ਸਲਮਾਨ ਖ਼ਾਨ ਨੇ ਇਕ ਵਾਰ ਫਿਰ ਵਧਾਇਆ ਮਦਦ ਦਾ ਹੱਥ, ਰਾਤੋ-ਰਾਤ ਕੀਤਾ ਵੱਡਾ ਕੰਮ, ਦੇਖੋ ਵੀਡੀਓ
Published : May 4, 2020, 4:29 pm IST
Updated : May 4, 2020, 4:29 pm IST
SHARE ARTICLE
File Photo
File Photo

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਵੀ ਆਪਣੇ ਵਲੋਂ ਹਰ ਸੰਭਵ ਮਦਦ ਕਰ ਰਹੇ ਹਨ

ਨਵੀਂ ਦਿੱਲੀ - ਕੋਰੋਨਾ ਵਾਇਰਸ ਦਾ ਸੰਕਟ ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ, ਜਿਸ ਦੇ ਚਲਦਿਆਂ ਪੂਰੇ ਦੇਸ਼ ਵਿਚ 'ਲੌਕਡਾਊਨ' ਕੀਤਾ ਗਿਆ ਹੈ। ਅਜਿਹੇ ਵਿਚ ਦਿਹਾੜੀਦਾਰ ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਇਨ੍ਹਾਂ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਫ਼ਿਲਮੀ ਸਿਤਾਰੇ ਵੀ ਇਨ੍ਹਾਂ ਮਜ਼ਦੂਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਤੇ ਹੁਣ ਤੱਕ ਬਾਲੀਵੁੱਡ ਦੇ ਕਈ ਸਿਤਾਰੇ ਮਜ਼ਦੂਰਾਂ ਦੀ ਮਦਦ ਕਰ ਚੁੱਕੇ ਹਨ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਵੀ ਆਪਣੇ ਵਲੋਂ ਹਰ ਸੰਭਵ ਮਦਦ ਕਰ ਰਹੇ ਹਨ। ਸਲਮਾਨ ਖਾਨ ਬਾਲੀਵੁੱਡ ਇੰਡਸਟਰੀ ਨਾਲ ਜੁੜੇ 25 ਹਜ਼ਾਰ ਦਿਹਾੜੀਦਾਰ ਮਜ਼ਦੂਰਾਂ ਅਤੇ ਗਰੀਬਾਂ ਦੀ ਮਦਦ ਕਰ ਰਹੇ ਹਨ। ਉਹ ਇਨ੍ਹਾਂ ਲੋਕਾਂ ਨੂੰ ਆਰਥਿਕ ਮਦਦ ਦੇ ਨਾਲ-ਨਾਲ ਜ਼ਰੂਰਤ ਦਾ ਸਮਾਨ ਵੀ ਦੇ ਰਹੇ ਹਨ। ਜਦੋ ਤੋਂ ਲੌਕਡਾਊਨ ਸ਼ੁਰੂ ਹੋਇਆ ਹੈ ਓਦੋਂ ਤੋਂ ਸਲਮਾਨ ਖਾਨ ਆਪਣੇ ਪਨਵੇਲ ਵਾਲੇ ਫਾਰਮ ਹਾਊਸ ਵਿਚ ਠਹਿਰੇ ਹਨ।

ਉਨ੍ਹਾਂ ਨਾਲ ਉਨ੍ਹਾਂ ਦੀ ਖਾਸ ਦੋਸਤ ਜੈਕਲੀਨ ਫਰਨਾਡੀਜ਼ ਅਤੇ ਯੂਲੀਆ ਵੰਤੁਰ ਕਈ ਹੋਰ ਲੋਕ ਵੀ ਰੁਕੇ ਹਨ। ਇਸੇ ਦੌਰਾਨ ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੇ ਦੋਸਤਾਂ ਅਤੇ ਹੋਰਨਾਂ ਲੋਕਾਂ ਨਾਲ ਮਿਲ ਕੇ ਮਜ਼ਦੂਰਾਂ ਲਈ ਟਰੈਕਟਰ 'ਤੇ ਭੋਜਨ ਰੱਖਦੇ ਹੋਏ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਲਮਾਨ ਖਾਨ ਨੇ ਇਕ ਖਾਸ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਖਾਣਾ ਰੱਖਣ ਲਈ ਆਪਣੇ ਸਾਰੇ ਦੋਸਤਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਟੈਗ ਵੀ ਕੀਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਲਮਾਨ ਖਾਨ ਟੀ.ਵੀ. ਅਤੇ ਫ਼ਿਲਮਾਂ ਵਿਚ ਕੰਮ ਕਰਨ ਵਾਲੇ ਖਾਸ ਕਲਾਕਾਰਾਂ ਦੀ ਮਦਦ ਕਰਨ ਲਈ ਸਾਹਮਣੇ ਆਏ ਸਨ।

ਉਨ੍ਹਾਂ ਨੇ ਆਲ ਇੰਡੀਆ ਸਪੈਸ਼ਲ ਆਰਟਿਸਟਸ ਐਸੋਸੀਏਸ਼ਨ ਦੇ ਅਧੀਨ 45 ਕਲਾਕਾਰਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ 3000/- ਦੀ ਸਹਾਇਤਾ ਦੇ ਤੌਰ 'ਤੇ ਦਾਨ ਕੀਤੇ ਸਨ। ਸਾਰੇ ਕਲਾਕਾਰਾਂ ਵਲੋਂ ਸਲਮਾਨ ਖ਼ਾਨ ਦੀ ਇਸ ਦਰਿਆਦਿਲੀ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਸਲਮਾਨ ਖਾਨ ਦੀ ਫ਼ਿਲਮ 'ਭਾਰਤ' ਵਿਚ ਸਰਕਸ ਦੇ ਦ੍ਰਿਸ਼ਾਂ ਦੌਰਾਨ ਕਈ ਕੱਦ ਵਿਚ ਛੋਟੇ ਕਲਾਕਾਰਾਂ ਨੇ ਕੰਮ ਕੀਤਾ ਹੈ।

ਦੱਸਣਯੋਗ ਹੈ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਇਜ਼ ਦੇ ਮੁਖੀ ਬੀ.ਐਨ. ਤਿਵਾੜੀ ਨੇ ਕਿਹਾ, ''ਐਸੋਸੀਏਸ਼ਨ ਦੇ ਅਧੀਨ ਲਗਭਗ 90 ਵਿਸ਼ੇਸ਼ ਸ਼੍ਰੇਣੀ ਦੇ ਕਲਾਕਾਰ ਆਉਣ ਵਾਲੇ ਹਨ। ਉਨ੍ਹਾਂ ਵਿਚੋਂ 45 ਲੋਕਾਂ ਨੂੰ ਸਲਮਾਨ ਖਾਨ ਨੇ ਮਦਦ ਦਿੱਤੀ ਹੈ। ਬਾਕੀ ਬਚੇ ਲੋਕਾਂ ਨੂੰ ਵੀ ਅਗਲੇ ਕੁੱਝ ਦਿਨਾਂ ਵਿਚ ਮਦਦ ਭੇਜੀ ਜਾਵੇਗੀ।''   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement