
ਕੁਝ ਘੰਟੇ ਪਹਿਲਾਂ ਕੰਗਨਾ ਨੇ ਟਵਿੱਟਰ 'ਤੇ ਕਿਸਾਨ ਅੰਦੋਲਨ ਬਾਰੇ ਆਪਣੀ ਪ੍ਰਤੀਕ੍ਰਿਆ ਦਿੱਤੀ ਸੀ ਜਿਸ ਨੂੰ ਹੁਣ ਡਲੀਟ ਕਰ ਦਿੱਤਾ ਗਿਆ ਹੈ।
ਮੁੰਬਈ: ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਕਿਸਾਨ ਅੰਦੋਲਨ ਨੂੰ ਹੁਣ 70 ਦਿਨ ਮੁਕੰਮਲ ਹੋ ਚੁੱਕੇ ਹਨ ਤੇ ਅੱਜ 71ਵਾਂ ਦਿਨ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਾਲੇ ਵੀ ਡਟੇ ਹੋਏ ਹਨ। ਕਿਸਾਨ ਅੰਦੋਲਨ ਨੂੰ ਲੈ ਕੌਮਾਂਤਰੀ ਪੋਪ ਸਟਾਰ ਰਿਹਾਨਾ ਤੇ ਗਰੇਟਾ ਤੋਂ ਇਲਾਵਾ ਹੋਰ ਵਿਦੇਸ਼ੀ ਹਸਤੀਆਂ ਨੇ ਵੀ ਤੇ ਬਾਲੀਵੁੱਡ ਅਦਾਕਾਰ ਨੇ ਵੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ।
kangana ranaut
ਅਜਿਹੇ ਵਿਚ ਕ੍ਰਿਕਟਰਾਂ ਨੇ ਵੀ ਆਪਣੇ ਆਪਣੇ ਪੱਖ ਰੱਖੇ ਤੇ ਇੱਕਜੁੱਟਤਾ ਦੀ ਗੱਲ ਕਹੀ ਪਰ ਕ੍ਰਿਕਟਰ ਰੋਹਿਤ ਸ਼ਰਮਾ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਅਦਾਕਾਰਾ ਕੰਗਨਾ ਰਣੌਤ ਨੇ ਟਵੀਟ ਕੀਤਾ, 'ਸਾਰੇ ਕ੍ਰਿਕਟਰ ਧੋਬੀ ਦਾ ਕੁੱਤਾ ਨਾ ਘਰ ਦਾ, ਨਾ ਘਾਟ ਦਾ ਵਰਗੇ ਕਿਉਂ ਆਵਾਜ਼ ਕਰ ਰਹੇ ਹਨ। ਕਿਸਾਨ ਅਜਿਹੇ ਕਾਨੂੰਨਾਂ ਦੇ ਖਿਲਾਫ ਕਿਉਂ ਹੋਣਗੇ ਜੋ ਉਨ੍ਹਾਂ ਦੀ ਭਲਾਈ ਲਈ ਹਨ। ਇਹ ਅੱਤਵਾਦੀ ਹਨ ਜੋ ਬਵਾਲ ਮਚਾ ਰਹੇ ਹਨ।' ਇਸ ਕਰਕੇ ਕੰਗਨਾ ਦੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਹਾਲੀਵੁੱਡ ਪੌਪ ਸਟਾਰ ਰਿਹਾਨਾ ਨਾਲ ਬਹਿਸ ਹੋ ਗਈ ਹੈ।
Kangana Ranaut and Rihanna
ਕੰਗਨਾ ਦੇ ਇਸ ਟਵੀਟ ਮਗਰੋਂ ਹੰਗਾਮਾ ਮੱਚ ਗਿਆ ਹੈ ਤੇ ਹਾਲਾਂਕਿ ਟਵੀਟਰ ਨੇ ਕੰਗਨਾ ਦੇ ਟਵੀਟ ਡਲੀਟ ਕਰ ਦਿੱਤੇ ਹਨ। ਉਸ ਦੇ ਟਵੀਟ ਨਿਯਮਾਂ ਦੀ ਉਲੰਘਣਾ ਕਰਨ ਲਈ ਡਿਲੀਟ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਕੁਝ ਘੰਟੇ ਪਹਿਲਾਂ ਕੰਗਨਾ ਨੇ ਟਵਿੱਟਰ 'ਤੇ ਕਿਸਾਨ ਅੰਦੋਲਨ ਬਾਰੇ ਆਪਣੀ ਪ੍ਰਤੀਕ੍ਰਿਆ ਦਿੱਤੀ ਸੀ ਜਿਸ ਨੂੰ ਹੁਣ ਡਲੀਟ ਕਰ ਦਿੱਤਾ ਗਿਆ ਹੈ।