Elvish Yadav News: ED ਵਲੋਂ 'ਯੂਟਿਊਬਰ' ਐਲਵਿਸ਼ ਯਾਦਵ ਅਤੇ ਹੋਰਾਂ ਵਿਰੁਧ ਮਨੀ ਲਾਂਡਰਿੰਗ ਦਾ ਕੇਸ ਦਰਜ
Published : May 4, 2024, 11:32 am IST
Updated : May 4, 2024, 12:12 pm IST
SHARE ARTICLE
ED files money laundering case against YouTuber Elvish Yadav, others
ED files money laundering case against YouTuber Elvish Yadav, others

ਸੂਤਰਾਂ ਨੇ ਦਸਿਆ ਕਿ ਜਾਂਚ ਦੌਰਾਨ ਯਾਦਵ ਅਤੇ ਮਾਮਲੇ ਨਾਲ ਜੁੜੇ ਕੁੱਝ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

Elvish Yadav News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 'ਯੂਟਿਊਬਰ' ਸਿਧਾਰਥ ਯਾਦਵ ਉਰਫ਼ ਐਲਵੀਸ਼ ਯਾਦਵ ਅਤੇ ਕੁੱਝ ਹੋਰਾਂ ਵਿਰੁਧ ਪਾਰਟੀਆਂ ਵਿਚ ਨਸ਼ੀਲੇ ਪਦਾਰਥ ਵਜੋਂ ਸੱਪ ਦੇ ਜ਼ਹਿਰ ਦੀ ਸ਼ੱਕੀ ਵਰਤੋਂ ਲਈ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿਤੀ।

ਕੇਂਦਰੀ ਏਜੰਸੀ ਨੇ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ (ਨੋਇਡਾ) ਜ਼ਿਲ੍ਹਾ ਪੁਲਿਸ ਦੁਆਰਾ ਐਲਵਿਸ਼ ਅਤੇ ਉਸ ਨਾਲ ਜੁੜੇ ਹੋਰਾਂ ਵਿਰੁਧ ਦਾਇਰ ਕੀਤੀ ਐਫਆਈਆਰ ਅਤੇ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਬਾਅਦ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਕੇਸ ਦਰਜ ਕੀਤਾ ਹੈ।

ਸੂਤਰਾਂ ਨੇ ਦਸਿਆ ਕਿ ਜਾਂਚ ਦੌਰਾਨ ਯਾਦਵ ਅਤੇ ਮਾਮਲੇ ਨਾਲ ਜੁੜੇ ਕੁੱਝ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਨੋਇਡਾ ਪੁਲਿਸ ਨੇ 17 ਮਾਰਚ ਨੂੰ ਯਾਦਵ ਦੁਆਰਾ ਕਥਿਤ ਤੌਰ 'ਤੇ ਆਯੋਜਤ ਪਾਰਟੀਆਂ 'ਚ ਨਸ਼ੀਲੇ ਪਦਾਰਥ ਵਜੋਂ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੀ ਜਾਂਚ ਦੇ ਸਬੰਧ ਵਿਚ ਯਾਦਵ ਨੂੰ ਗ੍ਰਿਫਤਾਰ ਕੀਤਾ ਸੀ।

ਨੋਇਡਾ ਪੁਲਿਸ ਨੇ 'ਰਿਐਲਿਟੀ ਸ਼ੋਅ' - 'ਬਿੱਗ ਬੌਸ ਓਟੀਟੀ-2' ਦੇ ਜੇਤੂ ਯਾਦਵ (26) ਦੇ ਖਿਲਾਫ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਯਾਦਵ ਜਾਨਵਰਾਂ ਦੇ ਅਧਿਕਾਰਾਂ ਬਾਰੇ ਐਨਜੀਓ 'ਪੀਪਲ ਫਾਰ ਐਨੀਮਲਜ਼' (ਪੀਐਫਏ) ਦੀ ਸ਼ਿਕਾਇਤ 'ਤੇ ਪਿਛਲੇ ਸਾਲ 3 ਨਵੰਬਰ ਨੂੰ ਨੋਇਡਾ ਦੇ ਸੈਕਟਰ 49 ਥਾਣੇ ਵਿਚ ਦਰਜ ਐਫਆਈਆਰ ਵਿਚ ਨਾਮਜ਼ਦ ਛੇ ਲੋਕਾਂ ਵਿਚ ਸ਼ਾਮਲ ਸਨ।

(For more Punjabi news apart from 'Bad parenting fee' at Georgia restaurant, stay tuned to Rozana Spokesman)

 

Location: India, Uttar Pradesh, Noida

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement