
ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਇਹਨੀਂ ਦਿਨੀਂ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ।
ਨਵੀਂ ਦਿੱਲੀ: ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਇਹਨੀਂ ਦਿਨੀਂ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਪ੍ਰਿਅੰਕਾ ਚੋਪੜਾ ਨੇ ਹਾਲ ਹੀ ਵਿਚ ਪਤੀ ਨਿਕ ਜੋਨਸ ਨਾਲ ਅਪਣੀ ਫੋਟੋ ਸ਼ੇਅਰ ਕੀਤੀ ਸੀ। ਪ੍ਰਿਅੰਕਾ ਨੇ ਇਸ ਫੋਟੋ ਵਿਚ ਨਿਕ ਜੋਨਸ ਦੇ ਨਵੇਂ ਵੈਂਚਰ ਦਾ ਜ਼ਿਕਰ ਕੀਤਾ ਅਤੇ ਉਹਨਾਂ ਦੀ ਉਮਰ 27 ਸਾਲ ਦੱਸੀ। ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚ ਗਿਆ ਅਤੇ ਸੋਸ਼ਲ ਮੀਡੀਆ ‘ਤੇ ਪ੍ਰਿਅੰਕਾ ਨੂੰ ਮਿਹਣੇ ਵੱਜਣ ਲੱਗੇ ਕਿ ਉਸ ਨੂੰ ਅਪਣੇ ਪਤੀ ਨਿਕ ਜੋਨਸ ਦੀ ਸਹੀ ਉਮਰ ਵੀ ਨਹੀਂ ਪਤਾ।
ਪਰ ਪ੍ਰਿਅੰਕਾ ਚੋਪੜਾ ਨੂੰ ਟ੍ਰੋਲ ਹੁੰਦੇ ਦੇਖ, ਨਿਕ ਜੋਨਸ ਚੁੱਪ ਨਹੀਂ ਰਹੇ ਅਤੇ ਉਹਨਾਂ ਨੇ ਅਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ। ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੀ ਇਕ ਫੋਟੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਸੀ। ਇਸ ਫੋਟੋ ਦੇ ਨਾਲ ਪ੍ਰਿਅੰਕਾ ਨੇ ਦੱਸਿਆ ਕਿ ਨਿਕ ਦੀ ਉਮਰ 27 ਸਾਲ ਹੈ, ਜਦਕਿ ਹਾਲੇ ਨਿਕ ਦੀ ਉਮਰ 26 ਸਾਲ ਹੈ। ਇਸੇ ਗੱਲ ਨੂੰ ਲੈ ਕੇ ਫੈਨਜ਼ ਨੇ ਉਹਨਾਂ ਨੂੰ ਟ੍ਰੋਲ ਕੀਤਾ।
Paryanka and Nick
ਇਸ ਤੋਂ ਬਾਅਦ ਨਿਕ ਜੋਨਸ ਨੇ ਇਕ ਮੀਮ ਸ਼ੇਅਰ ਕੀਤਾ ਹੈ, ਜਿਸ ਵਿਚ ਬੈਟਮੈਨ ਥੱਪੜ ਲਗਾਉਂਦੇ ਹੋਏ ਨਜ਼ਰ ਆ ਰਿਹਾ ਹੈ। ਟ੍ਰੋਲਰਜ਼ ਕਹਿ ਰਹੇ ਹਨ ਕਿ ਉਸ ਨੂੰ ਉਮਰ ਦਾ ਨਹੀਂ ਪਤਾ ਅਤੇ ਬੈਟਮੈਨ ਕਹਿੰਦਾ ਹੈ ਕਿ ਦੋ ਹਫ਼ਤੇ ਵਿਚ ਉਹ 27 ਸਾਲ ਦਾ ਹੋਣ ਵਾਲਾ ਹੈ। ਨਿਕ ਨੇ ਲਿਖਿਆ ਕਿ ਪ੍ਰਿਅੰਕਾ ਉਹਨਾਂ ਦਾ ਜਨਮ ਦਿਨ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