ਕੋਈ ਦੇ ਰਿਹਾ 'ਭਾਈ ਜਾਨ' ਦਾ ਸਾਥ ਤਾਂ ਕੋਈ ਇੰਝ ਕਰ ਰਿਹਾ ਹੈ ਵਿਰੋਧ 
Published : Apr 5, 2018, 5:39 pm IST
Updated : Apr 5, 2018, 7:44 pm IST
SHARE ARTICLE
Salman Khan
Salman Khan

ਜ਼ਿਕਰਯੋਗ ਹੈ ਕਿ ਜਿਥੇ ਇਕ ਪਾਸੇ ਸੋਸ਼ਲ ਮੀਡੀਆ 'ਤੇ ਸਲਮਾਨ ਖਾਨ ਨੂੰ ਸੁਪੋਰਟ ਕੀਤਾ ਜਾ ਰਿਹਾ ਹੈ

20 ਸਾਲ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਬਾਲੀਵੁਡ ਦੇ ਭਾਈ ਜਾਨ ਸਲਮਾਨ ਖ਼ਾਨ ਹਰ ਪਾਸੇ ਖ਼ਬਰਾਂ 'ਚ ਛਾਏ ਹੋਏ ਹਨ।ਕਿਉਂਕਿ ਸਲਮਾਨ ਨੂੰ 5 ਸਾਲ ਕੈਦ ਦੀ ਸਜ਼ਾ ਹੋ ਚੁਕੀ ਹੈ ,ਅਤੇ ਅਦਾਲਤ ਵਲੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤੋ ਗਿਆ ਹੈ ਇਹ ਸਜ਼ਾ ਉਨ੍ਹਾਂ ਨੂੰ ਜੋਧਪੁਰ ਦੀ ਸੀ. ਜੇ. ਐੱਮ. ਕੋਰਟ ਨੇ ਸੁਣਾਈ  ਹੈ। ਜਿਥੇ ਸਲਮਾਨ ਨੂੰ ਸਜ਼ਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਬੇਹੱਦ ਨਿਰਾਸ਼ ਹਨ ਅਤੇ ਉਨ੍ਹਾਂ ਨੇ ਫੈਸਲੇ 'ਤੇ ਸਵਾਲ ਉਠਾ ਰਹੇ ਹਨ। ਫੈਨਜ਼ ਨੇ ਕਿਹਾ ਹੈ ਕਿ ਕਿਉਂ ਸਲਮਾਨ ਖਾਨ ਨੂੰ ਛੱਡ ਕੇ ਬਾਕੀ ਦੋਸ਼ੀਆਂ ਨੂੰ ਬਰੀ ਕੀਤਾ ਗਿਆ ਹੈ? ਦਸ ਦਈਏ ਕਿ ਸਲਮਾਨ ਖ਼ਾਨ ਦੇ ਨਾਲ ਮੌਕੇ ਤੇ ਮੌਜੂਦ ਹੋਰਨਾਂ ਕਲਾਕਾਰਾਂ ਸੈਫ ਅਲੀ ਖਾਨ, ਨੀਲਮ, ਸੋਨਾਲੀ, ਤੱਬੂ ਤੇ ਦੁਸ਼ਯੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਜਿਸ ਤੇ ਲੋਕਾਂ ਦੀ ਨਰਾਜ਼ਗੀ ਸਾਹਮਣੇ ਆ ਰਹੀ ਹੈ।  Salman Khan trolSalman Khan trolਸਲਮਾਨ ਦੇ ਫੈਨਸ ਉਨ੍ਹਾਂ ਲਈ ਟਵਿਟਰ 'ਤੇ  ਸਮਰਥਨ 'ਚ ਟਵੀਟ ਕਰ ਰਹੇ ਹਨ।  ਇਕ ਯੂਜ਼ਰ ਨੇ ਆਪਣੇ ਟਵਿਟਰ 'ਤੇ ਲਿਖਿਆ, 'ਬਾਕੀ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ? ਵਾਹ, ਇਹ ਸੈਫ ਅਲੀ ਖਾਨ, ਤੱਬੂ ਆਦਿ ਲਈ ਮਜ਼ੇਦਾਰ ਹੋਵੇਗਾ। ਇਨ੍ਹਾਂ ਹੀ ਨਹੀਂ ਸਲਮਾਨ ਦੇ ਫੈਨਸ ਨੇ ਨਵਾਬ ਸੈਫ ਨੂੰ ਆਪਣੇ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਸੈਫ਼ ਤਾਂ ਆਉਂਦੇ ਹੀ  ਤਾਂ ਹੰਟਿੰਗ ਬੈਕਗਰਾਊਂਡ ਤੋਂ  ਹਨ। ਸਾਰਿਆਂ ਨੇ ਸ਼ਿਕਾਰ ਕੀਤਾ ਤਾਂ ਫਿਰ ਕਿਉਂ ਇਕੋ ਇਨਸਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਭਾਵੇਂ ਕੁਝ ਵੀ ਹੋਵੇ ਮੈਂ ਸਲਮਾਨ ਖਾਨ ਨੂੰ ਪਿਆਰ ਕਰਦਾ ਹਾਂ ਤੇ ਉਨ੍ਹਾਂ ਨੂੰ ਸੁਪੋਰਟ ਕਰਦਾ ਹਾਂ।' ਉਥੇ ਦੂਜੇ ਯੂਜ਼ਰ ਨੇ ਲਿਖਿਆ, 'ਕੋਰਟ ਨੇ ਜੋ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਉਹ ਹਿੱਟ ਐਂਡ ਰਨ ਕੇਸ ਦਾ ਬਦਲਾ ਹੈ।' ਦੱਸਣਯੋਗ ਹੈ ਕਿ ਹਿੱਟ ਐਂਡ ਰਨ ਕੇਸ 'ਚ ਕੋਰਟ ਨੇ ਸਲਮਾਨ ਨੂੰ ਬਰੀ ਕਰ ਦਿੱਤਾ ਸੀ।saif ali Khan saif ali Khanਜ਼ਿਕਰਯੋਗ ਹੈ ਕਿ ਜਿਥੇ ਇਕ ਪਾਸੇ ਸੋਸ਼ਲ ਮੀਡੀਆ 'ਤੇ ਸਲਮਾਨ ਖਾਨ ਨੂੰ ਸੁਪੋਰਟ ਕੀਤਾ ਜਾ ਰਿਹਾ ਹੈ ਉਥੇ ਹੀ ਕੁਝ ਅਜਿਹੇ ਵੀ ਲੋਕ ਹਨ, ਜੋ ਇਸ ਮਾਮਲੇ ਦਾ ਭਰਪੂਰ ਮਜ਼ਾ ਲੈਂਦੇ ਦਿਖੇ। ਸਲਮਾਨ ਦਾ ਵਿਰੋਧ ਕਰਨ ਵਾਲਿਆਂ ਨੇ ਤਰ੍ਹਾਂ ਦੀਆਂ ਫੋਟਵਾਂ ਪਾ ਕੇ ਲਿਖਿਆ , ਹਿਰਨ ਨੇ ਕੀਤਾ ਟਾਈਗਰ ਦਾ ਸ਼ਿਕਾਰ , ਟਾਈਗਰ ਫਸਿਆ ਹਿਰਨ ਦੇ ਜਾਲ 'ਚ ਟਾਈਗਰ ਜੇਲ੍ਹ 'ਚ ਹੈ ਅਤੇ ਹੋਰ ਵੀ ਕੁਝ ਨਾ ਕੁਝ ਲਿਖਿਆ ਜਿਨ੍ਹਾਂ 'ਚ ਉਨ੍ਹਾਂ ਦੇ ਗੁਸੇ ਦਾ ਸ਼ਿਕਾਰ ਰਹੇ ਵਿਵੇਕ ਓਬਰਾਏ ਅਤੇ ਗਾਇਕ ਰਿਜੀਤ ਸਿੰਘ ਦੀਆਂ ਤਸਵੀਰਾਂ ਰਹਿਣ ਵੀ ਟ੍ਰੋਲ ਕੀਤਾ ਗਿਆ।  Salman Khan trolSalman Khan trolਜ਼ਿਕਰਯੋਗ ਹੈ ਕਿ ਸਲਮਾਨ ਨੂੰ  5 ਸਾਲ ਦੀ ਸਜ਼ਾ ਹੋਣ ਨਾਲ ਸਲਮਾਨ ਦੇ ਵਕੀਲਾਂ ਨੂੰ ਸੇਸ਼ਨ ਕੋਰਟ ਸਾਹਮਣੇ ਅਰਜੀ ਦਾਖਿਲ ਕਰਨ ਪਈ ਪਰ ਸੇਸ਼ਨ ਕੋਰਟ ਨੇ ਉਨ੍ਹਾਂ ਦੀ ਯਾਚਿਕਾ 'ਤੇ ਅੱਜ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਕੋਰਟ ਇਸ 'ਤੇ ਕੱਲ੍ਹ ਸੁਣਵਾਈ ਕਰੇਗਾ। ਯਾਨੀ ਕੀ ਸਲਮਾਨ ਨੂੰ ਹੁਣ ਸ਼ੁੱਕਰਵਾਰ ਜਾਂ ਸੋਮਵਾਰ ਨੂੰ ਹੀ ਜ਼ਮਾਨਤ ਮਿਲ ਸਕੇਗੀ। Salman Khan trolSalman Khan trolਜੇਕਰ ਸੈਸ਼ਨ ਕੋਰਟ ਨੇ ਸਲਮਾਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ ਕਿਉਂਕਿ ਉਦੋਂ ਸਲਮਾਨ ਨੂੰ ਹਾਈਕੋਰਟ 'ਚ ਬੇਲ ਦੀ ਅਰਜੀ ਲਾਉਣੀ ਪਵੇਗੀ। ਇਸ ਪੂਰੀ ਪ੍ਰਕਿਰਿਆ 'ਚ ਕੁਝ ਦਿਨਾਂ ਦਾ ਸਮਾਂ ਲੱਗ ਜਾਵੇਗਾ ਤੇ ਉਨ੍ਹੇ ਦਿਨ ਸਲਮਾਨ ਨੂੰ ਜੇਲ 'ਚ ਗੁਜਾਰਨੇ ਪੈਣਗੇ।Salman Khan trolSalman Khan trol

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement