
ਇਕ ਪਾਸੇ ਜਿੱਥੇ ਉਨ੍ਹਾਂ ਦੇ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨੂੰ ਲੋਕਾਂ ਤੋਂ ਖਰਾਬ ਪ੍ਰਤੀਕਿਰਿਆ ਮਿਲ ਰਹੀ ਹੈ
ਪਿਛਲੇ ਕਈ ਦਿਨਾਂ ਤੋਂ ਕਪਿਲ ਸ਼ਰਮਾ ਸੁਰਖੀਆਂ 'ਚ ਹਨ ਜਿਸ ਦੀ ਵਜ੍ਹਾ ਹੈ ਕਪਿਲ ਦਾ ਨਵਾਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' 25 ਮਾਰਚ ਤੋਂ ਸ਼ੁਰੂ ਹੋਇਆ ਸੀ ਜਿਸ ਦੀ ਕਪਿਲ ਅਤੇ ਉਨ੍ਹਾਂ ਦੇ ਫ਼ੈਨਜ ਨੂੰ ਖੁਸ਼ੀ ਸੀ। ਪਰ ਇਕ ਹੀ ਹਫ਼ਤੇ 'ਚ ਉਸ ਦੇ ਬੰਦ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਕ ਪਾਸੇ ਜਿੱਥੇ ਉਨ੍ਹਾਂ ਦੇ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨੂੰ ਲੋਕਾਂ ਤੋਂ ਖਰਾਬ ਪ੍ਰਤੀਕਿਰਿਆ ਮਿਲ ਰਹੀ ਹੈ, ਉੱਥੇ ਉਨ੍ਹਾਂ ਦੇ ਕੋ-ਐਕਟਰਜ਼ ਵੀ ਉਨ੍ਹਾਂ ਤੋਂ ਦੂਰੀ ਬਣਾਉਂਦੇ ਦਿਖ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਕਪਿਲ ਦੇ ਸ਼ੋਅ ਦਾ ਇੰਤਜ਼ਾਰ ਜਿੰਨਾ ਬੇਸਬਰੀ ਨਾਲ ਲੋਕਾਂ ਨੂੰ ਸੀ, ਉਨਾਂ ਹੀ ਜਲਦੀ ਇਹ ਠੰਢਾ ਪੈ ਗਿਆ। Kapil Sharma Sunil Groverਕਪਿਲ ਆਪਣੇ ਪੁਰਾਣੇ ਅੰਦਾਜ਼ 'ਚ ਪ੍ਰਸ਼ੰਸਕਾਂ ਨੂੰ ਖੁਸ਼ ਨਹੀਂ ਕਰ ਸਕੇ, ਜਿਸ ਨੂੰ ਦੇਖਦੇ ਹੋਏ ਇਹ ਕਿਹਾ ਜਾ ਰਿਹਾ ਹੈ ਕਿ ਇਹ ਸ਼ੋਅ ਜਲਦ ਹੀ ਬੰਦ ਹੋ ਜਾਵੇਗਾ। ਸੋਸ਼ਲ ਮੀਡੀਆ 'ਤੇ ਆਡੀਅੰਸ ਤੋਂ ਸ਼ੋਅ ਨੂੰ ਨੈਗੇਟਿਵ ਰਿਐਕਸ਼ਨਜ਼ ਮਿਲੇ ਹਨ। ਪਿਛਲੇ ਹਫਤੇ ਰਾਣੀ ਮੁਖਰਜੀ ਨਾਲ ਸ਼ੋਅ ਦੀ ਸ਼ੂਟਿੰਗ ਕੈਂਸਲ ਕਰਨ ਤੋਂ ਬਾਅਦ ਮੇਕਰਜ਼ ਅਤੇ ਕਪਿਲ ਦਾ ਵਿਵਾਦ ਹੋਰ ਵੀ ਵੱਧ ਗਿਆ।ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਵਾਦਾਂ ਤੋਂ ਬਾਅਦ ਸ਼ੋਅ ਦੇ ਮੇਕਰਜ਼ ਬਹੁਤ ਜਲਦ ਸ਼ੋਅ ਦੇ ਬਾਰੇ 'ਚ ਕੋਈ ਫੈਸਲਾ ਲੈ ਸਕਦੇ ਹਨ।
