ਕਟੱਪਾ ਨੇ ਰਜਨੀਕਾਂਤ ਤੇ ਕਿਓਂ ਕਸਿਆ ਸ਼ਿਕੰਜਾ??
Published : Jun 6, 2018, 6:31 pm IST
Updated : Jun 6, 2018, 6:31 pm IST
SHARE ARTICLE
katappa and rajinikanth
katappa and rajinikanth

ਬਾਲੀਵੁੱਡ ਅਦਾਕਾਰ ਰਜਨੀਕਾਂਤ ਆਪਣੀ ਆਉਣ ਵਾਲੀ ਫਿਲਮ 'ਕਾਲਾ' ਤੇ ਰਾਜਨੀਤੀ 'ਚ ਉਨ੍ਹਾਂ ਦੀ ਐਂਟਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ 'ਚ ਬਣੇ ਹੋਏ ਹਨ.....

ਬਾਲੀਵੁੱਡ ਅਦਾਕਾਰ ਰਜਨੀਕਾਂਤ ਆਪਣੀ ਆਉਣ ਵਾਲੀ ਫਿਲਮ 'ਕਾਲਾ' ਤੇ ਰਾਜਨੀਤੀ 'ਚ ਉਨ੍ਹਾਂ ਦੀ ਐਂਟਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ 'ਚ ਬਣੇ ਹੋਏ ਹਨ। ਉਨ੍ਹਾਂ ਦੇ ਰਾਜਨੀਤੀ 'ਚ ਆਉਣ ਦੇ ਨਿਰਣੇ ਨੂੰ ਜਿਥੇ ਕਈ ਲੋਕਾਂ ਨੇ ਸਮਰਥਨ ਦਿੱਤਾ , ਉਥੇ ਕੁਝ ਲੋਕਾਂ ਨੂੰ ਉਨ੍ਹਾਂ ਦਾ ਰਾਜਨੀਤੀ 'ਚ ਆਉਣਾ ਪਸੰਦ ਨਹੀਂ ਆਇਆ।

satyearaajSatyearaaj'ਬਾਹੂਬਲੀ' ਫਿਲਮ 'ਚ ਕਟੱਪਾ ਦਾ ਕਿਰਦਾਰ ਨਿਭਾਉਣ ਵਾਲੇ ਸਤਿਆਰਾਜ ਨੇ ਰਜਨੀਕਾਂਤ ਦੀ ਅਧਿਆਤਮਿਕ ਰਾਜਨੀਤੀ 'ਤੇ ਸ਼ਿਕੰਜਾ ਕਸਿਆ ਹੈ। ਦੋਵਾਂ ਅਦਾਕਾਰਾਂ ਵਿਚਾਲੇ ਵਿਚਾਰਧਾਰਾ ਨੂੰ ਲੈ ਕੇ ਮੁੱਢ ਤੋਂ ਹੀ ਵਿਵਾਦ ਦੇਖਿਆ ਗਿਆ ਹੈ। ਇਕ ਇਵੈਂਟ 'ਚ ਸਤਿਆਰਾਜ ਨੇ ਕਿਹਾ ਕਿ ਅਧਿਆਤਮਿਕ ਰਾਜਨੀਤੀ ਕੁਝ ਨਹੀਂ ਸਿਰਫ ਇਕ ਬਿਜ਼ਨੈੱਸ ਹੈ। ਇਕ ਅਸਲ ਨੇਤਾ ਉਹ ਹੁੰਦਾ ਹੈ, ਜੋ ਅਨਿਆਂ ਦੇ ਖਿਲਾਫ ਲੜਦਾ ਹੈ ਪਰ ਕੁਝ ਲੋਕ ਇਸ ਨੂੰ ਬਿਜ਼ਨੈੱਸ ਵਾਂਗ ਲੈ ਰਹੇ ਹਨ ਤੇ ਇਸ ਨੂੰ ਅਧਿਆਤਮਿਕ ਰਾਜਨੀਤੀ ਕਹਿ ਰਹੇ ਹਨ।'

rajnikanthRajnikanthਹੋਰ ਤੇ ਹੋਰ ਉਨ੍ਹਾਂ ਨੇ ਰਜਨੀਕਾਂਤ ਦੀ ਹਿਮਾਲਿਅਨ ਯਾਤਰਾ 'ਤੇ ਬੋਲਦਿਆਂ ਕਿਹਾ ਕਿ ਪਰ ਉਸ ਦਾ ਸਾਡੇ ਨਾਲ ਕੀ ਮਤਲਬ? ਕੀ ਅਸੀਂ ਲੋਕ ਸ਼ਾਂਤੀ ਦੀ ਭਾਲ ਲਈ ਪਹਾੜਾਂ 'ਤੇ ਜਾਂਦੇ ਹਾਂ। ਅਸੀਂ ਪੇਰੀਆਰ 'ਚ ਪੜ੍ਹਾਈ ਕੀਤੀ ਹੈ, ਮੈਂ ਪਹਿਲਾਂ ਤੋਂ ਸ਼ਾਂਤੀ 'ਚ ਹਾਂ। ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਜਦੋਂ ਮੈਂ ਸਵੇਰੇ ਬਰੱਸ਼ ਕਰਦਾ ਹਾਂ ਤਾਂ ਸ਼ਾਂਤੀ ਨਾਲ ਕਰਦਾ ਹਾਂ। ਜਦੋਂ ਸ਼ੇਵਿੰਗ ਕਰਦਾ ਹਾਂ, ਉਹ ਸ਼ਾਂਤੀ ਨਾਲ ਕਰਦਾ ਹਾਂ। ਇਡਲੀ ਖਾਂਦਾ ਹਾਂ, ਉਹ ਵੀ ਸ਼ਾਂਤੀ ਨਾਲ ਖਾਂਦਾ ਹਾਂ।' ਹੁਣ ਦੇਖਣਾ ਇਹ ਹੋਵੇਗਾ ਕਿ ਦੋਵਾਂ ਦੇ ਵਿਚਾਲੇ ਇਹ ਮੱਤਭੇਦ ਆਉਣ ਆਲੇ ਦਿਨਾਂ ਵਿਚ ਕੀ ਰੁੱਖ ਲਿਆਉਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement