
ਲੜਕੀ ਦਾ ਦਾਅਵਾ ਹੈ ਕਿ ਉਹ ਅਭਿਨੇਤਾ ਦੇ ਦੁਬਈ ਵਾਲੇ ਘਰ ਵਿਚ ਫਸ ਗਈ ਹੈ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਇਹਨੀਂ ਦਿਨੀਂ ਆਪਣੀ ਘਰੇਲੂ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਉਹਨਾਂ ਦੀ ਪਤਨੀ ਆਲੀਆ ਸਿੱਦੀਕੀ ਨੇ ਨਵਾਜ਼ੂਦੀਨ 'ਤੇ ਕਈ ਇਲਜ਼ਾਮ ਲਗਾਏ ਸਨ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਮਾਂ ਨਾਲ ਆਲੀਆ ਦਾ ਪ੍ਰਾਪਰਟੀ ਵਿਵਾਦ ਚੱਲ ਰਿਹਾ ਹੈ। ਹੁਣ ਨਵਾਜ਼ੂਦੀਨ ਦੇ ਘਰ ਕੰਮ ਕਰਨ ਵਾਲੀ ਲੜਕੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਲੜਕੀ ਦਾ ਦਾਅਵਾ ਹੈ ਕਿ ਉਹ ਅਭਿਨੇਤਾ ਦੇ ਦੁਬਈ ਵਾਲੇ ਘਰ ਵਿਚ ਫਸ ਗਈ ਹੈ ਜਿੱਥੇ ਉਸ ਕੋਲ ਖਾਣਾ ਖਤਮ ਹੋ ਗਿਆ ਹੈ ਅਤੇ ਉਸ ਕੋਲ ਪੈਸੇ ਨਹੀਂ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਬੁੱਢੇ ਨਾਲ਼ੇ ਦੀ ਸਫ਼ਾਈ ਲਈ 650 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ
ਵੀਡੀਓ 'ਚ ਲੜਕੀ ਰੋਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਆਲੀਆ ਸਿੱਦੀਕੀ ਦੇ ਵਕੀਲ ਰਿਜ਼ਵਾਨ ਨੇ ਸ਼ੇਅਰ ਕੀਤਾ ਹੈ। ਲੜਕੀ ਨੇ ਦੱਸਿਆ ਕਿ ਉਸ ਦਾ ਨਾਂਅ ਸਪਨਾ ਹੈ। ਉਹ ਦੁਬਈ ਵਿਚ ਫਸੀ ਹੋਈ ਹੈ। ਦੂਜੇ ਪਾਸੇ ਰਿਜ਼ਵਾਨ ਨੇ ਲਿਖਿਆ ਕਿ ਸਪਨਾ ਨੂੰ ਗਲਤ ਤਰੀਕੇ ਨਾਲ ਨੌਕਰੀ 'ਤੇ ਰੱਖਿਆ ਗਿਆ ਸੀ ਅਤੇ ਵੀਜ਼ਾ ਫੀਸ ਦੇ ਬਹਾਨੇ ਉਸ ਦੀ ਤਨਖਾਹ ਕੱਟ ਲਈ ਗਈ ਸੀ।
ਇਹ ਵੀ ਪੜ੍ਹੋ : ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਮੈਂਬਰ ਬਣਾ ਕੇ ਕਾਂਗਰਸ ਨੇ ਪੀੜਤਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ- ਜਰਨੈਲ ਸਿੰਘ
ਕਿਹਾ ਜਾ ਰਿਹਾ ਹੈ ਕਿ ਸਰਕਾਰੀ ਰਿਕਾਰਡ ਮੁਤਾਬਕ ਸਪਨਾ ਨੂੰ ਇਕ ਅਣਦੱਸੀ ਕੰਪਨੀ ਵਿਚ ਸੇਲਜ਼ ਮੈਨੇਜਰ ਵਜੋਂ ਨਿਯੁਕਤ ਕੀਤਾ ਗਿਆ ਸੀ ਪਰ ਅਸਲ ਵਿਚ ਉਹ ਦੁਬਈ ਵਿਚ ਨਵਾਜ਼ੂਦੀਨ ਦੇ ਬੱਚਿਆਂ ਦੀ ਦੇਖਭਾਲ ਕਰ ਰਹੀ ਸੀ। ਸਪਨਾ ਨੇ ਵਕੀਲ ਨੂੰ ਦੱਸਿਆ ਕਿ ਨਵਾਜ਼ੂਦੀਨ ਨੇ ਉਸ ਨੂੰ ਦੁਬਈ 'ਚ ਪੂਰੀ ਤਰ੍ਹਾਂ ਇਕੱਲਾ ਛੱਡ ਦਿੱਤਾ ਹੈ ਅਤੇ ਉਸ ਕੋਲ ਖਾਣ ਲਈ ਵੀ ਕੁਝ ਨਹੀਂ ਹੈ। ਇਕ ਹੋਰ ਟਵੀਟ 'ਚ ਵਕੀਲ ਨੇ ਕਿਹਾ ਕਿ ਸਪਨਾ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਸਿਰਫ ਪਹਿਲੇ ਮਹੀਨੇ ਦੀ ਤਨਖਾਹ ਮਿਲੀ ਹੈ।
ਇਹ ਵੀ ਪੜ੍ਹੋ : ਸੰਦੀਪ ਸਿੰਘ ਦੇ ਅਸਤੀਫੇ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ’ਚ ਹੰਗਾਮਾ, ਕਾਂਗਰਸ ਵੱਲੋਂ ਨਾਅਰੇਬਾਜ਼ੀ
ਵੀਡੀਓ 'ਚ ਸਪਨਾ ਨੇ ਕਿਹਾ, 'ਸਰ ਨੇ ਮੈਨੂੰ ਮੈਡਮ ਦੇ ਜਾਣ ਤੋਂ ਬਾਅਦ ਵੀਜ਼ਾ ਲਗਾ ਕੇ ਦਿੱਤਾ ਸੀ। ਉਹ ਮੇਰੀ ਤਨਖਾਹ ਵਿਚੋਂ ਮੇਰੇ ਵੀਜ਼ੇ ਦੇ ਪੈਸੇ ਕੱਟ ਰਹੇ ਸਨ। ਦੋ ਮਹੀਨਿਆਂ ਤੋਂ ਮੈਨੂੰ ਤਨਖਾਹ ਨਹੀਂ ਮਿਲੀ, ਜਿਸ ਕਾਰਨ ਮੈਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੀਦੀ ਹੁਣੇ-ਹੁਣੇ ਗਈ ਹੈ, ਉਸ ਨੂੰ ਵੀ ਬਹੁਤ ਮੁਸ਼ਕਲਾਂ ਆ ਰਹੀਆਂ ਸਨ। ਉਹਨਾਂ ਨੂੰ ਭਾਰਤ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਉਹ ਵੀ ਬੜੀ ਮੁਸ਼ਕਲ ਨਾਲ ਭਾਰਤ ਪਹੁੰਚੀ ਹੈ। ਇਸ ਸਮੇਂ ਮੈਂ ਇੱਥੇ ਦੁਬਈ ਵਿਚ ਇਕੱਲੀ ਹਾਂ, ਮੇਰੇ ਕੋਲ ਕੁਝ ਖਾਣ ਲਈ ਵੀ ਪੈਸੇ ਨਹੀਂ ਹਨ। ਮੈਂ ਅਪੀਲ ਕਰਦੀ ਹਾਂ ਕਿ ਮੈਨੂੰ ਇੱਥੋਂ ਕੱਢੋ ਅਤੇ ਮੈਨੂੰ ਮੇਰੀ ਤਨਖਾਹ ਚਾਹੀਦੀ ਹੈ। ਮੈਂ ਘਰ ਜਾਣਾ ਚਾਹੁੰਦਾ ਹਾਂ। ਮੈਨੂੰ ਮੇਰੀ ਟਿਕਟ ਅਤੇ ਤਨਖਾਹ ਚਾਹੀਦੀ ਹੈ, ਮੈਂ ਤੁਹਾਨੂੰ ਇਹੀ ਬੇਨਤੀ ਕਰਦੀ ਹਾਂ’। ਖ਼ਬਰਾਂ ਅਨੁਸਾਰ 2021 ਵਿਚ ਨਵਾਜ਼ੂਦੀਨ ਦੀ ਪਤਨੀ ਆਲੀਆ ਆਪਣੇ ਦੋ ਬੱਚਿਆਂ ਨਾਲ ਦੁਬਈ ਰਹਿਣ ਲਈ ਗਈ ਸੀ। ਉਹ ਜਨਵਰੀ 'ਚ ਭਾਰਤ ਵਾਪਸ ਆਈ ਸੀ ਅਤੇ ਉਦੋਂ ਤੋਂ ਹੀ ਉਹਨਾਂ ਅਤੇ ਨਵਾਜ਼ ਵਿਚਾਲੇ ਵਿਵਾਦ ਚੱਲ ਰਿਹਾ ਹੈ।