
ਐੱਫ. ਆਈ. ਆਰ. ਕਰਵਾਈ ਹੈ ਪ੍ਰੇਰਣਾ ਅਰੋੜਾ ਦੇ ਪ੍ਰੋਡਕਸ਼ਨ ਹਾਊਸਕ੍ਰਿਅਰਜ਼ ਨੇ
ਬਾਲੀਵੁਡ ਅਦਾਕਾਰ ਜਾਹਨ ਅਬਰਾਹਿਮ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਇਹ ਚਰਚਾ ਉਨ੍ਹਾਂ ਦੀ ਫ਼ਿਲਮ ਪਰਮਾਣੂ ਦੀਆਂ ਹਨ ਜਿਸ ਕਾਰਨ ਉਹ ਵਿਵਾਦਾਂ ਵਿਚ ਘਿਰ ਗਏ ਹਨ। ਜੀ ਹਾਂ ਅਦਾਕਾਰ ਜਾਨ ਖਿਲਾਫ ਮੁੰਬਈ ਦੇ ਖਾਰ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ. ਦਰਜ ਕਰਾਈ ਗਈ ਹੈ । ਇਹ ਐੱਫ. ਆਈ. ਆਰ. ਕਰਵਾਈ ਹੈ ਪ੍ਰੇਰਣਾ ਅਰੋੜਾ ਦੇ ਪ੍ਰੋਡਕਸ਼ਨ ਹਾਊਸਕ੍ਰਿਅਰਜ਼ ਨੇ । ਜਾਨ ਤੇ ਦੋਸ਼ ਹਨ ਕਿ ਉਨ੍ਹਾਂ ਨੇ 'ਪਰਮਾਣੂ' ਫਿਲਮ ਨੂੰ ਲੈ ਕੇ ਧੋਖਾਧੜੀ ਕੀਤੀ ਹੈ । ਜਾਣਕਾਰੀ ਮੁਤਾਬਿਕ ਜਾਨ ਅਬਰਾਹਿਮ ਅਤੇ ਪ੍ਰੇਰਣਾ ਅਰੋੜਾ ਵਿਚਕਾਰ ਕਾਫ਼ੀ ਸਮੇਂ ਤੋਂ ਵਿਵਾਦ ਚਲ ਰਿਹਾ ਹੈ। ਜਾਨ ਅਬਰਾਹਿਮ ਦੀ ਮੋਸਟ ਅਵੇਟਿਡ ਫਿਲਮ 'ਪਰਮਾਣੂ' ਦੀ ਲੋਕ ਬੇਸਬਰੀ ਨਾਲ ਉਦੜੇਕ ਕਰ ਰਹੇ ਹਨ ਪਰ ਇਸ ਤੋਂ ਪਹਿਲਾਂ ਵਿਵਾਦਾਂ 'ਚ ਉਲਝ ਗਈ ਹੈ, ਜਿਸ ਕਾਰਨ ਇਕ ਵਾਰ ਫਿਰ ਫਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ। ਜਾਨ ਅਬਰਾਹਿਮ ਨੇ ਫਿਲਮ ਦੀ ਸਹਿ-ਨਿਰਮਾਤਾ ਪ੍ਰੇਰਣਾ ਅਰੋੜਾ ਦੇ ਪ੍ਰੋਡਕਸ਼ਨ ਹਾਊਸ ਕ੍ਰਿਅਰਜ਼ ਨਾਲ ਆਪਣਾ ਐਗਰੀਮੈਂਟ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕ੍ਰਿਅਰਜ਼ ਨੂੰ ਇਕ ਲੰਬਾ ਚੌੜਾ ਨੋਟਿਸ ਭੇਜਿਆ ਹੈ। Johan Abrahim 's Parmanuਸੂਤਰਾਂ ਮੁਤਾਬਿਕ ਇਸ ਵਿਵਾਦ ਦੀ ਵਜ੍ਹਾ ਫਾਈਨੈਂਸ਼ਿਅਲ ਮਤਭੇਦ ਅਤੇ ਟਰਾਂਸਪੇਰੇਂਸੀ ਦੀ ਕਮੀ ਨੂੰ ਮਨਿਆ ਜਾ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਕ ਸਹਿ-ਨਿਰਮਾਤਾ ਪ੍ਰੇਰਣਾ ਅਰੋੜਾ ਦਾ ਕਹਿਣਾ ਹੈ ਕਿ ਜਾਨ ਨੇ ਉਨ੍ਹਾਂ ਦਾ ਬਹੁਤ ਨੁਕਸਾਨ ਕੀਤਾ ਹੈ। ਪ੍ਰੇਰਣਾ ਦਾ ਕਿਹਨਾਂ ਹੈ ਕਿ ਉਹ ਬਹੁਤ ਜਲਦ ਕੋਰਟ ਜਾਵੇਗੀ, ਅਤੇ ਉਸ ਦਾ ਕਹਿਣਾ ਹੈ ਕਿ ਜੇਕਰ ਉਹ ਸਹੀ ਹੈ ਤਾਂ ਜਿੱਤ ਉਨ੍ਹਾਂ ਦੀ ਹੋਵੇਗੀ । ਇਸ ਤੋਂ ਇਲਾਵਾ ਪ੍ਰੇਰਨਾ ਨੇ ਕਿਹਾ ਕਿ ਜਾਨ ਨੂੰ ਆਪਣਾ ਪੈਸਾ ਮਿਲ ਗਿਆ ਹੈ ਅਤੇ ਉਹ ਹੁਣ ਸਮਾਂ ਬਰਬਾਦ ਕਰ ਰਹੇ ਹਨ । ਅਸੀਂ ਜਾਨ ਨਾਲ ਗੱਲ ਕਰਨਾ ਚਾਹੁੰਦੇ ਹਾਂ ਪਰ ਉਹ ਸੰਪਰਕ 'ਚ ਨਹੀਂ ਆ ਰਹੇ। ਉਨ੍ਹਾਂ ਨੇ ਪ੍ਰੋਫਿਟ ਦਾ 50 ਪ੍ਰਤੀਸ਼ਤ ਲੈ ਕੇ ਕ੍ਰਿਅਰਜ਼ ਨੂੰ ਲੁੱੱਟਿਆ ਹੈ।
Johan Abrahim 's Parmanuਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੀ ਸ਼ੁਰੂਆਤ 'ਚ ਭਾਰਤ ਸਰਕਾਰ ਵਲੋਂ ਰਾਜਸਥਾਨ ਦੇ ਪੋਰਖਣ 'ਚ ਕੀਤੇ ਗਏ ਪਰਮਾਣੂ ਜਾਂਚ 'ਤੇ ਜਾਨ ਅਬਰਾਹਿਮ ਨੇ ਫਿਲਮ ਬਣਾਉਣ ਦਾ ਐਲਾਨ ਕੀਤਾ ਸੀ। ਇਸ ਫਿਲਮ ਨੂੰ ਜਾਨ ਨੇ ਪ੍ਰੇਰਣਾ ਅਰੋੜਾ ਦੇ ਕ੍ਰਿਅਰਜ਼ ਪ੍ਰੋਡਕਸ਼ਨ ਨਾਲ ਬਣਾਉਣਾ ਤੈਅ ਕੀਤਾ ਸੀ। ਦਸ ਦਈਏ ਕਿ ਇਹ ਫ਼ਿਲਮ ਪਹਿਲਾਂ 8 ਦਸੰਬਰ ਨੂੰ ਰਲੀਜ਼ ਹੋਣੀ ਸੀ ਪਰ ਇਨ੍ਹਾਂ ਵਿਵਾਦਾਂ ਕਾਰਨ ਇਸ ਦੀ ਤਰੀਕ ਅੱਗੇ ਪਾ ਦਿਤੀ ਜਿਸ ਤੋਂ ਬਾਅਦ 2 ਮਾਰਚ ਕੀਤੀ ਗਈ ਅਤੇ ਹੁਣ ਇਸ ਨੂੰ 4 ਮਈ ਨੂੰ ਰਲੀਜ਼ ਕਰਨਾ ਤੈਅ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਫ਼ਿਲਮ ਕਦ ਰਲੀਜ਼ ਹੁੰਦੀ ਹੈ। ਦਸ ਦਈਏ ਕਿ ਇਸ ਫ਼ਿਲਮ ਵਿਚ ਜਾਨ ਅਬਰਾਹਿਮ ਦੇ ਨਾਲ ਮਨੋਜ ਬਾਜਪਾਈ ਅਹਿਮ ਭੂਮਿਕਾ 'ਚ ਹਨ।