ਖ਼ਬਰਾਂ |

ਤਾਜ਼ਾ |

ਸ਼੍ਰੀ ਦੇਵੀ ਦੀ ਧੀ ਖੁਸ਼ੀ ਦੇ ਜਨਮਦਿਨ 'ਤੇ ਜਾਹਨਵੀ ਨੇ ਸ਼ੇਅਰ ਕੀਤੀ ਵੀਡੀਓ 
Published : Nov 5, 2018, 5:21 pm IST
Updated : Nov 5, 2018, 5:23 pm IST
SHARE ARTICLE
Khushi Kapoor
Khushi Kapoor

ਸ਼੍ਰੀ ਦੇਵੀ ਦੀਆਂ ਦੋਨੋਂ ਬੇਟੀਆਂ ਦਾ ਰਿਸ਼ਤਾ ਕਾਫ਼ੀ ਮਜਬੂਤ ਹੈ। ਦੋਨਾਂ ਭੈਣਾਂ ਜਾਹਨਵੀ ਅਤੇ ਖੁਸ਼ੀ ਅਕਸਰ ਇਕ ਦੂਜੇ ਦੇ ਨਾਲ ਸਮਾਂ ਗੁਜ਼ਾਰਦੇ ਹੋਏ ਵੀ ਦੇਖੀਆਂ ਗਈਆਂ ਹਨ। ...

ਮੁੰਬਈ (ਪੀਟੀਆਈ) :- ਸ਼੍ਰੀ ਦੇਵੀ ਦੀਆਂ ਦੋਨੋਂ ਬੇਟੀਆਂ ਦਾ ਰਿਸ਼ਤਾ ਕਾਫ਼ੀ ਮਜਬੂਤ ਹੈ। ਦੋਨਾਂ ਭੈਣਾਂ ਜਾਹਨਵੀ ਅਤੇ ਖੁਸ਼ੀ ਅਕਸਰ ਇਕ ਦੂਜੇ ਦੇ ਨਾਲ ਸਮਾਂ ਗੁਜ਼ਾਰਦੇ ਹੋਏ ਵੀ ਦੇਖੀਆਂ ਗਈਆਂ ਹਨ। ਜਿਸ ਵਿਚ ਦੋਨਾਂ ਦੇ ਵਿਚ ਦੀ ਬਾਂਡਿੰਗ ਸਾਫ਼ ਵਿਖਾਈ ਦਿੱਤੀ। ਜਾਹਨਵੀ ਦੀ ਛੋਟੀ ਭੈਣ ਖੁਸ਼ੀ ਦਾ ਅੱਜ ਜਨਮਦਿਨ ਹੈ। ਇਸ ਮੌਕੇ 'ਤੇ ਉਨ੍ਹਾਂ ਦੀ ਵੱਡੀ ਭੈਣ ਜਾਹਨਵੀ ਨੇ ਇਕ ਅਜਿਹਾ ਪੋਸਟ ਕੀਤਾ ਹੈ ਜਿਸ ਨੂੰ ਦੇਖ ਕੇ ਉਨ੍ਹਾਂ ਦੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਜਾਹਨਵੀ ਨੇ ਲਿਖਿਆ  ਕਿ ਇਹ ਵੀਡੀਓ ਇਕ ਛੋਟਾ ਜਿਹਾ ਉਦਾਹਰਣ ਹੈ ਕਿ ਬਚਪਨ ਵਿਚ ਤੂੰ ਮੈਨੂੰ ਕਿੰਨਾ ਤੰਗ ਕੀਤਾ ਹੈ।

kapoor sistersKapoor sisters

ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਇੰਨਾ ਜ਼ਿਆਦਾ ਕਿ ਤੂੰ ਸੋਚ ਵੀ ਨਹੀਂ ਸਕਦੀ। ਇਸ ਵੀਡੀਓ ਨੂੰ ਹੁਣ ਤੱਕ 7 ਲੱਖ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਯੂਜਰਸ ਖੁਸ਼ੀ ਨੂੰ ਜਨਮਦਿਨ ਦੀ ਵਧਾਈ ਵੀ ਦੇ ਰਹੇ ਹਨ। ਸ਼੍ਰੀ ਦੇਵੀ ਦੀ ਵੱਡੀ ਧੀ ਜਾਹਨਵੀ ਕਪੂਰ ਧੜਕ ਫਿਲਮ ਨਾਲ ਬਾਲੀਵੁਡ ਵਿਚ ਡੇਬਿਊ ਕਰ ਚੁੱਕੀ ਹੈ। ਉਥੇ ਹੀ ਖੁਸ਼ੀ ਅਜੇ ਇੰਡਸਟਰੀ ਵਿਚ ਨਹੀਂ ਆਈ ਹੈ।

 

 

ਖੁਸ਼ੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ। ਜਾਹਨਵੀ ਦੇ ਮੁਕਾਬਲੇ ਉਹ ਲਾਇਮਲਾਇਟ ਵਿਚ ਥੋੜ੍ਹੀ ਘੱਟ ਰਹਿੰਦੀ ਹੈ।  ਉਥੇ ਹੀ ਜਾਹਨਵੀ ਦੀ ਗੱਲ ਕਰੀਏ ਤਾਂ ਧੜਕ ਤੋਂ ਬਾਅਦ ਉਹ 'ਰਣਭੂਮੀ' ਅਤੇ 'ਤਖ਼ਤ' ਫਿਲਮ ਵਿਚ ਨਜ਼ਰ ਆਏਗੀ। ਜਾਹਨਵੀ ਦੀ ਧੜਕ ਫਿਲਮ ਨੇ ਠੀਕ - ਠਾਕ ਬਿਜਨਸ ਕੀਤਾ ਸੀ।

 

 

ਇਸ ਫਿਲਮ ਵਿਚ ਜਾਹਨਵੀ ਦੇ ਨਾਲ ਈਸ਼ਾਨ ਖੱਟਰ ਲੀਡ ਰੋਲ ਵਿਚ ਸਨ। ਇਹ ਫਿਲਮ ਮਰਾਠੀ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਸੀ। ਹਾਲਾਂਕਿ 'ਸੈਰਾਟ' ਦੀ ਤਰ੍ਹਾਂ ਕਾਮਯਾਬੀ ਦੀਆਂ ਸੀੜੀਆਂ ਨਹੀਂ ਚੜ੍ਹ ਪਾਈ। ਹਾਲਾਂਕਿ ਜਾਹਨਵੀ ਅਤੇ ਈਸ਼ਾਨ ਦੀ ਜੋੜੀ ਨੂੰ ਇਸ ਫਿਲਮ ਵਿਚ ਦਰਸ਼ਕਾਂ ਨੇ ਪਸੰਦ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement