ਅੰਡਰਵਰਲਡ ਡਾਨ ਰਵੀ ਪੁਜਾਰੀ ਬਾਰੇ ਪੁੱਛਣ 'ਤੇ ਪ੍ਰੀਟੀ ਜ਼ਿੰਟਾ ਨੇ ਲਿਆ ਸੀ ਇਹਨਾਂ ਖਿਡਾਰੀਆਂ ਦਾ ਨਾਮ
Published : Feb 6, 2019, 1:52 pm IST
Updated : Feb 6, 2019, 2:10 pm IST
SHARE ARTICLE
Priety Zinta
Priety Zinta

ਬਾਲੀਵੁਡ ਅਤੇ ਅੰਡਰਵਰਲਡ ਦਾ ਗੱਠਜੋਡ਼ ਕੋਈ ਨਵੀਂ ਗੱਲ ਨਹੀਂ ਹੈ। ਖਾਸ ਤੌਰ 'ਤੇ ਅੰਡਰਵਰਲਡ ਡਾਨ ਅਤੇ ਬਾਲੀਵੁਡ ਅਭਿਨੇਤਰੀਆਂ ਕੀਤੀ। ਹੁਣ ਅਫ਼ਰੀਕੀ ਦੇਸ਼ ਸੇਨੇਗਲ...

ਨਵੀਂ ਦਿੱਲੀ : ਬਾਲੀਵੁਡ ਅਤੇ ਅੰਡਰਵਰਲਡ ਦਾ ਗੱਠਜੋਡ਼ ਕੋਈ ਨਵੀਂ ਗੱਲ ਨਹੀਂ ਹੈ। ਖਾਸ ਤੌਰ 'ਤੇ ਅੰਡਰਵਰਲਡ ਡਾਨ ਅਤੇ ਬਾਲੀਵੁਡ ਅਭਿਨੇਤਰੀਆਂ ਕੀਤੀ। ਹੁਣ ਅਫ਼ਰੀਕੀ ਦੇਸ਼ ਸੇਨੇਗਲ ਵਿਚ ਭਾਰਤ ਦੇ ਮੋਸਟ ਵਾਂਟਿਡ ਅੰਡਰਵਰਲਡ ਡਾਨ ਰਵੀ ਪੁਜਾਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਾਲੀਵੁਡ ਐਕਟਰੈਸ ਪ੍ਰੀਟੀ ਜ਼ਿੰਟਾ ਦਾ ਨਾਮ ਸੁਰਖੀਆਂ ਵਿਚ ਆ ਰਿਹਾ ਹੈ। ਇਸ ਨਾਲ ਜੁੜਿਆ ਇਕ ਪੁਰਾਣਾ ਮਾਮਲਾ ਵੀ ਹੈ, ਜਦੋਂ ਮੁੰਬਈ ਪੁਲਿਸ ਨੇ ਰਵੀ ਪੁਜਾਰੀ ਬਾਰੇ ਪ੍ਰੀਟੀ ਜ਼ਿੰਟਾ ਤੋਂ ਪੁੱਛਗਿਛ ਕੀਤੀ ਸੀ। ਦੱਸ ਦਈਏ ਕਿ ਰਵੀ ਪੁਜਾਰੀ ਨੂੰ 22 ਜਨਵਰੀ ਨੂੰ ਸੇਨੇਗਲ ਦੀ ਰਾਜਧਾਨੀ ਡਕਾਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

Ness Wadia and Preity ZintaNess Wadia and Preity Zinta

26 ਜਨਵਰੀ ਨੂੰ ਭਾਰਤੀ ਦੂਤਾਵਾਸ ਨੂੰ ਉਸ ਦੀ ਗ੍ਰਿਫ਼ਤਾਰੀ ਦੀ ਆਧਿਕਾਰਿਕ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਭਾਰਤ ਤੋਂ ਮੁੰਬਈ ਪੁਲਿਸ ਅਤੇ ਅਧਿਕਾਰੀਆਂ ਦੀ ਇਕ ਟੀਮ ਉਸਦੀ ਸਪੁਰਦਗੀ ਲਈ ਵਿਸ਼ੇਸ਼ ਜਹਾਜ਼ ਤੋਂ ਸੇਨੇਗਲ ਰਵਾਨਾ ਕਰ ਦਿਤਾ ਗਿਆ ਸੀ। ਗੱਲ 2014 ਦੀ ਹੈ। ਉਸ ਸਾਲ ਆਈਪੀਐਲ ਮੈਚਾਂ ਦੇ ਦੌਰਾਨ ਐਕਟਰੈਸ ਪ੍ਰੀਟੀ ਜ਼ਿੰਟਾ ਅਤੇ ਉਨ੍ਹਾਂ ਦੇ ਪੁਰਾਣੇ ਬੁਆਇਫਰੈਂਡ ਉਦਯੋਗਪਤੀ ਨੇਸ ਵਾਡਿਆ ਵਿਚਕਾਰ ਵਿਵਾਦ ਹੋ ਗਿਆ ਸੀ। ਇਸ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੇ 12 ਜੂਨ 2014 ਨੂੰ ਨੇਸ ਵਾਡਿਆ ਵਿਰੁਧ ਮੁੰਬਈ ਦੇ ਮਰੀਨ ਡਰਾਇਵ ਪੁਲਿਸ ਸਟੇਸ਼ਨ ਵਿਚ ਐਫ਼ਆਈਆਰ ਦਰਜ ਕਰਾਈ ਸੀ।

Preity ZintaPreity Zinta

ਇਸ ਵਿਚ ਉਨ੍ਹਾਂ ਨੇ ਨੇਸ ਵਾਡਿਆ ਉਤੇ 30 ਮਈ ਨੂੰ ਹੋਏ ਆਈਪੀਐਏਲ ਮੈਚ ਦੇ ਦੌਰਾਨ ਛੇੜਛਾੜ ਅਤੇ ਧਮਕੀ ਦੇਣ ਦਾ ਇਲਜ਼ਾਮ ਲਗਾਇਆ ਸੀ। ਇਸ ਤੋਂ ਬਾਅਦ ਨੇਸ ਦੇ ਪਿਤਾ ਨੁਸਲੀ ਵਾਡਿਆ ਨੇ ਵੀ ਮੁੰਬਈ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ ਕਿ ਉਨ੍ਹਾਂ ਨੂੰ ਅੰਡਰਵਰਲਡ ਡਾਨ ਰਵੀ ਪੁਜਾਰੀ ਵਲੋਂ ਧਮਕੀਆਂ ਮਿਲ ਰਹੀਆਂ ਹਨ। ਰਵੀ ਪੁਜਾਰੀ ਨੇ ਉਸ ਸਮੇਂ ਫੋਨ 'ਤੇ ਧਮਕੀ ਦਿੰਦੇ ਸਮੇਂ ਨੁਸਲੀ ਵਾਡਿਆ ਨੂੰ ਦੱਸਿਆ ਸੀ ਕਿ ਉਹ ਆਸਟ੍ਰਲੀਆ ਵਿਚ ਹੈ। ਉਸਨੇ ਧਮਕੀ ਦਿਤੀ ਸੀ ਕਿ ਉਹ ਅਪਣੇ ਬੇਟੇ ਨੇਸ ਵਾਡਿਆ ਨੂੰ ਸਮਝਾ ਦੇਣ ਕਿ ਉਹ ਪ੍ਰੀਤੀ ਜ਼ਿੰਟਾ ਦੇ ਆਸਪਾਸ ਨਾ ਵਿਖਣ, ਨਹੀਂ ਤਾਂ ਉਸ ਦਾ ਕਾਰੋਬਾਰ ਕਰਨਾ ਮੁਸ਼ਕਲ ਕਰ ਦੇਵੇਗਾ। 

