
ਜ਼ਮਾਨਤ ਦੀ ਅਰਜ਼ੀ ਦਿਤੀ ਗਈ ਸੀ ਪਰ ਇਸ 'ਤੇ ਜੋਧਪੁਰ ਦੀ ਅਦਾਲਤ ਵਲੋਂ ਫੈਸਲਾ ਕੱਲ ਨੂੰ ਸੁਣਾਇਆ ਜਾਵੇਗਾ
20 ਸਾਲ ਪੁਰਾਣੇ ਕਾਲੇ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਸੀ. ਜੇ..ਐੱਮ. ਕੋਰਟ ਨੇ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਅਤੇ 10,000 ਰੁਪਏ ਦਾ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਰਾਤ ਵੀ ਜੇਲ੍ਹ ਦੇ ਅੰਦਰ ਹੀ ਬੀਤੀ। ਹਾਲਾਂਕਿ ਬਾਕੀਆਂ ਨੂੰ ਇਸ ਮਾਮਲੇ 'ਚ ਕੋਰਟ ਨੇ ਇਸ ਮਾਮਲੇ ਨਾਲ ਜੁੜੇ ਬਾਕੀ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਸਲਮਾਨ ਵਿਰੁੱਧ ਸੁਣਾਏ ਗਏ ਇਸ ਫੈਸਲੇ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹਨ । ਉੱਥੇ ਹੁਣ ਐਕਟਰ ਦੀ ਸਜ਼ਾ ਨੂੰ ਲੈ ਕੇ ਬਾਲੀਵੁੱਡ ਅਤੇ ਟੀ. ਵੀ. ਸੈਲੇਬਸ ਦੇ ਰਿਐਕਸ਼ਨ ਵੀ ਸਾਹਮਣੇ ਆਉਣ ਲੱਗ ਗਏ ਹਨ।Support to Salman Khan
Support to Salman Khan ਸਲਮਾਨ ਦੇ ਹੱਕ ਵਿਚ ਖੜ੍ਹੇ ਸੇਲੇਬਸ 'ਚ ਕਈ ਫ਼ਿਲਮਾਂ ਚ ਉਨ੍ਹਾਂ ਦੀ ਸਹਿ ਕਲਾਕਾਰ ਰਹਿ ਚੁਕੀ ਰਾਣੀ ਮੁਖਰਜੀ, ਬਿਗ ਬਾਸ ਜੇਤੂ ਸ਼ਿਲਪਾ ਸ਼ਿੰਦੇ, ਟੀਵੀ ਕਲਾਕਾਰ ਕਾਮਿਆ ਪੰਜਾਬੀ, ਸੋਨਾ ਮਹਾਪਾਤਰਾ, ਪ੍ਰਿਆ ਗੁਪਤਾ, ਮਨਵੀਰ ਗੁੱਜਰ, ਸੁਭਾਸ਼ ਘਈ ਸਮੇਤ ਕਈ ਸਿਤਾਰਿਆਂ ਦੇ ਰਿਐਕਸ਼ਨ ਆਏ ਹਨ। ਸੈਲੇਬਸ ਸਲਮਾਨ ਖਾਨ ਨੂੰ ਖੁੱਲ੍ਹ ਕੇ ਸਹਿਯੋਗ ਦੇ ਰਹੇ ਹਨ ਅਤੇ ਕੋਰਟ ਵਲੋਂ ਸੁਣਾਏ ਗਏ ਫੈਸਲੇ 'ਤੇ ਸਵਾਲ ਚੁੱਕੇ ਹਨ ।
Support to Salman Khanਦੱਸਣਯੋਗ ਹੈ ਕਿ ਜਿਥੇ ਫਿਲਮ ਇੰਡਸਟਰੀ ਦੇ ਲੋਕ ਸੋਸ਼ਲ ਮੀਡੀਆ ਰਾਹੀਂ ਸਲਮਾਨ ਨੂੰ ਸੁਪੋਰਟ ਕਰ ਰਹੇ ਹਨ ਉਥੇ ਹੀ ਫਿਲਮ ਇੰਡਸਟਰੀ ਦੇ ਕਈ ਕਰੀਬੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਘਰ ਪਹੁੰਚ ਰਹੇ ਹਨ । ਜਿਨਾਂ 'ਚ ਸਲਮਾਨ ਦੇ ਬੁਰੇ ਸਮੇਂ 'ਚ ਸਾਬਕਾ ਭਾਬੀ ਮਲਾਇਕਾ ਅਰੋੜਾ ਵੀ ਪਰਿਵਾਰ ਦੇ ਨਾਲ ਖੜੀ ਹੈ । ਇਸ ਦੌਰਾਨ ਸਲਮਾਨ ਖਾਨ ਦੀ ਭੈਣ ਅਰਪਿਤਾ ਸ਼ਰਮਾ ਦੇ ਪਤੀ ਆਯੁਸ਼ ਸ਼ਰਮਾ ਵੀ ਸਲਮਾਨ ਦੇ ਘਰ ਪਹੁੰਚੇ ਜੋ ਕਿ ਕਾਫੀ ਪ੍ਰੇਸ਼ਾਨ ਨਜ਼ਰ ਆਏ। ਹਾਲਾਂਕਿ ਅਰਪਿਤਾ ਕੱਲ ਅਦਾਲਤ ਰੂਮ 'ਚ ਵੀ ਸਲਮਾਨ ਨਾਲ ਹੀ ਸੀ। ਉਥੇ ਹੀ ਇਸ ਮੌਕੇ ਸਲਮਾਨ ਖਾਨ ਦੀ ਰਿਮਰ ਗਰਲਫ੍ਰੈਂਡ ਕਟਰੀਨਾ ਕੈਫ਼ ਵੀ ਮੌਕੇ ਤੇ ਮੌਜੂਦ ਰਹੀ
