ਸਵਰਗਵਾਸੀ ਸ੍ਰੀਦੇਵੀ ਨੂੰ ਮਿਲਿਆ ਉੱਤਮ ਅਦਾਕਾਰਾ ਦਾ ਅਵਾਰਡ  
Published : May 5, 2018, 1:03 pm IST
Updated : May 5, 2018, 1:03 pm IST
SHARE ARTICLE
award
award

ਬੋਨੀ ਕਪੂਰ  ਨੇ ਆਪਣੀ ਦੋਨਾਂ ਬੇਟੀਆਂ ਜਾਹਨਵੀ ਕਪੂਰ  ਅਤੇ ਖ਼ੁਸ਼ੀ ਕਪੂਰ  ਦੇ ਨਾਲ ਸ੍ਰੀਦੇਵੀ ਦਾ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ । 

ਮੁੰਬਈ :  ਵੀਰਵਾਰ ਦਾ ਦਿਨ ਬਾਲੀਵੁਡ ਲਈ ਇਕ ਵਿਸ਼ੇਸ਼ ਉਪਲਬਧੀ ਦਾ ਦਿਨ ਰਿਹਾ ।  ਇਸ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 65ਵੇਂ ਰਾਸ਼ਟਰੀ ਫਿਲਮ ਇਨਾਮ ਵੰਡ ਸਮਾਰੋਹ ਦੀ ਧੁੰਮ ਰਹੀ ।  ਸਭ ਤੋਂ ਜ਼ਿਆਦਾ ਚਰਚਾ ਸਵਰਗਵਾਸੀ ਅਦਾਕਾਰਾ ਸ੍ਰੀਦੇਵੀ ਨੂੰ ਲੈ ਕੇ ਹੋਈ ।  ਬੋਨੀ ਕਪੂਰ  ਨੇ ਆਪਣੀ ਦੋਨਾਂ ਬੇਟੀਆਂ ਜਾਹਨਵੀ ਕਪੂਰ  ਅਤੇ ਖ਼ੁਸ਼ੀ ਕਪੂਰ  ਦੇ ਨਾਲ ਸ੍ਰੀਦੇਵੀ ਦਾ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ । 

bonybony

  ਜ਼ਿਕਰਯੋਗ ਹੈ ਕਿ ਵਿਗਿਆਨ ਭਵਨ ਵਿੱਚ ਆਜੋਜਿਤ 65ਵੇਂ ਰਾਸ਼ਟਰੀ ਫਿਲਮ ਇਨਾਮ ਸਮਾਰੋਹ ਵਿਚ ਫਿਲਮ ਸਮਾਰੋਹ ਨਿਦੇਸ਼ਾਲਏ ਦੁਆਰਾ ਭਾਰਤੀ ਸਿਨੇਮਾ ਵਿਚ 2017 ਦੀ ਸੱਭ ਤੋਂ ਉੱਤਮ ਫ਼ਿਲਮਾਂ ਅਤੇ ਕਲਾਕਾਰਾਂ ਨੂੰ ਰਾਸ਼ਟਰੀ ਫ਼ਿਲਮ ਇਨਾਮ ਪ੍ਰਦਾਨ ਕੀਤੇ ਗਏ । ਇਨ੍ਹਾਂ ਤਸਵੀਰਾਂ ਵਿਚ ਤੁਸੀ ਦੇਖ ਸਕਦੇ ਹੋ ਕਿ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ  ਦੇ ਹੱਥੋਂ ਬੋਨੀ ਕਪੂਰ  ਅਤੇ ਉਨ੍ਹਾਂ ਦੀ ਬੇਟੀਆਂ ਨੇ ਸ੍ਰੀਦੇਵੀ ਦਾ ਨੈਸ਼ਨਲ ਅਵਾਰਡ ਕਬੂਲ ਕੀਤਾ ।  
ਦੱਸ ਦੇਈਏ ਕਿ ਹਾਲ ਹੀ ਵਿੱਚ ਨੈਸ਼ਨਲ ਅਵਾਰਡ ਜਿੱਤਣ ਵਾਲਿਆਂ ਦੇ ਨਾਮਾਂ ਦੀ ਘੋਸ਼ਣਾ ਕੀਤੀ ਗਈ ਸੀ ਅਤੇ ਜਿਸ ਵਿੱਚ ਸ਼੍ਰੀਦੇਵੀ ਨੂੰ ਸੱਭ ਤੋਂ ਉੱਤਮ ਐਕਟਰੈਸ  ਦੇ ਅਵਾਰਡ ਲਈ ਚੁਣਿਆ ਗਿਆ । ਸ਼੍ਰੀਦੇਵੀ ਦੀ 300ਵੀ ਰਿਲੀਜ਼ ਫ਼ਿਲਮ ‘ਮੌਮ’ ਵਿਚ ਉਨ੍ਹਾਂ ਦੀ  ਸ਼ਾਨਦਾਰ ਅਦਾਕਾਰੀ ਲਈ ਉਨ੍ਹਾਂ ਨੂੰ ਇਹ ਨੈਸ਼ਨਲ ਅਵਾਰਡ ਮਿਲਿਆ ਹੈ ।  

awardaward

ਸ਼੍ਰੀਦੇਵੀ ਦੀ ਵੱਡੀ ਧੀ ਜਾਹਨਵੀ ਕਪੂਰ ਇਸ ਮੌਕੇ ਟਰੇਡਿਸ਼ਨਲ ਆਉਟਫਿਟ ਵਿਚ ਨਜ਼ਰ ਆਈ | ਦਸਣਯੋਗ ਹੈ ਕਿ ਬੋਨੀ ਕਪੂਰ  ਨੇ ਰਾਸ਼‍ਟਰੀ ਪੁਰਸ‍ਕਾਰ ਸਮਾਰੋਹ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਕਾਸ਼ ਉਹ  ( ਸ਼੍ਰੀਦੇਵੀ )  ਇੱਥੇ ਹੁੰਦੀ ।  ਉਹ ਸੱਚ-ਮੁੱਚ  ਇਸ ਇਨਾਮ ਦੀ ਹੱਕਦਾਰ ਹੈ ।  ਇਹ ਬਦਕਿਸਮਤੀ ਭਰਿਆ ਹੈ ਕਿ ਉਹ ਇਸ ਜਸ਼ਨ ਦੇ ਮੌਕੇ 'ਤੇ ਅੱਜ ਸਾਡੇ ਨਾਲ ਨਹੀਂ ਹੈ ।  

bony kapoorbony kapoor

ਸ਼ਰੀਦੇਵੀ  ਦੇ ਇਲਾਵਾ ਸੁਰਗਵਾਸੀ ਐਕਟਰ ਵਿਨੋਦ ਖੰਨਾ  ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ,  ‘ਨਿਊਟਨ’ ਨੂੰ ਬੇਸਟ ਫ਼ਿਲਮ ਅਤੇ ਐਸ ਐਸ ਰਾਜਮੌਲੀ ਦੀ ਫ਼ਿਲਮ ‘ਬਾਹੂਬਲੀ 2–ਦ ਕੰਕਲੂਜਨ’ ਨੂੰ ਪਾਪੁਲਰ ਕੈਟੇਗਰੀ ਵਿਚ ਬੇਸਟ ਫ਼ਿਲਮ ਸਮੇਤ ਸਾਰੇ ਜੇਤੂਆਂ ਨੂੰ ਇਸ ਮੌਕੇ ਨੇਸ਼ਨਲ ਅਵਾਰਡ ਪ੍ਰਦਾਨ ਕੀਤਾ ਗਿਆ ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement