
ਗ੍ਰਿਫ਼ਤਾਰੀ ਦੀ ਕੀਤੀ ਜਾ ਰਹੀ ਹੈ ਮੰਗ
ਡਾਕੂਮੈਂਟਰੀ 'ਕਾਲੀ' ਦੇ ਪੋਸਟਰ 'ਚ ਮਾਤਾ ਦੇ ਹੱਥ ਵਿਚ ਦਿਖਾਇਆ ਸਿਗਰਟ ਅਤੇ LGBTQ ਝੰਡਾ
ਨਵੀਂ ਦਿੱਲੀ : ਹਾਲ ਹੀ 'ਚ ਭਾਰਤੀ ਫ਼ਿਲਮ ਨਿਰਮਾਤਾ ਲੀਨਾ ਮਨੀਮੇਕਲਈ ਦੀ ਡਾਕੂਮੈਂਟਰੀ 'ਕਾਲੀ' ਦਾ ਪੋਸਟਰ ਰਿਲੀਜ਼ ਹੋਇਆ ਹੈ। ਪੋਸਟਰ ਦੇਖ ਕੇ ਹਿੰਦੂ ਧਰਮ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਕਾਰਨ ਸੋਸ਼ਲ ਮੀਡੀਆ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਿੱਚ ਮਾਤਾ ਕਾਲੀ ਦਾ ਅਪਮਾਨ ਕੀਤਾ ਗਿਆ ਹੈ। ਕਾਲੀ ਮਾਤਾ ਨੂੰ ਇਤਰਾਜ਼ਯੋਗ ਸਥਿਤੀ ਵਿੱਚ ਦਿਖਾਉਣ ਲਈ ਮੋਰ,ਅਤੇ ਲੀਨਾ ਦਾ ਮਜ਼ਾਕ ਉਡਾ ਰਹੇ ਹਨ।
Director Leena Manimekalai courts controversy with poster of her 'Kaali' film
ਜਿੱਥੇ ਕਈ ਯੂਜ਼ਰਸ ਨੇ ਪੁਲਿਸ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਟੈਗ ਕਰਦੇ ਹੋਏ ਇਸ ਨੂੰ ਬਣਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ, ਉੱਥੇ ਹੀ ਕਈ ਲੋਕ ਫ਼ਿਲਮ ਨਿਰਮਾਤਾ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
Director Leena Manimekalai courts controversy with poster of her 'Kaali' film
ਦੱਸਣਯੋਗ ਹੈ ਕਿ ਫ਼ਿਲਮਮੇਕਰ ਲੀਨਾ ਨੇ ਹਾਲ ਹੀ 'ਚ ਆਪਣੀ ਡਾਕੂਮੈਂਟਰੀ 'ਕਾਲੀ' ਦਾ ਪੋਸਟਰ ਟਵਿਟਰ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ਨਾਲ ਉਨ੍ਹਾਂ ਨੇ ਦੱਸਿਆ ਕਿ ਉਹ ਬਹੁਤ ਉਤਸ਼ਾਹਿਤ ਹਨ ਕਿਉਂਕਿ ਉਨ੍ਹਾਂ ਦੀ ਡਾਕੂਮੈਂਟਰੀ ਦਾ ਪੋਸਟਰ 'ਕੈਨੇਡਾ ਫਿਲਮ ਫੈਸਟੀਵਲ' (ਰਿਦਮਸ ਆਫ ਕੈਨੇਡਾ) 'ਚ ਲਾਂਚ ਕੀਤਾ ਗਿਆ ਹੈ।
Director Leena Manimekalai courts controversy with poster of her 'Kaali' film
ਇਸ ਪੋਸਟਰ ਵਿੱਚ ਕਾਲੀ ਮਾਤਾ ਨੂੰ ਸਿਗਰਟ ਪੀਂਦੇ ਹੋਏ ਦਿਖਾਇਆ ਗਿਆ ਹੈ ਅਤੇ ਨਾਲ ਹੀ ਇੱਕ ਹੱਥ ਵਿੱਚ ਤ੍ਰਿਸ਼ੂਲ ਅਤੇ ਇੱਕ ਹੱਥ ਵਿੱਚ LGBTQ ਭਾਈਚਾਰੇ ਦਾ ਝੰਡਾ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਯੂਜ਼ਰਸ ਕਾਫੀ ਗੁੱਸੇ 'ਚ ਹਨ। ਡਾਕੂਮੈਂਟਰੀ 'ਕਾਲੀ' ਦਾ ਪੋਸਟਰ ਦੇਖ ਕੇ ਟਵਿੱਟਰ 'ਤੇ ਯੂਜ਼ਰਸ ਲੀਨਾ ਨੂੰ ਲੈ ਕੇ ਕਾਫੀ ਕੁਝ ਬੋਲ ਰਹੇ ਹਨ।
Director Leena Manimekalai courts controversy with poster of her 'Kaali' film
ਇਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ, ''ਹਰ ਰੋਜ਼ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ। ਉਹ ਸਾਡੇ ਸਬਰ ਦਾ ਇਮਤਿਹਾਨ ਲੈ ਰਹੇ ਹਨ। ਇੰਨਾ ਹੀ ਨਹੀਂ, ਇੱਕ ਯੂਜ਼ਰ ਨੇ ਅਮਿਤ ਸ਼ਾਹ ਅਤੇ PMO ਨੂੰ ਟੈਗ ਕਰਦੇ ਹੋਏ ਇਸ ਪੋਸਟਰ ਅਤੇ ਫ਼ਿਲਮ ਨਿਰਮਾਤਾ 'ਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ। ਜਦਕਿ ਕੁਝ ਯੂਜ਼ਰਸ ਨੇ ਕਿਹਾ ਕਿ ਕੀ ਦੂਜੇ ਧਰਮਾਂ ਦੇ ਭਗਵਾਨਾਂ ਨੂੰ ਇਸ ਤਰ੍ਹਾਂ ਸਿਗਰਟ ਪੀਂਦੇ ਹੋਏ ਦਿਖਾਇਆ ਜਾ ਸਕਦਾ ਹੈ?, ਉਸੇ ਯੂਜ਼ਰ ਨੇ ਇਸ ਨੂੰ ਈਸ਼ਨਿੰਦਾ ਕਿਹਾ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ।