
ਸਚਿਨ ਵਾਜੇ ਐਂਟੀਲੀਆ ਅਤੇ ਮਨਸੁਖ ਹੀਰੇਨ ਕਤਲ ਕੇਸ ਵਿਚ ਮੁੱਖ ਆਰੋਪੀ ਹੈ।
ਮੁੰਬਈ : ਮੁੰਬਈ ਪੁਲਿਸ ਦੇ ਮੁਅੱਤਲ ਅਧਿਕਾਰੀ ਸਚਿਨ ਵਾਜੇ ਨੂੰ 7 ਅਪ੍ਰੈਲ ਤੱਕ ਐਨਆਈਏ (ਰਾਸਟਰੀ ਜਾਂਚ ਏਜੰਸੀ) ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਸਚਿਨ ਵਾਜੇ ਦੇ ਭਰਾ ਸੁਧਰਮ ਵਾਜੇ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂ ਪ੍ਰਕਿਰਿਆ ਅਤੇ ਐਨਆਈਏ ’ਤੇ ਪੂਰਾ ਭਰੋਸਾ ਹੈ। ਜ਼ਿਕਰਯੋਗ ਹੈ ਕਿ ਸਚਿਨ ਵਾਜੇ ਐਂਟੀਲੀਆ ਅਤੇ ਮਨਸੁਖ ਹੀਰੇਨ ਕਤਲ ਕੇਸ ਵਿਚ ਮੁੱਖ ਆਰੋਪੀ ਹੈ। ਦੱਸ ਦੇਈਏ ਕਿ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਧਮਾਕਾਖ਼ੇਜ਼ ਸਮੱਗਰੀ ਮਿਲਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਪੁਲੀਸ ਅਧਿਕਾਰੀ ਸਚਿਨ ਵਜ਼ੇ ਦੀ ਹਿਰਾਸਤ ਸੱਤ ਅਪਰੈਲ ਤੱਕ ਵਧਾ ਦਿੱਤੀ ਗਈ ਹੈ।
NIA
ਐਨਆਈਏ ਨੇ ਸਚਿਨ ਵਾਜੇ ਵਿਰੁਧ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਯਾਨੀ ਯੂ.ਏ.ਪੀ.ਏ ਦੀਆਂ ਕਈ ਧਾਰਾਵਾਂ ਵੀ ਲਗਾਈਆਂ ਹਨ। ਇਸ ਤੋਂ ਪਹਿਲਾਂ ਸਚਿਨ ਵਾਜੇ ਦੇ ਵਕੀਲ ਨੇ ਅਦਾਲਤ ਵਿਚ ਅਰਜ਼ੀ ਦਿੱਤੀ ਸੀ ਕਿ ਉਹ ਛਾਤੀ ਵਿਚ ਦਰਦ ਅਤੇ ਹਾਰਟ ਬਲੋਕੇਜ ਤੋਂ ਪੀੜਤ ਹੈ। ਇਸ ਤੋਂ ਬਾਅਦ ਐਨਆਈਏ ਕੋਰਟ ਨੇ ਵਾਜੇ ਦੀ ਮੈਡੀਕਲ ਰੀਪੋਰਟ ਮੰਗੀ ਸੀ।
Sachin waje
ਸਚਿਨ ਵਾਜੇ ਨੂੰ ਐਨਆਈਏ ਨੇ 13 ਮਾਰਚ ਨੂੰ ਗਿ੍ਰਫ਼ਤਾਰ ਕੀਤਾ ਸੀ। ਉਸ ਦੀ ਹਿਰਾਸਤ ਸਨਿਚਰਵਾਰ ਨੂੰ ਖ਼ਤਮ ਹੋ ਰਹੀ ਸੀ। ਸਚਿਨ ਵਾਜੇ ਦੇ ਵਕੀਲ ਰੌਨਕ ਨਾਇਕ ਨੇ ਅਦਾਲਤ ਨੂੰ ਇਕ ਅਰਜ਼ੀ ਲਿਖੀ ਸੀ। ਇਸ ਵਿਚ ਉਨ੍ਹਾਂ ਨੇ ਕਿਹਾ ਕਿ ਸਚਿਨ ਵਾਜੇ ਦੇ ਦਿਲ ਵਿਚ 90 ਫ਼ੀ ਸਦੀ ਦੇ ਦੋ ਬਲੋਕੇਜ ਹਨ ਅਤੇ ਛਾਤੀ ਦੇ ਦਰਦ ਦੀ ਸਮੱਸਿਆ ਹੈ। ਇਸ ਲਈ ਵਾਜੇ ਨੂੰ ਉਸ ਦੇ ਕਾਰਡੀਓਲੋਜਿਸਟ ਨਾਲ ਮਿਲਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਸਦਾ ਡਾਕਟਰੀ ਇਲਾਜ ਦਾ ਕੋਰਸ ਸ਼ੁਰੂ ਹੋ ਸਕੇ। ਇਸ ਤੋਂ ਬਾਅਦ ਅਦਾਲਤ ਨੇ ਵਾਜੇ ਦੀ ਮੈਡੀਕਲ ਰੀਪੋਰਟ ਮੰਗੀ ਸੀ।