲਵਿਸ਼ ਯਾਦਵ ਤੋਂ ਮੰਗੀ 1 ਕਰੋੜ ਰੁਪਏ ਦੀ ਰੰਗਦਾਰੀ 
Published : Oct 26, 2023, 9:03 am IST
Updated : Oct 26, 2023, 9:34 am IST
SHARE ARTICLE
 Elvish Yadav
Elvish Yadav

ਗੁਰੂਗ੍ਰਾਮ ਦੇ ਸੈਕਟਰ 53 ਥਾਣੇ 'ਚ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਨੰਬਰ 358 ਦਰਜ

Elvish Yadav Threat Latest News in Punjabi: ਬਿੱਗ ਬੌਸ OTT  ਸੀਜ਼ਨ 2 ਦੇ ਜੇਤੂ ਐਲਵਿਸ਼ ਯਾਦਵ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਲੋਕਾਂ ਨੇ ਐਲਵਿਸ਼ ਤੋਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਹੈ। ਅਜਿਹੇ 'ਚ ਗੁਰੂਗ੍ਰਾਮ ਪੁਲਿਸ ਨੇ ਸੋਸ਼ਲ ਮੀਡੀਆ ਪ੍ਰਭਾਵਕ ਐਲਵਿਸ਼ ਯਾਦਵ ਦੀ ਸ਼ਿਕਾਇਤ 'ਤੇ ਅਣਪਛਾਤੇ ਬਦਮਾਸ਼ਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। 

25 ਅਕਤੂਬਰ ਨੂੰ ਪਿੰਡ ਵਜ਼ੀਰਾਬਾਦ ਨੇੜੇ ਇਕ ਫੋਨ ਕਾਲ ਰਾਹੀਂ ਐਲਵਿਸ਼ ਯਾਦਵ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ। ਐਲਵਿਸ਼ ਨੂੰ ਨਹੀਂ ਪਤਾ ਕਿ ਇਹ ਕਾਲ ਕਿਸ ਨੇ ਕੀਤੀ ਸੀ। ਅਜਿਹੇ 'ਚ ਉਨ੍ਹਾਂ ਨੇ ਗੁਰੂਗ੍ਰਾਮ ਦੇ ਸੈਕਟਰ 53 ਥਾਣੇ 'ਚ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਨੰਬਰ 358 ਦਰਜ ਕਰਵਾਇਆ ਹੈ।   
ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਰਿਐਲਿਟੀ ਸ਼ੋਅ Bigg Boss OTT  ਸੀਜ਼ਨ 2 ਦੇ ਸਭ ਤੋਂ ਪਸੰਦੀਦਾ ਪ੍ਰਤੀਯੋਗੀ ਮਨੀਸ਼ਾ ਰਾਣੀ ਅਤੇ ਐਲਵਿਸ਼ ਯਾਦਵ ਦਾ ਪਹਿਲਾ ਮਿਊਜ਼ਿਕ ਵੀਡੀਓ ਰਿਲੀਜ਼ ਹੋਇਆ ਹੈ। ਆਖ਼ਰਕਾਰ ਉਨ੍ਹਾਂ ਦਾ ਗੀਤ 'ਬੋਲੈਰੋ' ਰਿਲੀਜ਼ ਹੋ ਗਿਆ ਹੈ। ਕਾਫ਼ੀ ਸਮੇਂ ਤੋਂ ਪ੍ਰਸ਼ੰਸਕ ਦੋਵਾਂ ਦੇ ਮਿਊਜ਼ਿਕ ਵੀਡੀਓ ਨੂੰ ਦੇਖਣ ਲਈ ਬੇਤਾਬ ਸਨ। 

(For more news apart from Elvish Yadav Threat Latest News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement