ਸਾਈਬਰ ਅਪਰਾਧ ਦਾ ਸ਼ਿਕਾਰ ਹੋਈ ਕਮਲ ਹਾਸਨ ਦੀ ਧੀ
Published : Nov 5, 2018, 4:05 pm IST
Updated : Nov 5, 2018, 4:05 pm IST
SHARE ARTICLE
Akshara Haasan
Akshara Haasan

ਸੁਪਰਸਟਾਰ ਕਮਲ ਹਾਸਨ ਦੀ ਛੋਟੀ ਧੀ ਅਕਸ਼ਰਾ ਹਾਸਨ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਗਈ ਹੈ।  ਅਕਸ਼ਰਾ ਹਾਸਨ ਦੀ ਨਿਜੀ ਤਸਵੀਰਾਂ ਇੰਟਰਨੈਟ 'ਤੇ ਲੀ...

ਨਵੀਂ ਦਿੱਲੀ : (ਪੀਟੀਆਈ) ਸੁਪਰਸਟਾਰ ਕਮਲ ਹਾਸਨ ਦੀ ਛੋਟੀ ਧੀ ਅਕਸ਼ਰਾ ਹਾਸਨ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਗਈ ਹੈ।  ਅਕਸ਼ਰਾ ਹਾਸਨ ਦੀ ਨਿਜੀ ਤਸਵੀਰਾਂ ਇੰਟਰਨੈਟ 'ਤੇ ਲੀਕ ਕਰ ਦਿਤੀ ਗਈਆਂ ਹਨ, ਜੋਕਿ ਵੇਖਦੇ ਹੀ ਵੇਖਦੇ ਵਾਇਰਲ ਹੋ ਗਈਆਂ। ਕਿਹਾ ਜਾ ਰਿਹਾ ਹੈ ਕਿ ਅਕਸ਼ਰਾ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਫੋਨ ਤੋਂ ਲੀਕ ਕੀਤੀਆਂ ਗਈਆਂ ਹਨ।  ਅਦਾਕਾਰਾ ਅਕਸ਼ਰਾ ਹਾਸਨ ਵਲੋਂ ਇਸ ਮਾਮਲੇ ਵਿਚ ਹੁਣੇ ਤੱਕ ਕੋਈ ਬਿਆਨ ਨਹੀਂ ਜਾਰੀ ਕੀਤਾ ਗਿਆ ਹੈ। 

ਕਮਲ ਹਾਸਨ ਦੀ ਧੀ ਅਤੇ ਅਦਾਕਾਰਾ ਅਕਸ਼ਰਾ ਹਾਸਨ ਦੀ ਨਿਜੀ ਤਸਵੀਰਾਂ ਇੰਟਰਨੈਟ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਅੰਡਰਗਾਰਮੈਂਟਸ ਪਾ ਕੇ ਸੈਲਫੀ ਲੈ ਰਹੀ ਅਕਸ਼ਰਾ ਦੀਆਂ ਤਸਵੀਰਾਂ ਇੰਟਰਨੈਟ 'ਤੇ ਕਾਫ਼ੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਹ ਤਸਵੀਰਾਂ ਇੰਟਰਨੈਟ 'ਤੇ ਕਿਵੇਂ ਲੀਕ ਹੋਈਆਂ, ਇਹ ਤਾਂ ਹੁਣੇ ਤੱਕ ਸਾਫ਼ ਨਹੀਂ ਹੋਇਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਕਿਸੇ ਹੈਕਰਾਂ ਨੇ ਉਨ੍ਹਾਂ ਦਾ ਫੋਨ ਹੈਕ ਕਰ ਇਹ ਤਸਵੀਰਾਂ ਇੰਟਰਨੈਟ 'ਤੇ ਲੀਕ ਕੀਤੀਆਂ ਹਨ। 

ਅਕਸ਼ਰਾ ਨੇ ਹੁਣੇ ਤੱਕ ਇਹਨਾਂ ਲੀਕ ਤਸਵੀਰਾਂ 'ਤੇ ਕੋਈ ਬਿਆਨ ਨਹੀਂ ਜਾਰੀ ਕੀਤਾ ਹੈ। ਨਾ ਹੀ ਉਨ੍ਹਾਂ ਦੇ ਪਿਤਾ ਕਮਲ ਹਾਸਨ, ਮਾਂ ਸਾਰਿਕਾ ਜਾਂ ਭੈਣ ਸ਼ਰੂਤੀ ਹਾਸਨ ਵੱਲੋਂ ਕੋਈ ਸਟੇਟਮੈਂਟ ਆਇਆ ਹੈ। ਅਕਸ਼ਰਾ ਦੀ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਵੀ ਕੋਈ ਸੂਚਨਾ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਐਕਟਰੈਸ ਸਾਈਬਰ ਅਪਰਾਧ ਦਾ ਸ਼ਿਕਾਰ ਹੋਈ ਹੈ। ਇਸ ਤੋਂ ਪਹਿਲਾਂ ਐਕਟਰੈਸ ਏਮੀ ਜੈਕਸਨ ਦੀ ਨਿਜੀ ਤਸਵੀਰਾਂ ਇੰਟਰਨੈਟ 'ਤੇ ਲੀਕ ਹੋ ਗਈਆਂ ਸਨ। 

ਅਕਸ਼ਰਾ ਹਾਸਨ ਨੇ 2015 ਵਿਚ ਸ਼ਮਿਤਾਭ ਫਿਲਮ ਤੋਂ ਫਿਲਮਾਂ ਵਿਚ ਡੈਬਿਊ ਕੀਤਾ ਸੀ। ਇਸ ਫਿਲਮ ਵਿਚ ਉਨ੍ਹਾਂ ਦੇ  ਨਾਲ ਅਮੀਤਾਭ ਬੱਚਨ ਅਤੇ ਧਨੁਸ਼ ਮੁੱਖ ਭੂਮਿਕਾ ਵਿਚ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ ਅਤੇ ਵਿਵੇਗਮ ਵਿਚ ਵੀ ਕੰਮ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement