ਕਾਰਤਿਕ ਆਰਯਨ ਦੀ ਮਾਂ ਨੇ ਜਿੱਤੀ ਕੈਂਸਰ ਦੀ ਜੰਗ, ਅਦਾਕਾਰ ਨੇ ਸਾਂਝੀ ਕੀਤੀ ਭਾਵੁਕ ਪੋਸਟ
Published : May 6, 2023, 2:24 pm IST
Updated : May 6, 2023, 2:58 pm IST
SHARE ARTICLE
Kartik Aaryan opens up about his mother`s cancer battle
Kartik Aaryan opens up about his mother`s cancer battle

ਲਿਖਿਆ: ਅਸੀ ਅਪਣੀ ਪੂਰੀ ਤਾਕਤ ਨਾਲ ਲੜੇ ਅਤੇ ਹਨੇਰੇ 'ਤੇ ਜਿੱਤ ਪ੍ਰਾਪਤ ਕੀਤੀ



ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕਾਰਤਿਕ ਆਰਯਨ ਅਪਣੇ  ਪ੍ਰਸ਼ੰਸਕਾਂ ਲਈ ਅਕਸਰ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਪ੍ਰਸ਼ੰਸਕਾਂ ਨੂੰ ਅਪਣੀ ਜ਼ਿੰਦਗੀ ਦੇ ਖ਼ਾਸ ਪਲਾਂ ਬਾਰੇ ਵੀ ਜਾਣਕਾਰੀ ਦਿੰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦਸਿਆ ਕਿ ਉਨ੍ਹਾਂ ਦੇ ਮਾਤਾ ਨੇ ਕੈਂਸਰ ਦੀ ਜੰਗ ਜਿੱਤ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖ਼ਾਸ ਨੋਟ ਵੀ ਸ਼ੇਅਰ ਕੀਤਾ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਗਏ ਹਨ। ਆਉ ਤੁਹਾਨੂੰ ਦਿਖਾਉਂਦੇ ਹਾਂ ਕਾਰਤਿਕ ਆਰਯਨ ਦੀ ਮਾਂ ਲਈ ਖ਼ਾਸ ਪੋਸਟ...

ਇਹ ਵੀ ਪੜ੍ਹੋ: ਫੌਜ ਦੀਆਂ 17 ਉਡਾਣਾਂ ਅਤੇ ਜਹਾਜ਼ਾਂ ਦੇ 5 ਫੇਰਿਆਂ 'ਚ 3,862 ਭਾਰਤੀ ਸੂਡਾਨ ਤੋਂ ਵਾਪਸ ਲਿਆਂਦੇ  

ਮਾਂ ਮਾਲਾ ਤਿਵਾਰੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਕਾਰਤਿਕ ਆਰਯਨ ਨੇ ਲਿਖਿਆ, "ਇਸ ਮਹੀਨੇ ਕੁੱਝ ਸਮਾਂ ਪਹਿਲਾਂ ਬਿਗ ਸੀ ਉਰਫ਼ 'ਕੈਂਸਰ' ਨੇ ਸਾਡੀ ਜ਼ਿੰਦਗੀ ਵਿਚ ਦਖ਼ਲ ਦਿਤੀ ਅਤੇ ਸਾਡੇ ਪ੍ਰਵਾਰ ਨੂੰ ਤਹਿਸ-ਨਹਿਸ ਕਰਨ ਦੀ ਕੋਸ਼ਿਸ਼ ਕੀਤੀ! ਅਸੀ ਬੇਬਸ ਸੀ ਪਰ ਇੱਛਾ ਸ਼ਕਤੀ, ਲਚਕੀਲਾਪਣ ਅਤੇ ਇਕ ਸਿਪਾਹੀ ਦੀ ਤਰ੍ਹਾਂ ਹਾਰ ਨਾ ਮੰਨਣ ਵਾਲੇ ਮੇਰੀ ਮਾਂ ਦੇ ਰਵਈਏ ਲਈ ਧਨਵਾਦ। ਅਸੀ ਅਪਣੀ ਪੂਰੀ ਤਾਕਤ ਨਾਲ ਲੜੇ ਅਤੇ ਹਨੇਰੇ 'ਤੇ ਜਿੱਤ ਪ੍ਰਾਪਤ ਕੀਤੀ। ਇਸ ਨੇ ਸਾਨੂੰ ਜੋ ਕੁੱਝ ਸਿਖਾਇਆ ਅਤੇ ਹਰ ਰੋਜ਼ ਸਾਨੂੰ ਸਿਖਾਉਂਦਾ ਹੈ ਉਹ ਇਹ ਹੈ ਕਿ ਪ੍ਰਵਾਰ ਦੇ ਪਿਆਰ ਅਤੇ ਸਮਰਥਨ ਤੋਂ ਵੱਡੀ ਕੋਈ ਤਾਕਤ ਨਹੀਂ ਹੈ”।

 


 

ਇਹ ਵੀ ਪੜ੍ਹੋ: 15 ਸਾਲ ਤੋਂ ਆਸਟ੍ਰੇਲੀਆ ਰਹਿੰਦੇ ਪੰਜਾਬੀ ਪ੍ਰਵਾਰ ਨੂੰ ਦੇਸ਼ ਨਿਕਾਲੇ ਦਾ ਡਰ!, ਲਗਾਈ ਮਦਦ ਦੀ ਗੁਹਾਰ

ਕਾਰਤਿਕ ਆਰਯਨ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਤਾਰਿਆਂ ਨੇ ਦਿਲ ਦੇ ਇਮੋਜੀ ਸ਼ੇਅਰ ਕੀਤੇ ਹਨ। ਇਸ ਲਿਸਟ 'ਚ ਕਪਿਲ ਸ਼ਰਮਾ, ਸਾਨੀਆ ਮਿਰਜ਼ਾ, ਵਿੱਕੀ ਕੌਸ਼ਲ, ਆਯੁਸ਼ਮਾਨ ਖੁਲਾਨਾ, ਸੂਰਿਆ ਕੁਮਾਰ, ਅਨੁਪਮ ਖੇਰ, ਰੋਨਿਤ ਰਾਏ ਸ਼ਾਮਲ ਹਨ। ਇਸੇ ਤਰ੍ਹਾਂ ਪ੍ਰਸ਼ੰਸਕਾਂ ਨੇ ਵੀ ਅਦਾਕਾਰ ਲਈ ਅਪਣਾ ਪਿਆਰ ਅਤੇ ਅਸ਼ੀਰਵਾਦ ਭੇਜਿਆ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਦਾ ਕਤਲ, ਦੋਸ਼ੀ ਗ੍ਰਿਫ਼ਤਾਰ

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਆਰਯਨ ਨੂੰ ਆਖ਼ਰੀ ਵਾਰ ਫ਼ਿਲਮ ਸ਼ਹਿਜ਼ਾਦਾ ਵਿਚ ਦੇਖਿਆ ਗਿਆ ਸੀ, ਜੋ ਕਿ ਦੱਖਣ ਦੀ ਫ਼ਿਲਮ ਦਾ ਰੀਮੇਕ ਸੀ। ਹਾਲਾਂਕਿ ਫ਼ਿਲਮ ਨੂੰ ਬਾਕਸ ਆਫ਼ਿਸ 'ਤੇ ਪਿਆਰ ਨਹੀਂ ਮਿਲਿਆ। ਪਰ ਸ਼ਹਿਜ਼ਾਦਾ ਨੂੰ ਓ.ਟੀ.ਟੀ. 'ਤੇ ਕਾਫ਼ੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਅਭਿਨੇਤਾ ਨੇ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫ਼ਿਲਮ 'ਤੂ ਝੂਠੀ ਮੈਂ ਮੱਕਾਰ 'ਚ ਖ਼ਾਸ ਕੈਮਿਓ ਕੀਤਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement