
'ਦਿ ਬੁਆਏ ਵਿਦ ਦਿ ਟਾਪਨਾਟ' ਵਿਚ ਭੂਮਿਕਾ ਨਿਭਾਉਣ ਦੇ ਲਈ ਅਦਾਕਾਰ ਅਨੁਪਮ ਖੇਰ ਨੂੰ BAFTA ਲਈ ਨਾਮੀਨੇਟ ਕੀਤਾ ਗਿਆ ਹੈ
ਅਨੁਪਮ ਖੇਰ ਬਾਲੀਵੁਡ ਇੰਡਸਟਰੀ ਵਿਚ ਉਨ੍ਹਾਂ ਕਲਾਕਾਰਾਂ 'ਚ ਸ਼ੁਮਾਰ ਹਨ ਜਿਨ੍ਹਾਂ ਨੇ ਬਾਲੀਵੁਡ ਨੂੰ ਇੰਡਸਟਰੀ 'ਚ ਹਰ ਇਕ ਤਰ੍ਹਾਂ ਦਾ ਕਿਰਦਾਰ ਨਿਭਾਅ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਸੇ ਲੜੀ 'ਚ ਅਨੁਪਮ ਖ਼ੇਰ ਦੇ ਨਾਮ ਇਕ ਹੋਰ ਖ਼ਿਤਾਬ ਜੁੜਨ ਜਾ ਰਿਹਾ ਹੈ ਉਹ ਹੈ ਬ੍ਰਿਟਿਸ਼ ਅਕੈਡਮੀ ਟੈਲੀਵਿਜ਼ਨ ਐਵਾਰਡ 2018 'ਚ ਸਰਬੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ਵਿਚ ਨਾਮਜ਼ਦ ਕੀਤਾ ਜਾਣਾ। ਤੁਹਾਨੂੰ ਦਸ ਦਈਏ ਕਿ ਅਨੁਪਮ ਖ਼ੇਰ ਨੂੰ 'ਦਿ ਬੁਆਏ ਵਿਦ ਦਿ ਟਾਪਨਾਟ' ਵਿਚ ਭੂਮਿਕਾ ਨਿਭਾਉਣ ਦੇ ਲਈ ਅਦਾਕਾਰ ਅਨੁਪਮ ਖੇਰ ਨੂੰ BAFTA ਲਈ ਨਾਮੀਨੇਟ ਕੀਤਾ ਗਿਆ ਹੈ। ਦਸ ਦਈਏ ਕਿ ਇਹ ਬੀ. ਬੀ. ਸੀ. 'ਤੇ 2 ਸਾਲ ਤੋਂ ਪ੍ਰਸਾਰਿਤ ਹੋ ਰਿਹਾ ਇਹ ਪ੍ਰੋਗਰਾਮ ਪੱਤਰਕਾਰ ਸਤਨਾਮ ਸੰਘੇੜਾ ਦੇ ਸਮੀਖਿਅਕਾਂ ਵਲੋਂ ਸਲਾਹੀ ਗਈ ਇਸੇ ਨਾਂ ਨਾਲ ਪ੍ਰਕਾਸ਼ਿਤ ਯਾਦ 'ਤੇ ਆਧਾਰਿਤ ਹੈ।
Anupam Kher ,BAFTAਇੰਟਰਨੈਸ਼ਨਲ ਪੱਧਰ 'ਤੇ ਸਨਮਾਨ ਹਾਸਿਲ ਕਰਨ ਵਾਲੇ ਕਲਾਕਾਰਾਂ ਵਿਚ ਅਨੁਪਮ ਹੀ ਨਹੀਂ ਬਲਕਿ ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਵੀ ਸ਼ਾਮਿਲ ਹੈ ਜਿਸ ਨੇ ਬਾਲੀਵੁਡ ਤੋਂ ਬਾਅਦ ਹਾਲੀਵੁੱਡ ਜਾ ਕੇ ਵੀ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦੇ ਜਲਵੇ ਬਿਖੇਰੇ ਅਤੇ ਪ੍ਰਿਯੰਕਾ ਨੂੰ ਪਿਛਲੇ ਸਾਲ ਅਮਰੀਕਾ 'ਚ ਵਿਉਵਰਸ ਚਵਾਇਸ ਐਵਾਰਡ ਨਾਲ ਨਵਾਜ਼ਿਆ ਗਿਆ ਸੀ। ਪ੍ਰਿਯੰਕਾ ਦੀ ਗੱਲ ਕਰਦੇ ਹੀ ਜ਼ਿਕਰ ਕਰਦੇ ਹਾਂ ਕਿ ਬੀਤੇ ਦਿਨੀਂ ਅਨੁਪਮ ਖੇਰ ਅਮਰੀਕੀ ਯਾਤਰਾ ਗਏ ਸਨ ਜਿਸ ਦੌਰਾਨ ਉਹ ਪ੍ਰਿਯੰਕਾ ਚੋਪੜਾ ਨੂੰ ਮਿਲਣ ਪੁੱਜੇ ਸਨ। ਅਨੁਪਮ ਨੇ ਅਮਰੀਕੀ ਟੀ. ਵੀ. ਸ਼ੋਅ 'ਕਵਾਂਟਿਕ' ਦੇ ਸੈੱਟ 'ਤੇ ਪ੍ਰਿਯੰਕਾ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੀ ਇਕ ਤਸਵੀਰ ਨੂੰ ਅਨੁਪਮ ਖੇਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਸਾਂਝਾ ਵੀ ਕੀਤਾ ਸੀ।
Anupam Kher, Priyanka Chopraਜ਼ਿਕਰਯੋਗ ਹੈ BAFTA 'ਚ ਨਾਮੀਨੇਟ ਹੋਣ ਤੋਂ ਬਾਅਦ ਬਾਲੀਵੁਡ ਦੇ ਕਈ ਕਲਾਕਾਰਾਂ ਨੇ ਉਨ੍ਹਾਂ ਨੂੰ ਵਧਾਈਆਂ ਵੀ ਦਿਤੀਆਂ ਜਿਨ੍ਹਾਂ ਵਿਚ ਅਨਿਲ ਕਪੂਰ ਅਤੇ ਹੋਰ ਕਈ ਫ਼ਿਲਮੀ ਹਸਤੀਆਂ ਸ਼ਾਮਿਲ ਹਨ। ਦੱਸਣਯੋਗ ਹੈ ਕਿ ਅਨਿਲ ਕਪੂਰ ਨੇ ਹੁਣ ਤਕ ਅਨੁਪਮ ਖੇਰ ਨਾਲ ਅਣਗਿਣਤ ਫ਼ਿਲਮਾਂ 'ਚ ਕੰਮ ਕੀਤਾ ਹੈ।
Anupam Kher ,BAFTA
Anil Kapoor's tweet for Anupam Kher