
ਅਮਿਤਾਬ ਬੱਚਨ ਅਤੇ ਅਭਿਸ਼ੇਕ ਬੱਚਨ ਵਿਚਕਾਰ ਪਿਉ-ਪੁਤਰ ਤੋਂ ਜ਼ਿਆਦਾ ਇਕ ਦੋਸਤ ਵਰਗਾ ਰਿਸ਼ਤਾ ਹੈ। ਦੋਹੇ ਨਾ ਸਿਰਫ਼ ਇਕ - ਦੂਜੇ ਦੇ ਪ੍ਰਤੀ ਸਨਮਾਨ ਰਖਦੇ ਹਨ ਸਗੋਂ ਅਕਸਰ...
ਮੁੰਬਈ : ਅਮਿਤਾਬ ਬੱਚਨ ਅਤੇ ਅਭਿਸ਼ੇਕ ਬੱਚਨ ਵਿਚਕਾਰ ਪਿਉ-ਪੁਤਰ ਤੋਂ ਜ਼ਿਆਦਾ ਇਕ ਦੋਸਤ ਵਰਗਾ ਰਿਸ਼ਤਾ ਹੈ। ਦੋਹੇ ਨਾ ਸਿਰਫ਼ ਇਕ - ਦੂਜੇ ਦੇ ਪ੍ਰਤੀ ਸਨਮਾਨ ਰਖਦੇ ਹਨ ਸਗੋਂ ਅਕਸਰ ਇਕ - ਦੂਜੇ ਦੀ ਸ਼ਲਾਘਾ ਕਰਦੇ ਵੀ ਨਜ਼ਰ ਆਉਂਦੇ ਹਨ। ਹਾਲ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਬਿੱਗ ਬੀ ਇਕ ਵਾਰ ਫਿਰ ਅਭਿਸ਼ੇਕ ਦਾ ਪੱਖ ਲੈਂਦੇ ਹੋਏ ਨਜ਼ਰ ਆਏ।
Amitabh Bachchan and Abhishek Bachchan
ਦਰਅਸਲ ਅਮਿਤਾਬ ਬੱਚਨ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਸਾਰੇ ਯੂਜ਼ਰਜ਼ ਦੀ ਤਰ੍ਹਾਂ ਬਿੱਗ ਬੀ ਵੀ ਕਦੇ - ਕਦੇ ਟ੍ਰੋਲ ਦਾ ਸ਼ਿਕਾਰ ਹੋ ਜਾਂਦੇ ਹਨ। ਇੰਜ ਹੀ ਇਕ ਮਾਮਲੇ 'ਚ ਸੋਸ਼ਲ ਮੀਡੀਆ 'ਤੇ ਇਕ ਟ੍ਰੋਲ ਨੇ ਇਕ ਕਮੈਂਟ ਕਰਦੇ ਹੋਏ ਅਮਿਤਾਭ 'ਤੇ ਤੰਜ ਕਸਿਆ ਕਿ ਅਭੀਸ਼ੇਕ ਬੱਚਨ ਹੁਣ ਵੀ ਅਪਣੇ ਮਾਂ - ਪਿਉ ਨਾਲ ਰਹਿੰਦੇ ਹਨ। ਇਸ ਦਾ ਜਵਾਬ ਦਿੰਦੇ ਹੋਏ ਅਮਿਤਾਬ ਨੇ ਕਿਹਾ ਕਿ ਅਭਿਸ਼ੇਕ ਉਨ੍ਹਾਂ ਦੇ ਆਖ਼ਰੀ ਸਾਹ ਤਕ ਉਨ੍ਹਾਂ ਨਾਲ ਰਹਿਣਗੇ।
Amitabh Bachchan and Abhishek Bachchan
ਮੀਡੀਆ ਰਿਪੋਰਟਾਂ ਮੁਤਾਬਕ, ਅਸੀਂ ਦੋਹੇਂ ਦੋਸਤ ਹਾਂ। ਜਿਸ ਦਿਨ ਅਭਿਸ਼ੇਕ ਦੇ ਪੈਰ 'ਚ ਮੇਰਾ ਜੁੱਤਾ ਆਉਣ ਲੱਗ ਗਿਆ ਸੀ, ਉਸੀ ਦਿਨ ਅਸੀਂ ਦੋਸਤ ਬਣ ਗਏ ਸੀ। ਹੁਣ ਅਭੀਸ਼ੇਕ ਮੇਰੇ ਕਪੜੇ ਵੀ ਮੰਗ ਲੈਂਦੇ ਹਨ। ਦਰਅਸਲ ਇਕ ਟ੍ਰੋਲ ਨੇ ਟਵਿਟਰ 'ਤੇ ਅਭੀਸ਼ੇਕ 'ਤੇ ਤੰਜ ਕਸਦੇ ਹੋਏ ਕਿਹਾ ਸੀ ਕਿ ਉਹ ਹੁਣ ਵੀ ਮਾਂ-ਪਿਉ ਨਾਲ ਰਹਿੰਦੇ ਹਨ ਜਿਸ ਦੇ ਜਵਾਬ 'ਚ ਅਭੀਸ਼ੇਕ ਨੇ ਲਿਖਿਆ ਕਿ ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਂ ਅਪਣੇ ਮਾਂ-ਪਿਉ ਨਾਲ ਰਹਿੰਦਾ ਹਾਂ। ਕਦੇ ਤੁਸੀਂ ਵੀ ਅਜਿਹਾ ਕਰ ਕੇ ਦੇਖੋ, ਸ਼ਾਇਦ ਤੁਹਾਨੂੰ ਵੀ ਅਪਣੇ ਬਾਰੇ ਵਧੀਆ ਮਹਿਸੂਸ ਹੋਵੇਗਾ।
Amitabh Bachchan family
ਇਸ ਬਾਰੇ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਅਮਿਤਾਬ ਨੇ ਕਿਹਾ ਕਿ ਬੱਚੇ ਦੇ ਵੱਡੇ ਹੋਣ 'ਤੇ ਉਸ ਦਾ ਵੱਖ ਰਹਿਣਾ ਇਕ ਵੈਸਟਰਨ ਕਾਂਸੈਪਟ ਹੈ। ਸੋਸ਼ਲ ਮੀਡੀਆ 'ਤੇ ਲੋਕ ਕੁਝ ਵੀ ਕਹੋ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਅਭੀਸ਼ੇਕ ਮੇਰੇ ਨਾਲ ਮੇਰੀ ਆਖ਼ਰੀ ਸਾਹ ਤਕ ਰਹਿਣਗੇ। ਇਹ ਭਾਰਤੀ ਸਭਿਆਚਾਰ ਹੈ ਅਤੇ ਸਾਨੂੰ ਇਹ ਅਪਣਾਉਣਾ ਚਾਹੀਦਾ ਹੈ।