
ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ। ਇਸ ਦੇ ਕਾਰਨ ਹਰ ਖੇਤਰ ਦਾ ਨੁਕਸਾਨ ਹੋ ਰਿਹਾ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ। ਇਸ ਦੇ ਕਾਰਨ ਹਰ ਖੇਤਰ ਦਾ ਨੁਕਸਾਨ ਹੋ ਰਿਹਾ। ਜਿਸ ਕਾਰਨ ਫਿਲਮਾਂ ਦੀਆਂ ਸ਼ੂਟਿੰਗਾਂ ਨੂੰ ਵੀ ਅੱਧ ਵਿਚ ਹੀ ਬੰਦ ਕਰਨਾ ਪਿਆ ਹੈ ਅਤੇ ਇਸ ਤੋਂ ਇਲਾਵਾ ਜਿਹੜੀਆਂ ਫਿਲਮਾਂ ਬਣ ਚੁੱਕੀਆਂ ਹਨ ਉਨ੍ਹਾਂ ਨੂੰ ਰੀਲੀਜ਼ ਕਰਨਾ ਸੰਭਵ ਨਹੀਂ ਹੋ ਰਿਹਾ ਹੈ ਕਿਉਂਕਿ ਦੇਸ਼ ਵਿਚ ਸਾਰੇ ਸਿਨੇਮਾ ਘਰ ਬੰਦ ਪਏ ਹਨ। ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੀ ਫਿਲਮ ਰਾਧੇ ਦੀ ਸ਼ੂਟਿੰਗ ਵੀ ਕਰੋਨਾ ਵਾਇਰਸ ਕਾਰਨ ਲੱਗੇ ਲੌਕਾਡਾਊਨ ਵਿਚ ਰੁਕ ਗਈ ਹੈ।
Salman Khan
ਜਿਸ ਦਾ ਨਤੀਜ਼ਾ ਇਹ ਹੋਇਆ ਕਿ ਇਸ ਸਾਲ ਸਲਮਾਨ ਖਾਨ ਆਪਣੇ ਪਿਆਰ ਕਰਨ ਵਾਲਿਆਂ ਨੂੰ ਈਦੀ ਨਹੀਂ ਦੇ ਸਕਣਗੇ। ਉਧਰ ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਦੇ ਅਨੁਸਾਰ, ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਕਿਹਾ, "ਕਿਉਂਕਿ ਫਿਲਮਾਂ ਈਦ 'ਤੇ ਰਿਲੀਜ਼ ਨਹੀਂ ਹੋਣਗੀਆਂ, ਅਗਲਾ ਤਿਉਹਾਰਾਂ ਦਾ ਮੌਸਮ ਦੀਵਾਲੀ ਅਤੇ ਕ੍ਰਿਸਮਸ ਹੋਵੇਗਾ। ਰਾਧੇ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।" ਪਰ ਮੈਂ ਇਕ ਗੱਲ ਕਹਿ ਸਕਦਾ ਹਾਂ ਕਿ ਵੱਡੀਆਂ ਫਿਲਮਾਂ ਹੁਣ ਤਿਉਹਾਰਾਂ ਨੂੰ ਨਿਸ਼ਾਨਾ ਬਣਾਉਣਗੀਆਂ।”
Salman Khan
ਤਰਨ ਦਾ ਕਹਿਣਾ ਹੈ ਕਿ ਇਸ ਸਮੇਂ ਵੇਟ ਐਂਡ ਵਾਚ ਦੀ ਸਥਿਤੀ ਹੈ। ਕੁਝ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ। ਜੇਕਰ ਗੱਲ ਸਲਮਾਨ ਖਾਨ ਦੀ ਕਰੀਏ ਤਾਂ ਉਹ ਇਸ ਸਮੇਂ ਆਪਣੇ ਫਾਰਮ ਹਾਊਸ ਵਿਚ ਰਹਿ ਰਹੇ ਹਨ। ਇੱਥੇ ਰਹਿ ਕੇ ਹੀ ਸਲਮਾਨ ਲਗਾਤਾਰ ਆਪਣੀ ਫਜੀਕ ਤੇ ਕੰਮ ਕਰ ਰਹੇ ਹਨ ਅਤੇ ਆਪਣੇ ਸਰੀਰ ਨੂੰ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਬਲਕੀ ਬਣਾ ਰਹੇ ਹਨ। ਸਲਮਾਨ ਖਾਨ ਦੀਆਂ ਇਹ ਤਿਆਰੀਆਂ ਉਸਦੇ ਅਗਲੇ ਪ੍ਰੋਜੈਕਟ ਲਈ ਹਨ।
Salman Khan
ਇਕ ਰਿਪੋਰਟ ਦੇ ਅਨੁਸਾਰ ਸਲਮਾਨ ਆਪਣੇ ਸਰੀਰ ਦਾ ਖਾਸ ਖਿਆਲ ਰੱਖ ਰਹੇ ਹਨ ਤਾਂ ਕਿ ਉਹ ਲੌਕਡਾਊਨ ਦੇ ਖੋਲ੍ਹਣ ਨਾਲ ਹੀ ਰਾਧੇ ਦੇ ਸਿਖਰ 'ਤੇ ਕੰਮ ਸ਼ੁਰੂ ਕਰ ਸਕਣ। ਉਧਰ ਸਲਮਾਨ ਦੇ ਕਰੀਬੀਆਂ ਤੋਂ ਵੀ ਇਹ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਕਿ ਕਿਸ ਤਰ੍ਹਾਂ ਜਲਦ ਹੀ ਸਲਮਾਨ ਆਪਣਾ ਯੂਟਿਊ ਚੈਂਨਲ ਖੋਲ੍ਹਣ ਜਾ ਰਹੇ ਹਨ। ਇਹ ਉਹ ਪਲੇਟ ਫਾਰਮ ਹੈ ਜਿੱਥੇ ਸਲਮਾਨ ਆਪਣੀ ਜਿੰਦਗੀ ਦੇ ਕੁਝ ਨਿੱਜੀ ਪਲਾਂ ਨੂੰ ਆਪਣੇ ਫੈਂਸ ਨਾਲ ਸਾਂਝਾ ਕਰਿਆ ਕਰਨਗੇ।
Salman Khan
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।