ਬਾਲੀਵੁੱਡ ਅਦਾਕਾਰ ਦਾ ਭਾਜਪਾ 'ਤੇ ਤੰਜ, 'UP ਵਿਚ ਤੁਹਾਨੂੰ ਹਰਾਉਣ ਲਈ ਰਾਕੇਸ਼ ਟਿਕੈਤ ਹੀ ਕਾਫ਼ੀ ਹੈ'
Published : May 4, 2021, 12:44 pm IST
Updated : May 4, 2021, 12:44 pm IST
SHARE ARTICLE
Bollywood Actor Kamaal R Khan Taunt On bjp
Bollywood Actor Kamaal R Khan Taunt On bjp

ਬਾਲੀਵੁੱਡ ਅਦਾਕਾਰ ਕਮਾਲ ਆਰ ਖ਼ਾਨ ਨੇ ਭਾਜਪਾ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਯੂਪੀ ਵਿਚ ਤਾਂ ਭਾਜਪਾ ਨੂੰ ਹਰਾਉਣ ਲਈ ਰਾਕੇਸ਼ ਟਿਕੈਤ ਹੀ ਕਾਫ਼ੀ ਹੈ।

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕਮਾਲ ਆਰ ਖ਼ਾਨ ਨੇ ਭਾਜਪਾ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਯੂਪੀ ਵਿਚ ਤਾਂ ਭਾਜਪਾ ਨੂੰ ਹਰਾਉਣ ਲਈ ਰਾਕੇਸ਼ ਟਿਕੈਤ ਹੀ ਕਾਫ਼ੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੀ ਬੰਗਾਲ ਚੋਣਾਂ ਤੋਂ ਪਹਿਲਾਂ ਕਹੀ ਗੱਲ ਵੀ ਸੱਚ ਸਾਬਿਤ ਹੋਈ ਹੈ।

rakesh  tikaitRakesh tikait

ਉਹਨਾਂ ਨੇ ਟਵੀਟ ਕਰਦਿਆਂ ਕਿਹਾ, ‘ਪਿਆਰੇ ਭਗਤੋ ਕ੍ਰਿਪਾ ਕਰਕੇ ਇਸ ਗੱਲ ਨੂੰ ਨੋਟ ਕਰ ਲਓ ਕਿ ਰਾਕੇਸ਼ ਟਿਕੈਤ ਕਾਫੀ ਹੈ ਭਾਜਪਾ ਨੂੰ ਯੂਪੀ ਚੋਣਾਂ ਵਿਚ ਹਰਾਉਣ ਲਈ। ਅਖਿਲੇਸ਼ ਯਾਦਵ, ਜਯਾ ਬਚਨ, ਮਮਤਾ ਬੈਨਰਜੀ, ਪ੍ਰਿਯੰਕਾ ਗਾਂਧੀ, ਤੇਜਸਵੀ ਯਾਦਵ ਇਹ ਸਾਰੇ ਅਲੱਗ ਨੇ! ਮੈਂ ਜਾਣਦਾ ਹਾਂ ਕਿ ਮਾਇਆਵਤੀ ਤੇ ਓਵੈਸੀ ਦੋਵੇਂ ਮਿਲ ਕੇ ਭਾਜਪਾ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਹੁਣ ਜਨਤਾ ਬਹੁਤ ਹੁਸ਼ਿਆਰ ਹੋ ਗਈ ਹੈ’।

Kamaal R KhanKamaal R Khan

ਭਾਜਪਾ ਨੂੰ ਘੇਰਦੇ ਹੋਏ ਅਦਾਕਾਰ ਨੇ ਕਿਹਾ ਕਿ ਬੰਗਾਲ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਕਹੀ ਗੱਲ ਵੀ ਸੱਚ ਸਾਬਿਤ ਹੋਈ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ, ‘ਪ੍ਰਸ਼ਾਂਤ ਕਿਸ਼ੋਰ ਨੇ ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਟਵੀਟ ਕੀਤਾ ਸੀ- ਜੇਕਰ ਮੈਂ ਅਪਣਾ ਕੰਮ ਚੰਗੀ ਤਰ੍ਹਾਂ ਜਾਣਦਾ ਹਾਂ ਤਾਂ ਮੈਂ ਇਸ ਗੱਲ ਦੀ ਗਰੰਟੀ ਦਿੰਦਾ ਹਾਂ ਕਿ ਭਾਜਪਾ ਪੱਛਮੀ ਬੰਗਾਲ ਵਿਚ 3 ਡਿਜਿਟਸ ਤੱਕ ਕਦੀ ਨਹੀਂ ਪਹੁੰਚ ਸਕੇਗੀ’।

Prashant KishorPrashant Kishor

ਅਦਾਕਾਰ ਨੇ ਅੱਗੇ ਲ਼ਿਖਿਆ, ‘ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਸੀ- ਜੇਕਰ ਭਾਜਪਾ 3 ਡਿਜਿਟਸ ਤੱਕ ਪਹੁੰਚ ਜਾਂਦੀ ਹੈ ਤਾਂ ਮੈਂ ਅਪਣਾ ਕੰਮ ਕਰਨਾ ਬੰਦ ਕਰ ਦੇਵਾਂਗਾ, ਉਹ ਵੀ ਹਮੇਸ਼ਾਂ ਲਈ। ਕਹਿਣ ਤੋਂ ਭਾਵ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਅਪਣੀ ਗੱਲ ’ਤੇ ਯਕੀਨ ਸੀ’।

BJPBJP

ਇਸ ਤੋਂ ਇਲਾਵਾ ਕੇਆਰਕੇ ਨੇ ਇਕ ਹੋਰ ਟਵੀਟ ਕੀਤਾ ਜਿਸ ਵਿਚ ਉਹਨਾਂ ਲ਼ਿਖਿਆ ਕਿ, ‘ਜੋ ਵੀ ਅੱਜ ਭਾਰਤ ਵਿਚ ਹੋ ਰਿਹਾ ਹੈ, ਉਹ ਸਭ ਸਾਡੇ ਬੇਵਕੂਫ ਸਿਆਸਤਦਾਨਾਂ ਕਾਰਨ ਹੈ। ਉਹਨਾਂ ਨੂੰ ਪਤਾ ਹੈ ਕਿ ਉਹ ਸਾਡੀਆਂ ਵੋਟਾਂ ਖਰੀਦ ਸਕਦੇ ਹਨ। ਸ਼ਰਾਬ ਅਤੇ ਬਰਿਆਨੀ ਖੁਆ ਕੇ ਉਹ ਸਾਰੀਆਂ ਵੋਟਾਂ ਅਪਣੇ ਨਾਮ ਕਰ ਸਕਦੇ ਹਨ’।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement