Lockdown 3.0: ਅੱਜ ਤੋਂ ਦਿੱਲੀ ‘ਚ ਕੰਮ ‘ਤੇ ਜਾ ਸਕਣਗੀਆਂ House Made, ਸ਼ਰਤਾਂ ਨਾਲ ਚੱਲਣਗੇ ਵਾਹਨ 
Published : May 4, 2020, 9:13 am IST
Updated : May 4, 2020, 9:33 am IST
SHARE ARTICLE
File
File

ਅੱਜ ਤੋਂ ਦਿੱਲੀ 'ਚ ਜ਼ਿੰਦਗੀ ਮੁੜ ਟਰੈਕ 'ਤੇ ਆਉਂਦੀ ਵੇਖੀ ਜਾਵੇਗੀ, ਇਹ ਚੀਜ਼ਾਂ ਦੁਬਾਰਾ ਹੋਣਗੀਆਂ ਸ਼ੁਰੂ

ਨਵੀਂ ਦਿੱਲੀ- ਲਾਕਡਾਊਨ ਦੇ ਤੀਜੇ ਪੜਾਅ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਸੋਮਵਾਰ ਤੋਂ ਕੁਝ ਹੱਦ ਤਕ ਜ਼ਿੰਦਗੀ ਟਰੈਕ ‘ਤੇ ਆਉਂਦੀ ਦਿਖਾਈ ਦੇਵੇਗੀ। ਲਗਭਗ ਇਕ ਮਹੀਨੇ ਬਾਅਦ ਕੁਝ ਦੁਕਾਨਾਂ ਦੇ ਸ਼ਟਰ ਉਠ ਸਕਦੇ ਹਨ। ਤੁਹਾਡੇ ਘਰ ਵਿਚ ਕੰਮ ਕਰਨ ਵਾਲੇ ਮੈਡ ਵੀ ਆਪਣੇ ਕੰਮ ਤੇ ਵਾਪਸ ਆਉਣਗੇ। ਇਸ ਤੋਂ ਇਲਾਵਾ ਕਾਰਾਂ ਅਤੇ ਮੋਟਰਸਾਈਕਲਾਂ ਵਰਗੇ ਵਾਹਨ ਕੁਝ ਸ਼ਰਤਾਂ ਨਾਲ ਦਿੱਲੀ ਦੀਆਂ ਸੜਕਾਂ 'ਤੇ ਦਿਖਾਈ ਦੇਣਗੇ।

Varanasi lock down violators special stamp on hand corona virusFile

ਹਾਲਾਂਕਿ, ਇਸ ਮਿਆਦ ਦੇ ਦੌਰਾਨ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਏਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਇੱਕ ਵੈੱਬਕਾਸਟ ਵਿਚ ਮਹਾਂਨਗਰ ਦੀ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਅਤੇ ਨਵੇਂ ਸਿਰਿਓਂ ਸ਼ੁਰੂ ਕਰਨ ਲਈ ਜ਼ਰੂਰੀ ਐਲਾਨ ਕੀਤੇ। ਸੀਐਮ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਤਾਲਾਬੰਦੀ ਦੀ ਚੰਗੀ ਤਰ੍ਹਾਂ ਵਰਤੋਂ ਕੀਤੀ, ਤਾਂ ਜੋ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ​ਕੀਤਾ ਜਾ ਸਕੇ।

Corona VirusFile

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਸਾਰੀਆਂ ਛੋਟਾਂ ਵੀ ਇਥੇ ਲਾਗੂ ਕੀਤੀਆਂ ਜਾਣਗੀਆਂ। ਸੋਮਵਾਰ ਤੋਂ ਇੱਥੇ 33 ਪ੍ਰਤੀਸ਼ਤ ਕਰਮਚਾਰੀਆਂ ਨੂੰ ਇੱਥੋਂ ਦੇ ਨਿੱਜੀ ਦਫਤਰ ਵਿਚ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ 100 ਪ੍ਰਤੀਸ਼ਤ ਕਰਮਚਾਰੀ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਰਕਾਰੀ ਵਿਭਾਗ ਵਿਚ ਵੀ ਮੌਜੂਦ ਹੋ ਸਕਦੇ ਹਨ।

Corona VirusFile

ਇਸ ਤੋਂ ਇਲਾਵਾ ਘਰੇਲੂ ਹੈਲਪਰਾਂ, ਇਲੈਕਟ੍ਰਿਕਿਅਨਜ਼, ਪਲਮਬਰ ਨੂੰ ਵੀ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਸ਼ਰਾਬ, ਪਾਨ, ਗੁਟਕਾ, ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਨੂੰ ਵੀ ਚਲਾਉਣ ਦੀ ਆਗਿਆ ਹੋਵੇਗੀ। ਹਾਲਾਂਕਿ, ਇਸ ਦੇ ਲਈ ਜ਼ਰੂਰੀ ਸ਼ਰਤਾਂ ਦਾ ਪਾਲਣ ਕਰਨਾ ਪਏਗਾ।

Corona VirusFile

ਹਾਲਾਂਕਿ, ਲਾਕਡਾਊਨ ਦੇ ਤੀਜੇ ਪੜਾਅ ਵਿਚ, ਦਿੱਲੀ ਮੈਟਰੋ, ਓਲਾ, ਉਬਰ, ਔਟੋਰਿਕਸ਼ਾਵਾਂ, ਬੱਸਾਂ ਅਤੇ ਈ-ਰਿਕਸ਼ਾ ਸਮੇਤ ਜਨਤਕ ਆਵਾਜਾਈ ਸੇਵਾਵਾਂ ਮੁਅੱਤਲ ਰਹਿਣਗੀਆਂ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਚੇਤਾਵਨੀ ਵੀ ਦਿੱਤੀ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕ, ਸਿਹਤ ਸਮੱਸਿਆਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ।

Corona Virus File

ਉਸ ਨੇ ਕਿਹਾ ਕਿ ਉਸ ਨੂੰ ਸਿਰਫ ਡਾਕਟਰੀ ਜ਼ਰੂਰਤਾਂ ਦੀ ਸਥਿਤੀ ਵਿਚ ਬਾਹਰ ਰਹਿਣ ਦੀ ਆਗਿਆ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜਨਤਕ ਥਾਵਾਂ ‘ਤੇ ਥੁੱਕਣ ਦੀ ਪਾਬੰਦੀ ਜਾਰੀ ਰਹੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement