ਲੋਕ ਸਭਾ ਵਿਚ ਵਿਰੋਧੀ ਧਿਰ ਦੇ ਅੱਠ ਮੈਂਬਰਾਂ ਦੀ ਮੁਅੱਤਲੀ ਹਟੀ
Published : Mar 17, 2026, 9:14 pm IST
Updated : Mar 17, 2026, 9:14 pm IST
SHARE ARTICLE
Suspension of eight opposition members in Lok Sabha lifted
Suspension of eight opposition members in Lok Sabha lifted

ਸੰਸਦ ਭਵਨ ਵਿੱਚ ਹੁਣ ਕੋਈ ਤਖ਼ਤੀਆਂ, ਪੋਸਟਰ ਜਾਂ ਏ.ਆਈ. ਨਾਲ ਤਿਆਰ ਤਸਵੀਰਾਂ ਨਹੀਂ ਲਹਿਰਾਈਆਂ ਜਾਣਗੀਆਂ: ਸਪੀਕਰ ਓਮ ਬਿਰਲਾ

ਨਵੀਂ ਦਿੱਲੀ: ਲੋਕ ਸਭਾ ਨੇ ਮੰਗਲਵਾਰ ਨੂੰ ਤੁਰੰਤ ਪ੍ਰਭਾਵ ਨਾਲ ਅੱਠ ਵਿਰੋਧੀ ਮੈਂਬਰਾਂ ਦੀ ਮੁਅੱਤਲੀ ਰੱਦ ਕਰ ਦਿੱਤੀ, ਜਿਨ੍ਹਾਂ ਨੂੰ 3 ਫਰਵਰੀ ਨੂੰ ‘ਅਸ਼ਿਸ਼ਟ’ ਸਲੂਕ ਕਾਰਨ ਬਾਹਰ ਕੀਤਾ ਗਿਆ ਸੀ। ਸਪੀਕਰ ਓਮ ਬਿਰਲਾ ਨੇ ਸਪੱਸ਼ਟ ਕੀਤਾ ਕਿ ਸੰਸਦ ਭਵਨ ਵਿੱਚ ਹੁਣ ਕੋਈ ਤਖ਼ਤੀਆਂ, ਪੋਸਟਰ ਜਾਂ ਏ.ਆਈ. ਨਾਲ ਤਿਆਰ ਤਸਵੀਰਾਂ ਨਹੀਂ ਲਹਿਰਾਈਆਂ ਜਾਣਗੀਆਂ।

ਕਾਂਗਰਸ ਮੈਂਬਰ ਕੇ. ਸੁਰੇਸ਼ ਨੇ ਕਿਹਾ, ‘‘ਜੋ ਕੁਝ ਹੋਇਆ ਉਹ ਅਫਸੋਸਜਨਕ ਸੀ। ਅਸੀਂ ਸਦਨ ਦੀ ਕਾਰਵਾਈ ਸੁਚਾਰੂ ਬਣਾਉਣ ਲਈ ਪੂਰੀ ਤਰ੍ਹਾਂ ਸਹਿਯੋਗ ਦੇਣ ਲਈ ਤਿਆਰ ਹਾਂ।’’ ਇਸ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਜ਼ੋਰ ਦਿੱਤਾ ਕਿ ਸਦਨ ਦੀ ਕਾਰਵਾਈ ਲਈ ਇੱਕ ‘ਲਕਸ਼ਮਣ ਰੇਖਾ’ ਖਿੱਚਣੀ ਲਾਜ਼ਮੀ ਹੈ।

ਸਮਾਜਵਾਦੀ ਪਾਰਟੀ ਦੇ ਧਰਮਿੰਦਰ ਯਾਦਵ ਨੇ ਭਰੋਸਾ ਦਿਵਾਇਆ, ‘‘ਅਸੀਂ ਸਦਨ ਦੀ ਇੱਜ਼ਤ ਨੂੰ ਢਾਹ ਲਾਉਣ ਵਾਲਾ ਕੋਈ ਕੰਮ ਨਹੀਂ ਕਰਾਂਗੇ। ਪਰ ਸੱਤਾ ਪੱਖ ਵੀ ਸਹੀ ਤਰੀਕੇ ਨਾਲ ਵਿਹਾਰ ਕਰੇ।’’ ਇਸ ’ਤੇ ਭਾਜਪਾ ਦੇ ਨਿਸ਼ਿਕਾਂਤ ਦੁਬੇ ਨੇ ਤੁਰੰਤ ਜਵਾਬ ਦਿੱਤਾ ਕਿ ਉਨ੍ਹਾਂ ਨੇ ਕਦੇ ਸੰਸਦ ਦੇ ਮਾਣ ਨੂੰ ਢਾਹ ਨਹੀਂ ਲਾਈ।
ਐਨ.ਸੀ.ਪੀ. ਨੇਤਾ ਸੁਪ੍ਰਿਆ ਸੁਲੇ ਨੇ ਕਿਹਾ, ‘‘ਦੋਵੇਂ ਪੱਖਾਂ ਨੂੰ ਇਕ-ਦੂਜੇ ਦੀ ਇੱਜ਼ਤ ਕਰਨੀ ਚਾਹੀਦੀ ਹੈ। ਕੋਈ ਵੀ ਨਿੱਜੀ ਟਿੱਪਣੀ ਨਹੀਂ ਹੋਣੀ ਚਾਹੀਦੀ।’’

ਇਸ ਮਤੇ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ ਕਰ ਕੇ ਸੱਤ ਕਾਂਗਰਸ ਅਤੇ ਇੱਕ ਸੀ.ਪੀ.ਆਈ.(ਐਮ) ਮੈਂਬਰ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ। ਸਪੀਕਰ ਬਿੜਲਾ ਨੇ ਕਿਹਾ ਕਿ ਸੰਸਾਰ ਦੀ ਸਭ ਤੋਂ ਵੱਡੀ ਲੋਕਤੰਤਰਿਕ ਸੰਸਦ ਦੀ ਕਾਰਵਾਈ ਸੁਚਾਰੂ ਹੋਣੀ ਚਾਹੀਦੀ ਹੈ ਅਤੇ ਸਭ ਨੂੰ ਸਹਿਯੋਗ ਦੇਣਾ ਚਾਹੀਦਾ ਹੈ। 
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement