
ਨਿਰਮਾਤਾ ਏਕਤਾ ਕਪੂਰ ‘ਉੜਤਾ ਪੰਜਾਬ 2’ ਦਾ ਨਿਰਮਾਣ ਕਰ ਰਹੀ ਹੈ
ਚੰਡੀਗੜ੍ਹ : ਸ਼ਾਹਿਦ ਕਪੂਰ, ਆਲੀਆ ਭੱਟ, ਕਰੀਨਾ ਕਪੂਰ ਅਤੇ ਦਿਲਜੀਤ ਦੋਸਾਂਝ ਦੀ ਅਦਾਕਾਰੀ ਵਾਲੀ 2016 ’ਚ ਆਈ ਚਰਚਿਤ ਫ਼?ਲਮ ‘ਉੜਤਾ ਪੰਜਾਬ’ ਦੀ ਦੂਜੀ ਕੜੀ ਦੀ ਯੋਜਨਾ ਬਣਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ‘ਉੜਤਾ ਪੰਜਾਬ 2’ ’ਚ ਸ਼ਾਹਿਦ ਕਪੂਰ ਹੀ ਮੁੱਖ ਭੂਮਿਕਾ ’ਚ ਦੁਬਾਰਾ ਹੋਣਗੇ।
‘ਪੀਪਿੰਗ ਮੂਨ’ ਦੀ ਇਕ ਰੀਪੋਰਟ ਮੁਤਾਬਕ ਮਸ਼ਹੂਰ ਨਿਰਮਾਤਾ ਏਕਤਾ ਕਪੂਰ ‘ਉੜਤਾ ਪੰਜਾਬ 2’ ਦਾ ਨਿਰਮਾਣ ਕਰ ਰਹੀ ਹੈ ਅਤੇ ਕਥਿਤ ਤੌਰ ’ਤੇ ਇਸ ਦੀ ਕਹਾਣੀ ਲਿਖਣ ਅਤੇ ਨਿਰਦੇਸ਼ਤ ਕਰਨ ਲਈ ਆਕਾਸ਼ ਕੌਸ਼ਿਕ ਨੂੰ ਰਖਿਆ ਗਿਆ ਹੈ। ਆਕਾਸ਼ ਕੌਸ਼ਿਕ ਅਪਣੀਆਂ ‘ਭੂਲ ਭੁਲੱਈਆਂ 3’, ‘ਹਾਊਸਫੁੱਲ 4’ ਅਤੇ ‘ਗਰੇਟ ਗਰੈਂਡ ਮਸਤੀ’ ਵਰਗੀਆਂ ਕਾਮੇਡੀ ਫ਼?ਲਮਾਂ ਲਈ ਜਾਣੇ ਜਾਂਦੇ ਹਨ।
ਫ਼?ਲਮ ਉਦਯੋਗ ਦੇ ਇਕ ਅੰਦਰੂਨੀ ਸੂਤਰ ਨੇ ਦਸਿਆ ਕਿ ‘ਉੜਤਾ ਪੰਜਾਬ 2’ ਦੀ ਅਜੇ ਕਹਾਣੀ ਲਿਖੀ ਜਾ ਰਹੀ ਹੈ ਅਤੇ ਅਗਲੇ ਸਾਲ ਫਿਲਮਾਂਕਣ ਸ਼ੁਰੂ ਹੋਣ ਦੀ ਉਮੀਦ ਹੈ। ਕਹਾਣੀ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਅਦਾਕਾਰਾਂ ਬਾਰੇ ਫੈਸਲੇ ਲਏ ਜਾਣਗੇ, ਪਰ ਏਕਤਾ ਸ਼ਾਹਿਦ ਨੂੰ ਵਾਪਸ ਲਿਆਉਣ ਲਈ ਉਤਸੁਕ ਹੈ।
ਅਭਿਸ਼ੇਕ ਚੌਬੇ, ਜਿਨ੍ਹਾਂ ਨੇ 2016 ਦੀ ਫਿਲਮ ਦਾ ਨਿਰਦੇਸ਼ਨ ਕੀਤਾ ਸੀ, ਇਸ ਫਿਲਮ ਦਾ ਹਿੱਸਾ ਨਹੀਂ ਹੋਣਗੇ। ਨਵੀਂ ਫ਼?ਲਮ ’ਚ ਇਕ ਨਵੀਂ ਕਹਾਣੀ ਪੇਸ਼ ਕੀਤੇ ਜਾਣ ਦੀ ਉਮੀਦ ਹੈ, ਜੋ ਵੀ ਪੰਜਾਬ ’ਚ ਚੱਲ ਰਹੇ ਨਸ਼ਿਆਂ ਦੇ ਸੰਕਟ ਨਾਲ ਜੁੜੀ ਹੋਈ ਹੋਵੇਗੀ। ‘ਉੜਤਾ ਪੰਜਾਬ’ ਪੰਜਾਬ ਦੇ ਨੌਜੁਆਨਾਂ ਵਲੋਂ ਨਸ਼ਿਆਂ ਦੀ ਦੁਰਵਰਤੋਂ ਅਤੇ ਇਸ ਦੇ ਆਲੇ-ਦੁਆਲੇ ਦੀਆਂ ਵੱਖ-ਵੱਖ ਸਾਜ਼ਸ਼ਾਂ ’ਤੇ ਅਧਾਰਤ ਹੈ।