Support to Salman Khanਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਸਲਮਾਨ ਖ਼ਾਨ ਦੇ ਘਰ ਜਾਣ ਵਾਲਿਆਂ 'ਚ ਸੋਨਾਕਸ਼ੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸ਼ਤਰੂਘਨ ਸਿਨਹਾ ਦੀ ਪਤਨੀ ਉਨ੍ਹਾਂ ਦੇ ਘਰ ਪਹੁੰਚੇ ਇਸ ਦੇ ਨਾਲ ਹੀ ਲਕੀ ਫਿਲਮ ਫੇਮ ਅਦਾਕਾਰਾ ਸਨੇਹਾ ਉਲਾਲ ਵੀ ਪਹੁੰਚੀ।
Support to Salman Khanਉਥੇ ਹੀ ਤਾਜ਼ਾ ਅਪਡੇਟ ਦੇ ਚਲਦਿਆਂ ਦਸਿਆ ਜਾ ਰਿਹਾ ਹੈ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਖਾਨ ਦੀ ਜ਼ਮਾਨਤ ਦੀ ਅਰਜ਼ੀ ਦਿਤੀ ਗਈ ਸੀ ਪਰ ਇਸ 'ਤੇ ਜੋਧਪੁਰ ਦੀ ਅਦਾਲਤ ਵਲੋਂ ਫੈਸਲਾ ਕੱਲ ਨੂੰ ਸੁਣਾਇਆ ਜਾਵੇਗਾ । ਅੱਜ ਸੈਸ਼ਨ ਕੋਰਟ ਨੇ ਇਸ ਮਾਮਲੇ ਵਿਚ ਸੁਣਵਾਈ ਪੂਰੀ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਸੀ. ਜੇ. ਐੱਮ ਕੋਰਟ ਨਾਲ ਕੇਸ ਦੇ ਰਿਕਾਰਡ ਮੰਗਵਾਏ ਹਨ ।
Support to Salman Khanਯਾਨੀ ਸਲਮਾਨ ਖਾਨ ਨੂੰ ਇਕ ਹੋਰ ਦਿਨ ਜੋਧਪੁਰ ਸੈਂਟਰਲ ਜੇਲ੍ਹ ਵਿਚ ਕੈਦੀ ਨੰਬਰ 106 ਬਣ ਕੇ ਬਿਤਾਉਣੀ ਪਵੇਗੀ। ਅਦਾਲਤ ਨੇ ਸਲਮਾਨ ਦੀ ਜ਼ਮਾਨਤ 'ਤੇ ਫੈਸਲਾ ਕੱਲ ਸਵੇਰੇ 10.30 ਵਜੇ ਤੱਕ ਸੁਰੱਖਿਅਤ ਰੱਖ ਲਿਆ। ਸਲਮਾਨ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ 'ਚ ਚਸ਼ਮਦੀਦ ਵਿਸ਼ਵਾਸ ਕਰਨ ਯੋਗ ਨਹੀਂ ਹੈ ਅਤੇ ਪੂਰਾ ਫੈਸਲਾ ਸਭਿਆਚਾਰਕ ਹੈ। ਸੁਣਵਾਈ ਦੌਰਾਨ ਸਲਮਾਨ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਲਮਾਨ ਨੂੰ ਸ਼ੱਕ ਦਾ ਲਾਭ ਕਿਉਂ ਨਹੀਂ ਮਿਲਿਆ ? ਹੁਣ ਸਲਮਾਨ ਦੀ ਜ਼ਮਾਨਤ ਤੇ ਅਦਾਲਤ ਦਾ ਕੀ ਫੈਸਲਾ ਹੋਵੇਗਾ ਇਹ ਤਾਂ ਆਉਣ ਵਾਲੇ ਦਿਨ ਹੀ ਪਤਾ ਲਗੇਗਾ।
Support to Salman Khan