Preity Zinta and Don Ravi PujaraPreity Zinta and Don Ravi Pujari

ਨੁਸਲੀ ਵਾਡਿਆ ਨੇ ਅਪਣੀ ਸ਼ਿਕਾਇਤ ਵਿਚ ਪੁਲਿਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਰਵੀ ਪੁਜਾਰੀ ਦੇ ਨਾਮ 'ਤੇ ਧਮਕੀ ਭਰੇ ਪੰਜ ਫੋਨ ਕਾਲ ਅਤੇ ਇਕ ਐਸਐਮਐਸ ਆਇਆ ਸੀ। ਐਸਐਮਐਸ ਵਿਚ ਲਿਖਿਆ ਸੀ ਕਿ ਪ੍ਰੀਤੀ ਜ਼ਿੰਟਾ ਨੂੰ ਪਰੇਸ਼ਾਨ ਨਹੀਂ ਕਰੋ। ਉਸ ਮਾਮਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਵੀ ਪੁਜਾਰੀ ਭਾਰਤ ਦੀ ਮੋਸਟ ਵਾਂਟਿਡ ਸੂਚੀ ਵਿਚ ਸ਼ਾਮਿਲ ਹੋ ਚੁੱਕਿਆ ਸੀ। ਇਸ ਲਈ ਉਸਦਾ ਨਾਮ ਆਉਂਦੇ ਹੀ ਪੁਲਿਸ ਸੁਚੇਤ ਹੋ ਗਈ। ਨੁਸਲੀ ਵਾਡਿਆ ਦੀ ਇਸ ਸ਼ਿਕਾਇਤ 'ਤੇ ਮੁੰਬਈ ਪੁਲਿਸ ਨੇ ਪ੍ਰੀਤੀ ਜ਼ਿੰਟਾ ਤੋਂ ਪੁੱਛਗਿਛ ਕੀਤੀ ਸੀ।

Ravi Shastri and Cheteshwar PujaraRavi Shastri and Cheteshwar Pujara

ਮੁੰਬਈ ਪੁਲਿਸ ਪ੍ਰੀਟੀ ਜ਼ਿੰਟਾ ਤੋਂ ਪੁੱਛਗਿਛ ਕਰ ਰਵੀ ਪੁਜਾਰਾ ਨਾਲ ਉਨ੍ਹਾਂ ਦੇ ਕੁਨੈਕਸ਼ਨ ਦੀ ਜਾਂਚ ਕਰਨਾ ਚਾਹੁੰਦੀ ਸੀ। ਇਸ ਉਤੇ ਪ੍ਰੀਟੀ ਜ਼ਿੰਟਾ ਨੇ ਮੁੰਬਈ ਪੁਲਿਸ ਨੂੰ ਦੱਸਿਆ ਸੀ ਕਿ ਉਹ ਕਿਸੇ ਅੰਡਰਵਰਲਡ ਡਾਨ ਰਵੀ ਪੁਜਾਰੀ ਨੂੰ ਨਹੀਂ ਜਾਣਦੀ ਹੈ।  ਪ੍ਰੀਤੀ ਜ਼ਿੰਟਾ ਨੇ ਕਿਹਾ ਸੀ ਕਿ ਉਹ ਰਵੀ ਪੁਜਾਰੀ ਨਾਲ ਮਿਲਦੇ - ਜੁਲਦੇ ਨਾਮ ਦੇ ਦੋ ਸਾਬਕਾ ਖਿਡਾਰੀਆਂ ਨੂੰ ਜ਼ਰੂਰ ਜਾਣਦੀ ਹਨ,  ਇਹਨਾਂ ਵਿਚ ਇਕ ਰਵੀ ਸ਼ਾਸਤਰੀ ਅਤੇ ਦੂਜੇ ਚੇਤੇਸ਼ਵਰ ਪੁਜਾਰਾ ਹੈ। ਉਹ ਇਨ੍ਹਾਂ ਦੋਵਾਂ ਨੂੰ ਵਿਅਕਤੀਗਤ ਤੌਰ 'ਤੇ ਜਾਣਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement