ਪਤਨੀ ਦੇ ਇਲਜ਼ਾਮਾਂ ’ਤੇ ਪਹਿਲੀ ਵਾਰ ਬੋਲੇ ਨਵਾਜ਼ੂਦੀਨ ਸਿੱਦੀਕੀ, “ਮੇਰੀ ਚੁੱਪ ਕਾਰਨ ਮੈਂ ਹਰ ਥਾਂ ਗਲਤ ਸਾਬਤ ਹੋਇਆ”
Published : Mar 6, 2023, 2:45 pm IST
Updated : Mar 6, 2023, 2:45 pm IST
SHARE ARTICLE
Nawazuddin Siddiqui breaks silence on ex-wife Aaliya's accusations
Nawazuddin Siddiqui breaks silence on ex-wife Aaliya's accusations

“ਮੈਂ ਸ਼ਾਂਤ ਰਿਹਾ ਕਿਉਂਕਿ ਮੇਰੇ ਬੱਚਿਆਂ ਨੇ ਇਹ ਸਾਰਾ ਡਰਾਮਾ ਕਿਤੇ ਨਾ ਕਿਤੇ ਪੜ੍ਹਿਆ ਹੋਵੇਗਾ”

 

ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਉਹਨਾਂ ਦੀ ਸਾਬਕਾ ਪਤਨੀ ਆਲੀਆ ਵਿਚਾਲੇ ਵਿਵਾਦ ਪਿਛਲੇ ਕੁਝ ਸਮੇਂ ਤੋਂ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ 'ਚ ਆਲੀਆ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਇਲਜ਼ਾਮ ਲਗਾਇਆ ਸੀ ਕਿ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਘਰ 'ਚ ਐਂਟਰੀ ਨਹੀਂ ਦਿੱਤੀ ਜਾ ਰਹੀ ਹੈ। ਹਾਲਾਂਕਿ ਨਵਾਜ਼ੂਦੀਨ ਦੀ ਟੀਮ ਪਹਿਲਾਂ ਹੀ ਇਹਨਾਂ ਇਲਜ਼ਾਮਾਂ ਨੂੰ ਖਾਰਿਜ ਕਰ ਚੁੱਕੀ ਹੈ। ਇਸ ਦੌਰਾਨ ਪਹਿਲੀ ਵਾਰ ਖੁਦ ਨਵਾਜ਼ੂਦੀਨ ਸਿੱਦੀਕੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਮੁੱਦੇ 'ਤੇ ਆਪਣਾ ਬਿਆਨ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਮੇਰੀ ਚੁੱਪ ਕਾਰਨ ਮੈਂ ਹਰ ਥਾਂ ਗਲਤ ਸਾਬਤ ਹੋਇਆ ਹਾਂ। ਮੈਂ ਇੰਨੇ ਦਿਨ ਸ਼ਾਂਤ ਰਿਹਾ ਕਿਉਂਕਿ ਮੇਰੇ ਬੱਚਿਆਂ ਨੇ ਇਹ ਸਾਰਾ ਡਰਾਮਾ ਕਿਤੇ ਨਾ ਕਿਤੇ ਪੜ੍ਹਿਆ ਹੋਵੇਗਾ।

ਇਹ ਵੀ ਪੜ੍ਹੋ: ਪੰਜਾਬ ਭਾਜਪਾ ਨੇ ਕਾਨੂੰਨ ਵਿਵਸਥਾ ’ਤੇ ਚਰਚਾ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਕੀਤੀ ਮੰਗ

ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਬਿਆਨ ਜਾਰੀ ਕਰਦੇ ਹੋਏ ਨਵਾਜ਼ੂਦੀਨ ਸਿੱਦੀਕੀ ਨੇ ਲਿਖਿਆ, ''ਮੇਰੀ ਚੁੱਪ ਕਾਰਨ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ, ਇਸ ਲਈ ਮੈਂ ਕੁਝ ਗੱਲਾਂ ਸਪੱਸ਼ਟ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਬੱਚਿਆਂ ਨੂੰ ਮੁੰਬਈ ਅਤੇ ਦੁਬਈ ਦੋਵੇਂ ਥਾਵਾਂ ’ਤੇ ਇਕ-ਇਕ ਫਲੈਟ ਦਿੱਤਾ ਹੈ, ਜਿਸ ਦੀ ਮਾਲਕ ਆਲੀਆ ਹੈ। ਮੈਂ ਇਹ ਸਭ ਆਪਣੇ ਬੱਚਿਆਂ ਲਈ ਹੀ ਕੀਤਾ ਹੈ। ਮੈਂ ਪਿਛਲੇ 2 ਸਾਲਾਂ ਤੋਂ ਆਲੀਆ ਨੂੰ ਹਰ ਮਹੀਨੇ 10 ਲੱਖ ਰੁਪਏ ਦਿੰਦਾ ਹਾਂ, ਤਾਂ ਜੋ ਮੇਰੇ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਹੋ ਸਕੇ। ਦੁਬਈ ਜਾਣ ਤੋਂ ਪਹਿਲਾਂ ਆਲੀਆ ਨੂੰ ਹਰ ਮਹੀਨੇ 5-7 ਲੱਖ ਰੁਪਏ ਦਿੱਤੇ ਜਾਂਦੇ ਸਨ”।

ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ’ਚ ਯੂਕੇ ਸਰਕਾਰ, ਅਗਲੇ ਹਫ਼ਤੇ ਪੇਸ਼ ਹੋ ਸਕਦਾ ਹੈ ਬਿੱਲ 

ਨਵਾਜ਼ੂਦੀਨ ਨੇ ਅੱਗੇ ਲਿਖਿਆ, "ਆਲੀਆ ਮੇਰਾ ਕਰੀਅਰ ਬਰਬਾਦ ਕਰਨਾ ਅਤੇ ਮੈਨੂੰ ਬਦਨਾਮ ਕਰਨਾ ਚਾਹੁੰਦੀ ਹੈ, ਇਸ ਲਈ ਉਹ ਵੀਡੀਓ ਬਣਾ ਰਹੀ ਹੈ ਅਤੇ ਸ਼ੇਅਰ ਕਰ ਰਹੀ ਹੈ। ਉਸ ਨੇ ਭਾਰਤ ਬੁਲਾਏ ਜਾਣ ਤੋਂ ਪਹਿਲਾਂ 45 ਦਿਨਾਂ ਤੱਕ ਮੇਰੇ ਬੱਚਿਆਂ ਨੂੰ ਬੰਧਕ ਬਣਾ ਕੇ ਰੱਖਿਆ। ਉਹ ਪੈਸੇ ਦੀ ਮੰਗ ਕਰਦੇ ਹੋਏ ਮੇਰੇ 'ਤੇ ਝੂਠੇ ਕੇਸ ਦਰਜ ਕਰਵਾਉਂਦੀ ਹੈ ਅਤੇ ਪੈਸੇ ਮਿਲਣ ਮਗਰੋਂ ਕੇਸ ਵਾਪਸ ਲੈ ਲੈਂਦੀ ਹੈ, ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ”।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ 88 ਹਜ਼ਾਰ ਰਾਸ਼ਨ ਕਾਰਡ ਕੀਤੇ ਰੱਦ, ਸਾਢੇ ਤਿੰਨ ਲੱਖ ਲੋਕਾਂ ਨੂੰ ਨਹੀਂ ਮਿਲੇਗਾ ਸਰਕਾਰੀ ਰਾਸ਼ਨ 

ਨਵਾਜ਼ ਨੇ ਆਪਣੇ ਬਿਆਨ 'ਚ ਅੱਗੇ ਲਿਖਿਆ, "ਕੋਈ ਵੀ ਮਾਤਾ-ਪਿਤਾ ਆਪਣੇ ਬੱਚਿਆਂ ਨਾਲ ਅਜਿਹਾ ਨਹੀਂ ਕਰ ਸਕਦਾ, ਜਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਹਰ ਮਾਤਾ-ਪਿਤਾ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਚਾਹੁੰਦੇ ਹਨ। ਮੈਂ ਸ਼ੋਰਾ ਅਤੇ ਯਾਨੀ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਉਹਨਾਂ ਦੇ ਬਿਹਤਰ ਭਵਿੱਖ ਲਈ ਕੁਝ ਵੀ ਕਰ ਸਕਦਾ ਹਾਂ। ਮੈਨੂੰ ਆਪਣੇ ਦੇਸ਼ ਦੀ ਨਿਆਂਪਾਲਿਕਾ 'ਤੇ ਭਰੋਸਾ ਹੈ।''

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement