
ਅਪਰਣਾ ਨੇ 2011 ਵਿਚ ਜੋਤਸਨਾ ਕਰੀਏਕਰ ਤੋਂ 'ਜਾਨਕੀ ਬਾ ਮੋਦੀ' ਦੀ ਭੂਮਿਕਾ ਸੰਭਾਲੀ ਸੀ
Bollywood News: ਅਪਰਣਾ ਕਾਨੇਕਰ ਦਾ 83 ਦੀ ਉਮਰ 'ਚ ਮੌਤ ਹੋ ਗਈ ਹੈ। ਸਾਥ ਨਿਭਾਨਾ ਸਾਥੀਆ ਦੀ ਕਲਾਕਾਰ ਅਪਰਨਾ ਕਾਨੇਕਰ ਦੇ ਦੇਹਾਂਤ ਦੀ ਖ਼ਬਰ ਨੇ ਸੀਰੀਅਲ ਦੀ ਸਾਰੀ ਕਾਸਟ ਨੂੰ ਵੱਡਾ ਝਟਕਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਮਸ਼ਹੂਰ ਸ਼ੋਅ ਦੇ ਕਈ ਕਲਾਕਾਰਾਂ ਨੇ ਆਪਣੇ ਕੋ-ਸਟਾਰ ਦੀ ਮੌਤ 'ਤੇ ਦੁੱਖ ਜਤਾਇਆ ਹੈ।
ਦੇਵੋਲੀਨਾ ਭੱਟਾਚਾਰਜੀ ਅਤੇ ਮੁਹੰਮਦ ਨਾਜ਼ਿਮ ਸਟਾਰਰ ਨਾਟਕ 'ਸਾਥੀਆ' 'ਚ 'ਜਾਨਕੀ ਬਾ ਮੋਦੀ' ਦਾ ਕਿਰਦਾਰ ਨਿਭਾਉਣ ਵਾਲੀ ਅਪਰਣਾ ਕਾਨੇਕਰ ਨਹੀਂ ਰਹੀ। ਅਪਰਨਾ ਕਾਨੇਕਰ ਦੇ ਦੇਹਾਂਤ ਦੀ ਖ਼ਬਰ ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਚ ਪਰਿਧੀ ਦਾ ਕਿਰਦਾਰ ਨਿਭਾਉਣ ਵਾਲੀ ਲਵੀ ਸਾਸਨ ਨੇ ਸੋਸ਼ਲ ਮੀਡੀਆ 'ਤੇ ਦਿੱਤੀ।
ਲਵੀ ਨੇ ਮਰਹੂਮ ਅਦਾਕਾਰਾ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਇਸ ਮੰਦਭਾਗੀ ਖ਼ਬਰ ਬਾਰੇ ਜਾਣ ਕੇ ਉਨ੍ਹਾਂ ਦਾ ਦਿਲ ਭਾਰੀ ਹੋ ਗਿਆ ਹੈ। ਆਪਣੀ ਪੋਸਟ ਵਿਚ ਅਭਿਨੇਤਰੀ ਨੇ ਅਪਰਨਾ ਕਾਨੇਕਰ ਨੂੰ 'ਸਭ ਤੋਂ ਸੁੰਦਰ ਅਤੇ ਮਜ਼ਬੂਤ ਵਿਅਕਤੀ' ਦੱਸਿਆ ਹੈ। ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ, ਅਭਿਨੇਤਰੀ ਨੇ ਉਨ੍ਹਾਂ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਨੇ ਬਜ਼ੁਰਗ ਕਲਾਕਾਰ ਨਾਲ ਇੱਕ ਅਭੁੱਲ ਸਮਾਂ ਬਿਤਾਇਆ ਹੈ।
ਤਾਨਿਆ ਸ਼ਰਮਾ, ਭਾਵਨੀ ਪੁਰੋਹਿਤ, ਅਤੇ ਵੰਦਨਾ ਵਿਟਲਾਨੀ ਸਮੇਤ ਹੋਰ ਟੀਵੀ ਹਸਤੀਆਂ ਨੇ ਵੀ ਅਪਰਨਾ ਦੀ ਮੌਤ 'ਤੇ ਦੁੱਖ ਜਤਾਇਆ ਅਤੇ ਸ਼ਰਧਾਂਜਲੀ ਦਿੱਤੀ। ਅਪਰਣਾ ਨੇ 2011 ਵਿਚ ਜੋਤਸਨਾ ਕਰੀਏਕਰ ਤੋਂ ਜਾਨਕੀ ਬਾ ਮੋਦੀ ਦੀ ਭੂਮਿਕਾ ਸੰਭਾਲੀ ਅਤੇ ਪੰਜ ਸਾਲ ਤੱਕ ਇਹ ਭੂਮਿਕਾ ਨਿਭਾਈ।
(For more news apart from Actress Aparna Karekar Died In The Age Of 83, Stay tuned to Rozana Spokesman).