
ਕਿਹਾ - ਮੇਰੇ ਪਤੀ ਨਿਕ ਜੋਨਸ ਕਦੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਨ
ਨਵੀਂ ਦਿੱਲੀ : ਬਾਲੀਵੁਡ ਤੋਂ ਲੈ ਕੇ ਹਾਲੀਵੁਡ ਤਕ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੇ ਵਿਆਹ ਤੋਂ ਬਾਅਦ ਚਰਚਾ 'ਚ ਹੈ। ਪਤੀ ਨਿਕ ਜੋਨਸ ਨਾਲ ਪ੍ਰਿਅੰਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ 'ਤੇ ਰੋਜ਼ਾਨਾ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਦੇਸੀ ਗਰਲ ਨੇ ਪਹਿਲੀ ਵਾਰ ਸਿਆਸਤ 'ਚ ਆਪਣੀ ਦਿਲਚਸਪੀ ਬਾਰੇ ਚੁੱਪੀ ਤੋੜੀ ਹੈ।
Priyanka Chopra
ਹਾਲ ਹੀ 'ਚ ਇਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਪ੍ਰਿਅੰਕਾ ਨੇ ਪਹਿਲੀ ਵਾਰ ਆਪਣੀ ਸਿਆਸੀ ਦਿਲਸਚਪੀ ਬਾਰੇ ਪ੍ਰਗਟਾਵਾ ਕੀਤਾ। ਪ੍ਰਿਅੰਕਾ ਨੇ ਕਿਹਾ ਉਹ ਉਹ ਕਿਸੇ ਦਿਨ ਭਾਰਤ ਦੀ ਪ੍ਰਧਾਨ ਮੰਤਰੀ ਬਨਣਾ ਚਾਹੁੰਦੀ ਹੈ। ਇੰਨਾ ਹੀ ਨਹੀਂ, ਉਹ ਚਾਹੁੰਦੀ ਹੈ ਕਿ ਉਸ ਦੇ ਪਤੀ ਨਿਕ ਜੋਨਸ ਕਦੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਨ। ਹਾਲਾਂਕਿ ਪ੍ਰਿਅੰਕਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਤੀ ਨਿਕ ਜੋਨਸ ਦੀ ਸਿਆਸਤ 'ਚ ਕੋਈ ਦਿਲਚਸਪੀ ਨਹੀਂ ਹੈ।
ਪ੍ਰਿਅੰਕਾ ਚੋਪੜਾ ਦੇਸ਼-ਦੁਨੀਆਂ 'ਚ ਵਾਪਰਨ ਵਾਲੇ ਹਰੇਕ ਵੱਡੇ ਮੁੱਦੇ 'ਤੇ ਆਪਣੀ ਗੱਲ ਜ਼ਰੂਰ ਰੱਖਦੀ ਹੈ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸਵੱਛ ਭਾਰਤ' ਲਈ ਵੀ ਚੁਣਿਆ ਸੀ। ਉਹ 'ਸਵੱਛ ਭਾਰਤ' ਮੁਹਿੰਮ ਦਾ ਵੀ ਹਿੱਸਾ ਰਹਿ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਪ੍ਰਿਅੰਕਾ ਚੋਪੜਾ ਹੁਣ ਫ਼ਰਹਾਨ ਅਖ਼ਤਰ ਅਤੇ ਜਾਯਰਾ ਵਸੀਮ ਨਾਲ ਸੋਨਾਲੀ ਬੋਸ ਦੀ ਫ਼ਿਲਮ 'ਦੀ ਸਕਾਈ ਇਜ ਪਿੰਕ' ਵਿਚ ਨਜ਼ਰ ਆਵੇਗੀ। ਉਸ ਤੋਂ ਇਲਾਵਾ ਉਹ ਆਪਣੇ ਕੁਝ ਹਾਲੀਵੁਡ ਦੇ ਪ੍ਰਾਜੈਕਟਾਂ 'ਚ ਵੀ ਰੁੱਝੀ ਹੋਈ ਹੈ।