Advertisement

ਅਕਸ਼ੈ ਇਕ ਹੋਰ ਤਸਵੀਰ ਵਿਚ ਦਿਖੇ ਵਖਰੇ ਅੰਦਾਜ਼ ‘ਚ

ROZANA SPOKESMAN
Published Nov 5, 2018, 11:55 am IST
Updated Nov 5, 2018, 11:55 am IST
ਸੁਪਰ ਸਟਾਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰਰ ਫਿਲਮ ‘2.0’ ਦਾ ਟ੍ਰੈਲਰ ਵੀਡੀਓ ਰਿਲੀਜ਼.....
Aksay Kumar
 Aksay Kumar

ਮੁੰਬਈ ( ਭਾਸ਼ਾ ): ਸੁਪਰ ਸਟਾਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰਰ ਫਿਲਮ ‘2.0’ ਦਾ ਟ੍ਰੈਲਰ ਵੀਡੀਓ ਰਿਲੀਜ਼ ਕਰ ਦਿਤਾ ਗਿਆ ਹੈ। ਫਿਲਮ ਦੇ ਟ੍ਰੈਲਰ ਨੂੰ ਇੰਟਰਨੈੱਟ ਉਤੇ ਕਾਫ਼ੀ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਤਕਰੀਬਨ 600 ਕਰੋੜ ਰੁਪਏ ਨਾਲ ਬਣ ਰਹੀ ਇਹ ਫਿਲਮ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ। ਫਿਲਮ ਵਿਚ ਅਕਸ਼ੈ ਕੁਮਾਰ ਵਿਲੇਨ ਦਾ ਕਿਰਦਾਰ ਨਿਭਾਂਉਦੇ ਨਜ਼ਰ ਅਉਣਗੇ। ਦੱਸ ਦਈਏ ਕਿ ਐਤਵਾਰ ਨੂੰ ਅਕਸ਼ੈ ਨੇ ਅਪਣੇ ਇੰਸਟਗਰਾਮ ਖਾਤੇ ‘ਤੇ ਇਕ ਤਸਵੀਰ ਸਾਂਝੀ ਕੀਤੀ। ਜਿਸ ਵਿਚ ਉਨ੍ਹਾਂ ਨੇ ਫਿਲਮ ਨਾਲ ਜੁੜੀ ਇਕ ਦਿਲਚਸਪ ਗੱਲ ਦੱਸੀ ਹੈ।

ਅਸਲ ਵਿਚ ਇਹ ਤਸਵੀਰ ਫਿਲਮ ਦੇ ਦੌਰਾਨ ਅਕਸ਼ੈ ਕੁਮਾਰ ਦੀ ਹੈ ਜਿਨ੍ਹਾਂ ਨੇ ਬਹੁਤ ਭਾਰੀ ਮੇਕਅਪ ਕੀਤਾ ਹੋਇਆ ਹੈ। ਉਹ ਅਪਣੇ ਕ੍ਰੋਮੈਨ ਵਾਲੇ ਅੰਦਾਜ਼ ਵਿਚ ਨਜ਼ਰ ਆ ਰਹੇ ਹਨ। ਅਕਸ਼ੈ ਇਸ ਫਿਲਮ ਵਿਚ ਬਿਲਕੁਲ ਪਹਿਚਾਣ ਨਹੀਂ ਆ ਰਹੇ ਅਤੇ ਕਿਸੇ ਡਰਾਉਣੇ ਸਟੈਚੂ ਦੀ ਤਰ੍ਹਾਂ ਦਿਖ ਰਹੇ ਹਨ। ਅਕਸ਼ੈ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ਇਕ ਅਜਿਹੇ ਐਕਟਰ ਲਈ ਜਿਨ੍ਹੇ ਕਦੇ ਮੇਕਅਪ ਨਹੀਂ ਯੂਜ ਕੀਤਾ ਹੈ, 2.0 ਇਕਦਮ ਅਲੱਗ ਕਹਾਣੀ ਸੀ। ਅਕਸ਼ੈ ਨੇ ਲਿਖਿਆ, ਇਸ ਲੁਕ ਨੂੰ ਠੀਕ ਲੈਣ ਦੇ ਲਈ, ਮੈਨੂੰ ਲਗਦਾ ਹੈ ਕਿ ਮੈਂ ਫਿਲਮ ਦੀ ਫੀਮੇਲ ਲੀਡ ਤੋਂ ਜ਼ਿਆਦਾ ਸਮਾਂ ਲਿਆ ਹੈ।

Akshay KumarAkshay Kumar

ਸੁਪਰ ਸਟਾਰ ਰਜਨੀਕਾਂਤ ਦੀ ਫਿਲਮ ‘2.0’ ਦਾ ਟ੍ਰੈਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟ੍ਰੈਲਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਵਿਚ ਬਾਲੀਵੁੱਡ ਦੇ ਮਿਸਟਰ ਖਿਡਾਰੀ ਅਕਸ਼ੈ ਕੁਮਾਰ ਵੀ ਅਹਿਮ ਰੋਲ ਵਿਚ ਹਨ। ਅਕਸ਼ੈ ਫਿਲਮ ਵਿਚ ਖਲਨਾਇਕ ਦੀ ਮੁੱਖ ਭੂਮਿਕਾ ਵਿਚ ਹਨ। ਇਹ ਦੱਖਣ ਫਿਲਮ ਜਗਤ ਵਿਚ ਉਨ੍ਹਾਂ ਦੇ ਕਰਿਅਰ ਦੀ ਪਹਿਲੀ ਫਿਲਮ ਹੈ। ਟ੍ਰੈਲਰ ਲਾਂਚ ਦੇ ਮੌਕੇ ਉਤੇ ਰਜਨੀਕਾਂਤ ਨੇ ਅਕਸ਼ੈ ਦੀ ਪ੍ਰਸ਼ੰਸਾ ਕੀਤੀ ਹੈ। ਉਥੇ ਹੀ ਅਕਸ਼ੈ ਕੁਮਾਰ ਨੇ ਫਿਲਮ ‘2.0’ ਵਿਚ ਅਪਣੇ ਕਿਰਦਾਰ ਦੇ ਬਾਰੇ ਵਿਚ ਦੱਸਿਆ। ਉਨ੍ਹਾਂ ਨੇ ਕਿਹਾ- ਫਿਲਮ ਵਿਚ ਮੈਂ ਕਿਰਦਾਰ ਲਈ ਜਿਨ੍ਹਾਂ ਮੇਕਅਪ ਕੀਤਾ।

2.0 Movie2.0 Movie

ਓਨਾ ਅਪਣੀ ਹੁਣ ਤੱਕ ਦੀ ਜਿੰਦਗੀ ਵਿਚ ਕਦੇ ਨਹੀਂ ਕੀਤਾ ਸੀ। ਇਹ ਇਕ ਬਹੁਤ ਚੁਣੌਤੀ ਭਰਪੂਰ ਭੂਮਿਕਾ ਸੀ। ਇਸ ਦੇ ਲਈ ਲਗ-ਭਗ 4 ਘੰਟੇ ਦਾ ਮੇਕਅਪ ਕਰਨ ਦੀ ਜ਼ਰੂਰਤ ਸੀ ਅਤੇ ਦੂਜਾ ਡੇਢ ਘੰਟਾ ਇਸ ਨੂੰ ਉਤਾਰਨ ਵਿਚ ਲਗਦਾ ਸੀ।

Advertisement

 

Advertisement