
ਹਿੰਦੀ ਸਿਨੇਮਾ ਦੇ ਸਭ ਤੋਂ ਚਹੇਤੇ ਕਲਾਕਾਰ ਅਮੀਤਾਭ ਬੱਚਨ ਦਾ ਅੱਜ 75ਵਾਂ ਜਨਮਦਿਨ ਹੈ। ਅਮੀਤਾਭ ਬੱਚਨ ਉਨ੍ਹਾਂ ਕੁਝ ਅਦਾਕਾਰਾਂ ਵਿਚੋਂ ਇਕ ਹਨ ਜਿਨ੍ਹਾਂ ਦੀ ਦਮਦਾਰ ....
ਮੁੰਬਈ (ਭਾਸ਼ਾ) :- ਹਿੰਦੀ ਸਿਨੇਮਾ ਦੇ ਸਭ ਤੋਂ ਚਹੇਤੇ ਕਲਾਕਾਰ ਅਮੀਤਾਭ ਬੱਚਨ ਦਾ ਅੱਜ 75ਵਾਂ ਜਨਮਦਿਨ ਹੈ। ਅਮੀਤਾਭ ਬੱਚਨ ਉਨ੍ਹਾਂ ਕੁਝ ਅਦਾਕਾਰਾਂ ਵਿਚੋਂ ਇਕ ਹਨ ਜਿਨ੍ਹਾਂ ਦੀ ਦਮਦਾਰ ਐਕਟਿੰਗ ਨੇ ਉਨ੍ਹਾਂ ਦੇ ਆਲੋਚਕਾਂ ਨੂੰ ਵੀ ਹੈਰਾਨ ਕਰ ਦਿਤਾ। ਉਨ੍ਹਾਂ ਦੇ ਉਤਸ਼ਾਹ ਅਤੇ ਕੰਮ ਕਰਨ ਦੀ ਲਗਨ ਨੇ ਅੱਜ ਉਨ੍ਹਾਂ ਨੂੰ ਅਜਿਹੇ ਮੁਕਾਮ ਉੱਤੇ ਪਹੁੰਚਾਇਆ ਹੈ ਜਿਸ ਨੂੰ ਪਾਉਣ ਦਾ ਮੁਕਾਮ ਹਰ ਕੋਈ ਦੇਖਦਾ ਹੈ। ਅਮੀਤਾਭ ਬੱਚਨ ਦੀ ਸੰਘਰਸ਼ ਦੀ ਕਹਾਣੀ ਜਿੰਨੀ ਹੈਰਾਨੀਜਨਕ ਹੈ ਓਨੀ ਰੋਮਾਂਚਕ ਵੀ ਹੈ। ਅਮੀਤਾਭ ਬੱਚਨ ਕਈ ਦਸ਼ਕਾਂ ਤੋਂ ਬਾਲੀਵੁਡ ਵਿਚ ਰਾਜ ਕਰ ਰਹੇ ਹਨ।
Happy birthday to you amitabh bachchan garu pic.twitter.com/xRFwnLSgVK
— Bobbygummadi (@Bobbygummadi1) October 11, 2018
ਉਹ ਫਿਲਮਾਂ ਦੇ ਨਾਲ - ਨਾਲ ਟੀਵੀ ਇੰਡਸਟਰੀ ਵਿਚ ਸਰਗਰਮ ਹਨ। ਇੰਡਰੂਟਰੀ ਵਿਚ ਬਿੱਗ ਬੀ ਦੇ ਨਾਮ ਨਾਲ ਮਸ਼ਹੂਰ ਅਮਿਤਾਭ ਬੱਚਨ ਨੂੰ ਅੱਜ ਵੀ ਦਰਸ਼ਕ ਉਨ੍ਹਾਂ ਨੂੰ ਪਰਦੇ ਉੱਤੇ ਵੇਖਣਾ ਪਸੰਦ ਕਰਦੇ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਹੈ ਜਿਸ ਵਿਚ ਉਹ ਆਮਿਰ ਖਾਨ ਅਤੇ ਕੈਟਰੀਨਾ ਕੈਫ ਨਾਲ ਨਜ਼ਰ ਆਉਣ ਵਾਲੇ ਹਨ। ਅਮੀਤਾਭ ਬੱਚਨ ਦਾ ਜਨਮ 11 ਅਕਤੂਬਰ 1942 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿਚ ਹੋਇਆ ਸੀ।
Happy Birthday @SrBachchan sir , The Mahanayak Of Indian Cinema. Wish You Lots Of Happiness & Good Health. Your social awareness inspire us a lot. My Special Sand Art installation painting on your birthday.
— Sudarsan Pattnaik (@sudarsansand) October 11, 2018
#Happy76thBirthdayABSir pic.twitter.com/Di93ycPaDG
ਉਹ ਪ੍ਰਸਿੱਧ ਕਵੀ ਡਾ. ਹਰੀਵੰਸ਼ ਰਾਏ ਬੱਚਨ ਦੇ ਬੇਟੇ ਹਨ ਅਤੇ ਉਨ੍ਹਾਂ ਦੀ ਮਾਂ ਦਾ ਨਾਮ ਤੇਜੀ ਬੱਚਨ ਸੀ ਜਿਨ੍ਹਾਂ ਨੂੰ ਥਿਏਟਰ ਵਿਚ ਗਹਿਰੀ ਰੂਚੀ ਸੀ ਪਰ ਉਨ੍ਹਾਂ ਨੂੰ ਘਰ ਸੰਭਾਲਨਾ ਪਸੰਦ ਆਇਆ। ਸਾਲ 2003 ਵਿਚ ਅਮਿਤਾਭ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਅਤੇ ਸਾਲ 2007 ਵਿਚ ਉਨ੍ਹਾਂ ਦੀ ਮਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿਤਾ।
I wish you a lot of sunshine that would light up your heart today. Happiest birthday to you! Happy birthday ?? @SrBachchan pic.twitter.com/CxhZngqIHg
— Palakian Shalini?? (@imshalinisingh_) October 11, 2018
ਅਮਿਤਾਭ ਬੱਚਨ ਦੀ ਚਰਚਿਤ ਫਿਲਮਾਂ ਵਿਚ ਜ਼ੰਜੀਰ, ਨਮਕ ਹਰਾਮ, ਰੋਟੀ ਕੱਪੜਾ ਅਤੇ ਮਕਾਨ, ਦੀਵਾਰ, ਕਦੇ ਕਦੇ, ਹੇਰਾਫੇਰੀ, ਅਮਰ ਅਕਬਰ ਐਂਥਨੀ, ਖੂਨ ਪਸੀਨਾ, ਪਰਵਰਿਸ਼, ਕਸਮਾਂ ਵਾਦੇ, ਤਰਿਸ਼ੂਲ, ਡੋਨ, ਮੁਕੱਦਰ ਦਾ ਸਿਕੰਦਰ, ਮਿ. ਨਟਵਰਲਾਲ, ਕਾਲ਼ਾ ਪੱਥਰ, ਸੁਹਾਗ, ਲਾਵਾਰਸ, ਸਿਲਸਿਲਾ, ਕਾਲੀਆ, ਸੱਤੇ ਪੇ ਸੱਤਾ, ਨਮਕ ਹਲਾਲ, ਸ਼ਰਾਬੀ, ਖੁੱਦਾਰ, ਸ਼ਕਤੀ, ਅਗਨੀਪਥ, ਮੋਹਬਤਾਂ, ਏਕ ਰਿਸ਼ਤਾ, ਕਬੀ ਖੁਸ਼ੀ ਕਬੀ ਗ਼ਮ, ਆਂਖੇ, ਅਕਸ, ਕਾਂਟੇ, ਬਾਗਬਾਨ, ਖਾਕੀ, ਵੀਰ - ਜਾਰਾ, ਬਲੈਕ, ਸਰਕਾਰ ਅਤੇ ਕਬੀ ਅਲਵਿਦਾ ਨਾ ਕਹਿਣਾ ਸ਼ਾਮਿਲ ਹਨ।
ਅਮਿਤਾਭ ਬੱਚਨ ਨੂੰ ਸਰਵ ਉੱਤਮ ਅਦਾਕਾਰ ਲਈ 4 ਰਾਸ਼ਟਰੀ ਪੁਰਸਕਾਰ ਮਿਲ ਚੁੱਕੇ ਹਨ। ਉਹਨਾਂ ਨੇ ਕਈ ਅੰਤਰ ਰਾਸ਼ਟਰੀ ਮੰਚਾਂ ਉੱਤੇ ਵੀ ਪੁਰਸਕਾਰ ਜਿੱਤੇ ਹਨ। ਉਹਨਾਂ ਨੂੰ 15 ਫਿਲਮ ਫੇਅਰ ਅਵਾਰਡ ਮਿਲੇ ਹਨ ਅਤੇ 41 ਵਾਰ ਨਾਮੀਨੈਟ ਵੀ ਹੋਏ ਹਨ। ਉਹਨਾਂ ਨੇ ਸਾਲ 1954 ਵਿਚ ਪਦਮਸ਼ਰੀ, ਸਾਲ 2001 ਵਿਚ ਪਦਮ ਭੂਸ਼ਣ ਅਤੇ ਸਾਲ 2015 ਵਿਚ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।