
ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ
ਫਗਵਾੜਾ: ਕੁਝ ਦਿਨ ਪਹਿਲਾਂ ਵਿਆਹ ਦੇ ਬੰਧਨ ਵਿਚ ਬੱਝੀ ਮਸ਼ਹੂਰ ਕਾਮੇਡੀਅਨ ਸੁਗੰਧਾ ਮਿਸ਼ਰਾ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ ਵੀਰਵਾਰ ਨੂੰ ਸੁਗੰਧਾ ਖ਼ਿਲਾਫ਼ ਕੋਰੋਨਾ ਸੇਫਟੀ ਪ੍ਰੋਟੋਕੋਲ ਤਹਿਤ ਪੰਜਾਬ ਦੇ ਫਗਵਾੜਾ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਦੇ ਤਹਿਤ ਇਲਜ਼ਮ ਲਗਾਇਆ ਗਿਆ ਕਿ ਸੁਗੰਧਾ ਦੇ ਵਿਆਹ ਸਮਾਗਮ ਵਿਚ ਭਾਰੀ ਇਕੱਠ ਕੀਤਾ ਗਿਆ।
Sugandha Mishra
ਸੁਗੰਧਾ ਦੇ ਵਿਆਹ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਸੁਗੰਧਾ ਤੋਂ ਇਲਾਵਾ, ਹੋਟਲ ਦੇ ਪ੍ਰਬੰਧਨ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ ਜਿਸ ਨੇ ਸਮਾਗਮ ਨੂੰ ਆਯੋਜਿਤ ਕਰਨ ਦੀ ਆਗਿਆ ਦਿੱਤੀ ਸੀ।
Sugandha Mishra
ਦੱਸ ਦੇਈਏ ਕਿ 9 ਦਿਨ ਪਹਿਲਾਂ ਕਾਮੇਡੀਅਨ ਅਤੇ ਪਲੇਅਬੈਕ ਗਾਇਕਾ ਸੁਗੰਧਾ ਮਿਸ਼ਰਾ ਦਾ ਵਿਆਹ ਕਾਮੇਡੀਅਨ ਡਾ ਸੰਕੇਤ ਭੌਂਸਲੇ ਨਾਲ ਹੋਇਆ ਹੈ। ਇਸਦੇ ਨਾਲ ਹੀ 26 ਅਪ੍ਰੈਲ ਨੂੰ ਫਗਵਾੜਾ ਦੇ ਕਲੱਬ ਕੈਬਾਨਾ ਰਿਜੋਰਟ ਵਿੱਚ ਸਮਾਗਮ ਹੋਇਆ।
DSP Paramjit Singh
ਵਿਆਹ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਇਸ ਸਮਾਗਮ ਵਿਚ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਦਿਆਂ ਭੀੜ ਇਕੱਠੀ ਕੀਤੀ ਗਈ। ਡੀਐਸਪੀ ਫਗਵਾੜਾ ਪਰਮਜੀਤ ਸਿੰਘ ਨੇ ਦੱਸਿਆ ਕਿ ਜੀਟੀ ਰੋਡ ’ਤੇ ਸਥਿਤ ਕਲੱਬ ਕੈਬਾਨਾ ਵਿਖੇ ਵਿਆਹ ਸਮਾਗਮ ਵਿੱਚ ਭੀੜ ਇਕੱਠੀ ਕਰਨ ਦੇ ਸਬੰਧ ਵਿਚ ਸੁਗੰਧਾ ਮਿਸ਼ਰਾ, ਲਾੜੇ ਅਤੇ ਹੋਟਲ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ।