ਪਦਮਾਵਤ ਦੇ ਰਾਜੇ ਨੇ ਏਲੀਅਨ ਨਾਲ ਕੀਤਾ Dame Tu Co Sita 
Published : Apr 6, 2018, 3:27 pm IST
Updated : Apr 6, 2018, 5:34 pm IST
SHARE ARTICLE
Dametucosita
Dametucosita

ਉਨ੍ਹਾਂ ਦਾ ਏਲੀਅਨ ਨਾਲ ਡਾਂਸ ਕਾਫੀ ਵਾਇਰਲ ਹੋਇਆ।

ਅੱਜ ਕਲ ਸੋਸ਼ਲ ਮੀਡੀਆ 'ਤੇ ਇਕ ਏਲੀਅਨ ਡਾਂਸ ਖੂਬ ਵਾਇਰਲ ਹੋ ਰਿਹਾ ਹੈ। ਹਰ ਕੋਈ ਏਲੀਅਨ ਨਾਲ ਡਾਂਸ ਕਰਦਾ ਹੋਇਆ ਆਪਣੀ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਿਹਾ ਹੈ। ਆਮ ਹੋਵੇ ਜਾਂ ਖ਼ਾਸ ਹਰ ਕੋਈ ਏਲੀਅਨ ਨਾਲ ਡਾਂਸ ਕਰਨ ਦਾ ਕ੍ਰੇਜ਼ੀ ਹੋਇਆ ਪਿਆ ਹੈ। ਏਲੀਅਨ ਡਾਂਸ ਵਿਚ ਜਿਥੇ ਆਮ ਲੋਕ ਧਮਾਲ ਪਾ ਰਹੇ ਹਨ ਉਥੇ ਹੀ ਬਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ ਹਨ। ਜਿੰਨਾ 'ਚ ਪਹਿਲਾਂ ਦਿਵਿਆਂਕਾ ਤ੍ਰਿਪਾਠੀ, ਰਾਹੁਲ ਸ਼ਰਮਾ, ਯਾਮੀ ਗੌਤਮ , ਟਾਈਗਰ ਸ਼ਰਾਫ, ਇਥੋਂ ਤਕ ਕਿ 'ਡਾਮੇ ਟੂ ਕੋ ਸੀਤੋ' ਗੀਤ 'ਤੇ ਡਾਂਸ ਮੂਵਸ ਕਰਨ ਤੋਂ ਬਾਲੀਵੁਡ ਦਬੰਗ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਸਨ, ਅਤੇ ਉਨ੍ਹਾਂ ਦਾ ਏਲੀਅਨ ਨਾਲ ਡਾਂਸ ਕਾਫੀ ਵਾਇਰਲ ਹੋਇਆ।

https://www.instagram.com/salmankhanfanclub/?utm_source=ig_embed&action=profilevisit

ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਕਿ ਜਿਸ ਏਇਅਨ ਡਾਂਸ ਨੇ ਦਬੰਗ ਨੂੰ ਵੀ ਨਹੀਂ ਰੋਕ ਸਕਿਆ ਉਸੇ ਨੂੰ ਕਰਨ ਪਦਮਾਵਤ ਦੇ ਰਾਜਾ ਰਤਨ ਸਿੰਘ ਕਿਥੇ ਪਿੱਛੇ ਰਹਿਣ ਵਾਲੇ ਸੀ।  ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸ਼ਾਹਿਦ ਕਪੂਰ ਦੀ ਜਿੰਨਾ ਦੇ ਸਿਰ ਤੇ ਏਲੀਅਨ ਡਾਂਸ ਦਾ ਖ਼ੁਮਾਰ ਚੜਿਆ ਹੋਇਆ ਹੈ। ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।  ਸ਼ਾਹਿਦ ਨੇ ਆਪਣੇ ਇੰਸਟਾਗ੍ਰਾਮ ਤੇ ਇਹ ਵੀਡੀਓ ਅਪਲੋਡ ਕੀਤੀ ਸੀ ਜਿਸ ਨੂੰ ਕੁਝ ਹੀ ਘੰਟਿਆਂ 'ਚ ਲੱਖਾਂ ਦੇ ਕਰੀਬ ਵਿਊਜ਼ ਮਿਲ ਗਏ ਹਨ।  

https://www.instagram.com/shahidkapoor/?utm_source=ig_embed&action=profilevisit


ਏਲੀਅਨ ਦਾ ਇਹ ਡਾਂਸ ਦੇਖ ਕੇ ਤੁਹਾਡੇ ਚਿਹਰੇ 'ਤੇ ਵੀ ਮੁਸਕਾਨ ਆ ਜਾਵੇਗੀ। ਦੱਸਣਯੋਗ ਹੈ ਕਿ ਸ਼ਾਹਿਦ ਨੂੰ ਅਖੀਰ ਪਦਮਾਵਤ 'ਚ ਦੇਖਿਆ ਗਿਆ ਸੀ, ਅਤੇ ਹਾਲ ਹੀ 'ਚ ਉਹ ਨੇਹਾ ਧੂਪੀਆ ਦੇ ਟਾਲਕ ਸ਼ੋਅ 'ਚ ਪਤਨੀ ਮੀਰਾ ਦੇ ਨਾਲ ਨਜ਼ਰ ਆਏ ਸਨ।  ਦੱਸਣਯੋਗ ਹੈ ਕਿ ਸ਼ਾਹਿਦ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਅਤੇ ਅਕਸਰ ਹੀ ਪਤਨੀ ਅਤੇ ਬੇਟੀ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝਿਆਂ ਕਰਦੇ ਰਹਿੰਦੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement