ਕਪਿਲ ਸ਼ਰਮਾ ਨੇ ਵਿਆਹ ਤੋਂ ਬਾਅਦ ਮਨਾਇਆ ਪਹਿਲਾ ਜਨਮ ਦਿਨ
Published : Apr 5, 2019, 5:23 pm IST
Updated : Apr 5, 2019, 5:23 pm IST
SHARE ARTICLE
Kapil Sharma
Kapil Sharma

ਅਪਣੇ ਜਨਮ ਦਿਨ ਤੇ ਕਪਿਲ ਨੇ ਮਾਂ ਨਾਲ ਖੂਬ ਕੀਤਾ ਡਾਂਸ

ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਨੇ 2 ਅਪਰੈਲ ਨੂੰ ਆਪਣਾ ਜਨਮ ਦਿਨ ਮਨਾਇਆ। ਹਾਲ ਹੀ ‘ਚ ਉਸ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਜਨਮ ਦਿਨ ਦਾ ਜਸ਼ਨ ਵੀ ਮਨਾਇਆ। ਇਸ ਪਾਰਟੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇੱਕ ਫੈਨ ਪੇਜ਼ ਵੱਲੋਂ ਸ਼ੇਅਰ ਵੀਡੀਓ ‘ਚ ਕਪਿਲ ਉਨ੍ਹਾਂ ਦੀ ਪਤਨੀ ਅਤੇ ਉਸ ਦੀ ਮਾਂ ਨੂੰ ਬਾਲੀਵੁੱਡ ਡਾਂਸ ਨੰਬਰ ‘ਤੇ ਡਾਂਸ ਕਰਦੇ ਨਜ਼ਰ ਆਏ ਹਨ। ਕਪਿਲ ਆਪਣੀ ਮਾਂ ਦੇ ਬੇਹੱਦ ਕਰੀਬ ਹੈ। ਵੀਡੀਓ ‘ਚ ਉਸ ਦੇ ਚਹਿਰੇ ਦੀ ਮੁਸਕਾਨ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਕਿੰਨੇ ਖੁਸ਼ ਹਨ। 

ਕਪਿਲ ਦੇ ਲਈ ਇਹ ਜਨਮ ਦਿਨ ਬੇਹੱਦ ਖਾਸ ਸੀ ਕਿਉਂਕਿ ਇਸ ਵਾਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣਾ ਪਹਿਲਾ ਜਨਮ ਦਿਨ ਮਨਾਇਆ। ਜਿਸ ਨੂੰ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਬੇਹੱਦ ਖਾਸ ਬਣਾਇਆ। ਬਾਲੀਵੁੱਡ ਦੇ ਕਈ ਸਿਤਾਰੇ ਉਸ ਦੀ ਪਾਰਟੀ ਦਾ ਹਿੱਸਾ ਸੀ। ਕਪਿਲ ਨੂੰ ਉਸ ਦੇ ਜਨਮ ਦਿਨ ਦੀ ਵਧਾਈ ਸੁਨੀਲ ਗ੍ਰੋਵਰ ਨੇ ਵੀ ਟਵਿੱਟਰ ‘ਤੇ ਇੱਕ ਪੋਸਟ ਸ਼ੇਅਰ ਕਰ ਦਿੱਤੀ ਸੀ।

ਇਸ ਵੀਡੀਓ ਵਿਚ ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਮੌਕੇ ਤੇ ਹੋਰ ਵੀ ਕਈ ਸਿਤਾਰੇ ਸ਼ਾਮਲ ਸਨ ਜਿਹਨਾਂ ਨੇ ਕਪਿਲ ਨੂੰ ਉਹਨਾਂ ਦੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਬਹੁਤ ਖੁਸ਼ੀ ਮਨਾਈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਗਿਆ ਜਿਸ ਨੂੰ ਕਪਿਲ ਦੇ ਚਹੇਤਿਆਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ। ਸੋਸ਼ਲ ਮੀਡੀਆ ਤੇ ਵੀ ਲੋਕਾਂ ਨੇ ਕਪਿਲ ਨੂੰ ਵਧਾਈ ਦਿੱਤੀ। ਇਸ ਤੋਂ ਜ਼ਾਹਰ ਹੈ ਕਿ ਕਪਿਲ ਦੇ ਚਹੇਤੇ ਬੇਹੱਦ ਖੁਸ਼ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement