ਖ਼ਬਰਾਂ |

ਤਾਜ਼ਾ |

ਅਕਸ਼ੇ ਦਾ ਅਗਲਾ ਧਮਾਕਾ, ਨੀਰਜ ਪਾਂਡੇ ਦੀ ਫਿਲਮ 'ਚ ਨਿਭਾਉਣਗੇ ਪੀਐਮ ਮੋਦੀ ਦੇ ਇਸ ਸਲਾਹਕਾਰ ਦਾ ਰੋਲ
Published : Aug 6, 2019, 1:16 pm IST
Updated : Aug 6, 2019, 1:16 pm IST
SHARE ARTICLE
Akshay kumar
Akshay kumar

ਇਸ ਦਿਨੀਂ ਅਕਸ਼ੇ ਕੁਮਾਰ ਸਫ਼ਲਤਾ ਦੇ ਰੱਥ 'ਤੇ ਸਵਾਰ ਹਨ 'ਤੇ ਇੱਕ ਤੋਂ ਬਾਅਦ ਇੱਕ ਆਪਣੀ ਫਿਲਮਾਂ ਅਨਾਊਂਸ ਕਰ ਰਹੇ ਹਨ।

ਮੁੰਬਈ :  ਇਸ ਦਿਨੀਂ ਅਕਸ਼ੇ ਕੁਮਾਰ ਸਫ਼ਲਤਾ ਦੇ ਰੱਥ 'ਤੇ ਸਵਾਰ ਹਨ 'ਤੇ ਇੱਕ ਤੋਂ ਬਾਅਦ ਇੱਕ ਆਪਣੀ ਫਿਲਮਾਂ ਅਨਾਊਂਸ ਕਰ ਰਹੇ ਹਨ। ਉਨ੍ਹਾਂ ਦੇ  ਖਾਤੇ 'ਚ ਪਹਿਲਾ ਤੋਂ ਹੀ ਸੂਰਿਆਵੰਸ਼ੀ, ਲਕਸ਼ਮੀ ਬੰਬ, ਗੁੱਡ ਨਿਊਜ,ਬਚਨ ਪਾਂਡੇ ਅਤੇ 'ਹਾਊਸਫੁੱਲ 4' ਵਰਗੀਆਂ ਫਿਲਮਾਂ ਹਨ। ਹੁਣ ਸੁਪਰ ਸਟਾਰ ਅਕਸ਼ੇ ਕੁਮਾਰ ਛੇਤੀ ਹੀ ਫ਼ਿਲਮ ‘ਮਿਸ਼ਨ ਮੰਗਲ’ ਵਿੱਚ ਵਿਖਾਈ ਦੇਣਗੇ। ਇਸ ਫ਼ਿਲਮ ਵਿੱਚ ਸ਼ਰਮਨ ਜੋਸ਼ੀ, ਵਿਦਿਆ ਬਾਲਨ, ਤਾਪਸੀ ਪੰਨੂੰ, ਸੋਨਾਕਸ਼ੀ ਸਿਨਹਾ ਤੇ ਕੀਰਤੀ ਕੁਲਹਾਰੀ ਜਿਹੇ ਸਿਤਾਰੇ ਵੀ ਅਹਿਮ ਭੂਮਿਕਾ ਵਿੱਚ ਹਨ।

akshay kumar will play as ajit doval in neeraj pandey nextakshay kumar will play as ajit doval in neeraj pandey next

ਐੱਸ ਸ਼ੰਕਰ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 15 ਅਗਸਤ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋ ਰਹੀ ਹੈ। ਅਕਸ਼ੇ ਕੁਮਾਰ ਅੱਜ ਕੱਲ੍ਹ ਇਸੇ ਫ਼ਿਲਮ ਦੇ ਪ੍ਰੋਮੋਸ਼ਨ ਵਿੱਚ ਜੁਟੇ ਹੋਏ ਹਨ। ਇਸੇ ਦੌਰਾਨ ਹੁਣ ਇਹ ਖ਼ਬਰ ਵੀ ਆ ਰਹੀ ਹੈ ਕਿ ਡਾਇਰੈਕਟਰ ਨੀਰਜ ਪਾਂਡੇ ਹੁਣ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ 'ਤੇ ਇੱਕ ਫ਼ਿਲਮ ਬਣਾਉਣ ਜਾ ਰਹੇ ਹਨ, ਜਿਸ ਵਿੱਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਨਿਭਾਉਣਗੇ।

akshay kumar will play as ajit doval in neeraj pandey nextakshay kumar will play as ajit doval in neeraj pandey next

ਜਾਣਕਾਰੀ ਅਨੁਸਾਰ ਅਕਸ਼ੇ ਕੁਮਾਰ ਤੇ ਡਾਇਰੈਕਟਰ ਨੀਰਜ ਪਾਂਡੇ ਦੀ ਜੋੜੀ ਪਹਿਲਾਂ 'ਬੇਬੀ', ‘ਸਪੈਸ਼ਲ 26’, ‘ਰੁਸਤਮ’ ਜਿਹੀਆਂ ਫ਼ਿਲਮਾਂ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ 'ਤੇ ਫ਼ਿਲਮ ਬਣਾਉਣ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਫ਼ਿਲਮ ਬਾਰੇ ਪੁੱਛੇ ਜਾਣ ’ਤੇ ਨੀਰਜ ਨੇ ਦੱਸਿਆ ਕਿ ਉਹ ਪਹਿਲਾਂ ਫ਼ਿਲਮ ‘ਚਾਣੱਕਿਆ’ ਦੀ ਸ਼ੂਟਿੰਗ ਖ਼ਤਮ ਕਰਨਗੇ ਤੇ ਬਾਅਦ ਵਿੱਚ ਇਸ ਫ਼ਿਲਮ ਦਾ ਕੰਮ ਸ਼ੁਰੂ ਕਰਨਗੇ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement