
ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਚ ਕੀਤਾ ਸੀ ਕੰਮ
ਮੁੰਬਈ: ਬਾਲੀਵੁੱਡ ਫਿਲਮ ‘ਛਿਛੋਰੇ’ ਵਿਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਕੰਮ ਕਰਨ ਵਾਲੀ ਅਭਿਨੇਤਰੀ ਅਭਿਲਾਸ਼ਾ ਪਾਟਿਲ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਮੌਤ ਕੋਰੋਨਾ ਵਾਇਰਸ ਦੇ ਚਲਦਿਆਂ ਹੋਈਆ ਹੈ। ਖ਼ਬਰਾਂ ਮੁਤਾਬਕ ਅਭਿਲਾਸ਼ਾ ਇਕ ਸ਼ੂਟਿੰਗ ਦੇ ਸਿਲਸਿਲੇ ਵਿਚ ਬਨਾਰਸ ਗਈ ਸੀ। ਜਦੋਂ ਉਹ ਵਾਪਸ ਮੁੰਬਈ ਪਰਤੀ ਤਾਂ ਉਹਨਾਂ ਵਿਚ ਕੋਰੋਨਾ ਵਾਇਰਸ ਦੇ ਕੁਝ ਲੱਛਣ ਦਿਖਾਈ ਦਿੱਤੇ, ਜਿਸ ਤੋਂ ਬਾਅਦ ਉਹਨਾਂ ਨੇ ਕੋਰੋਨਾ ਜਾਂਚ ਕਰਵਾਈ ਤੇ ਰਿਪੋਰਟ ਪਾਜ਼ੇਟਿਵ ਆਈ।
Sushant Singh Rajput's 'Chhichhore' co-star Abhilasha Patil passes away
ਦੱਸ ਦਈਏ ਕਿ ਅਭਿਲਾਸ਼ਾ ਪਾਟਿਲ ਨੇ ਕਈ ਮਰਾਠੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਹਿੰਦੀ ਫਿਲਮਾਂ ਦੀ ਗੱਲ ਕਰੀਏ ਤਾਂ ਅਦਾਕਾਰਾ ‘ਛਿਛੋਰੇ’ ਤੋਂ ਇਲਾਵਾ ‘ਬਦਰੀਨਾਥ ਕੀ ਦੁਲਹਨੀਆ’, ‘ਗੁੱਡ ਨਿਊਜ਼’ ਅਤੇ ‘ਮਲਾਲ’ ਅਦਿ ਫਿਲਮਾਂ ਵਿਚ ਵੀ ਨਜ਼ਰ ਆ ਚੁੱਕੀ ਹੈ।
Abhilasha Patil
ਅਭਿਲਾਸ਼ਾ ਪਾਟਿਲ ਦੀ ਮੌਤ ਤੋਂ ਬਾਅਦ ਫਿਲਮ ਜਗਤ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਘਾਤਕ ਸਾਬਿਤ ਹੋ ਰਹੀ ਹੈ। ਰੋਜ਼ਾਨਾ ਲੱਖਾਂ ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਰਹੇ ਹਨ। ਕੋਰੋਨਾ ਵਾਇਰਸ ਦੇ ਚਲਦਿਆਂ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਵੀ ਦੁਨੀਆਂ ਨੂੰ ਅਲਵਿਦਾ ਆਖ ਚੁੱਕੀਆਂ ਹਨ।