Family Time With Kapil Sharmaਜ਼ਿਕਰਯੋਗ ਹੈ ਕਿ ਕਪਿਲ ਨੇ ਨਵੇਂ ਸ਼ੋਅ ਦਾ ਪ੍ਰੋਮੋ ਅਜੈ ਦੇਵਗਨ ਨਾਲ ਸ਼ੂਟ ਕੀਤਾ ਸੀ। ਵਧੇਰੇ ਲੋਕ ਸ਼ੋਅ ਨੂੰ ਬਕਵਾਸ ਅਤੇ ਬੋਰਿੰਗ ਕਹਿ ਰਹੇ ਹਨ। ਕਪਿਲ ਸ਼ਰਮਾ ਦੇ ਨਵੇਂ ਸ਼ੋਅ 'ਫੈਮਿਲੀ ਵਿਦ ਕਪਿਲ' ਦਾ ਪਹਿਲਾ ਐਪੀਸੋਡ ਟੈਲੀਕਾਸਟ ਹੋਇਆ ਹੈ। ਪਹਿਲੇ ਐਪੀਸੋਡ ਤੋਂ ਬਾਅਦ ਤੋਂ ਹੀ ਲਗਾਤਾਰ ਉਨ੍ਹਾਂ ਦੇ ਖਰਾਬ ਵਿਵਹਾਰ ਅਤੇ ਕੰਮ ਦੇ ਪ੍ਰਤੀ ਲਾਪਰਵਾਹੀ ਦੀਆਂ ਖਬਰਾਂ ਨੇ ਜ਼ੋਰ ਫੜ੍ਹ ਲਿਆ। ਖਬਰਾਂ ਆ ਰਹੀਆਂ ਹਨ ਕਿ ਕਪਿਲ ਦੇ ਇਸ ਰਵੱਈਏ ਨਾਲ ਚੈਨਲ ਵੀ ਪਰੇਸ਼ਾਨ ਹੈ, ਇੱਥੋਂ ਤੱਕ ਕਿ ਉਨ੍ਹਾਂ ਨੇ ਕਾਂਟਰੈਕਟ ਖਤਮ ਕਰਨ ਦੀ ਗੱਲ ਵੀ ਕਹਿ ਦਿੱਤੀ ਹੈ।
Sunil Grover, Shilpa Shindeਤੁਹਾਨੂੰ ਦਸ ਦਈਏ ਕਿ ਹਾਲ ਹੀ 'ਚ ਖਬਰ ਆਈ ਸੀ ਕਿ ਕਪਿਲ ਦੇ ਸ਼ੋਅ ਚ ਪਹਿਚਾਨਾ ਬਣਾਉਣ ਵਾਲੇ ਸੁਨੀਲ ਗਰੋਵਰ ਵੀ ਆਪਣਾ ਨਵਾਂ ਸ਼ੋਅ ਲੈ ਕੇ ਆ ਰਹੇ ਹਨ । ਜਿਸ ਦੇ ਵਿਚ ਉਨ੍ਹਾਂ ਦੇ ਨਾਲ ਸ਼ਿਲਪਾ ਸ਼ਿੰਦੇ ਅਤੇ ਕਪਿਲ ਦੇ ਹੀ ਸ਼ੋਅ ਦੇ ਦੋ ਹੋਰ ਕਲਾਕਾਰ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਦੀ ਤਿਆਰੀ 'ਚ ਹਨ। ਹੁਣ ਇਸ ਦੇ ਪਿੱਛੇ ਕਿ ਵਜ੍ਹਾ ਹੋ ਸਕਦੀ ਹੈ ਕਿ ਇਕ ਪਾਸੇ ਕਪਿਲ ਦਾ ਸ਼ੋਅ ਬੰਦ ਹੋ ਰਿਹਾ ਹੈ ਅਤੇ ਸੁਨੀਲ ਗਰੋਵਰ ਦਾ ਸ਼ੋਅ ਆਉਣ ਵਾਲਾ ਹੈ। ਹੁਣ ਅਸਲ ਸੱਚ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲਗੇਗਾ।